ਪੰਜਾਬ

punjab

ETV Bharat / city

ਚੰਨੀ ਸਰਕਾਰ ਦੇ ਵੱਡੇ ਐਲਾਨ, BSF ਮਾਮਲੇ ’ਤੇ 8 ਨਵੰਬਰ ਨੂੰ ਸੱਦਿਆ ਵਿਸ਼ੇਸ਼ ਇਜਲਾਸ

ਲੁਧਿਆਣਾ 'ਚ ਪੰਜਾਬ ਕੈਬਨਿਟ ਦੀ ਬੈਠਕ ਹੋਈ। ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਮੀਡੀਆ ਨੂੰ ਸੰਬੋਧਨ ਕੀਤਾ ਤੇ ਵੱਡੇ ਐਲਾਨ ਕੀਤੇ, ਪੜੋ ਪੂਰੀ ਖ਼ਬਰ...

ਲੁਧਿਆਣਾ ’ਚ ਪੰਜਾਬ ਕੈਬਨਿਟ ਦੀ ਬੈਠਕ
ਲੁਧਿਆਣਾ ’ਚ ਪੰਜਾਬ ਕੈਬਨਿਟ ਦੀ ਬੈਠਕ

By

Published : Oct 27, 2021, 8:27 AM IST

Updated : Oct 27, 2021, 6:39 PM IST

ਲੁਧਿਆਣਾ:ਜ਼ਿਲ੍ਹੇ 'ਚ ਪੰਜਾਬ ਕੈਬਨਿਟ ਦੀ ਪਹਿਲੀ ਵਾਰ ਬੈਠਕ ਹੋਈ, ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੀਡੀਆ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਐਸਐਫ਼ ਮੁੱਦੇ ’ਤੇ ਕਿਹਾ ਕਿ ਕੇਂਦਰ ਦੀ ਮਨਸੂਬੇ ਸਹੀ ਨਹੀਂ ਲੱਗ ਰਹੇ ਹਨ, ਇਸ ਲਈ 8 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇਗਾ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਸਰਕਾਰ 8 ਤੋਂ ਪਹਿਲਾਂ ਨੋਟੀਫਿਕੇਸ਼ਨ ਵਾਪਿਸ ਲੈ ਲਏ। ਚੰਨੀ ਨੇ ਕਿਹਾ ਕਿ ਬੀਐਸਐਫ਼ ਦਾ ਦਾਇਰਾ ਵਧਾਉਣਾ ਅਸੀਂ ਆਪਣੇ ਹੱਕਾਂ ‘ਤੇ ਡਾਕਾ ਸਮਝਦੇ ਹਾਂ।

ਲੁਧਿਆਣਾ ’ਚ ਪੰਜਾਬ ਕੈਬਨਿਟ ਦੀ ਬੈਠਕ

ਸਨਅਤਕਾਰਾਂ ਨੂੰ ਰਾਹਤ

ਇਸ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਨਅਤਕਾਰਾਂ ਨੂੰ ਰਾਹਤ ਦੇਵੇਗੀ। ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਚੰਗਾ ਮਾਹੌਲ ਮਿਲੇਗਾ ਤੇ ਗੰਡਾ ਰਾਜ ਖ਼ਤਮ ਹੋ ਜਾਵੇਗਾ।

ਮੁੱਖ ਮੰਤਰੀ ਦੇ ਵੱਡੇ ਐਲਾਨ

ਲੁਧਿਆਣਾ 'ਚ ਪੰਜਾਬ ਕੈਬਨਿਟ ਦੀ ਬੈਠਕ

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਐਲਾਨ ਕੀਤਾ ਕੀ ਵੱਡਾ ਐਲਾਨ ਕੀਤਾ ਕਿ ਪੰਜਾਬ ਸਰਕਾਰ ਛੋਟੀਆਂ ਤੇ ਮੀਡੀਅਮ ਫੈਕਟਰੀਆਂ ਲਈ ਵਨ ਟਾਈਮ ਸੇਟਲਮੈਂਟ ਸਕੀਮ ਲਿਆ ਰਹੀ ਹੈ, ਜਿਸ ਨਾਲ ਉਹਨਾਂ ਨੂੰ ਰਾਹਤ ਮਿਲੇਗੀ। ਇਸ ਦੇ ਨਾਲ ਉਹਨਾਂ ਨੇ ਐਲਾਨ ਕੀਤਾ ਕੀ ਪੰਜਾਬ ਸਰਕਾਰ ਨੇ ਮੀਡੀਅਮ ਅਤੇ ਛੋਟੀਆਂ ਸਨਅਤਾਂ ਲਈ ਬਿਜਲੀ ਦੇ ਫਿਕਸ ਚਾਰਜ 50 ਫੀਸਦੀ ਘਟਾਉਣ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਨਅਤ ਦੇ ਵਿਕਾਸ ਲਈ 147 ਕਰੋੜ ਜਾਰੀ ਕੀਤਾ ਜਾਂਦਾ ਹੈ।

ਲੁਧਿਆਣਾ ’ਚ ਪੰਜਾਬ ਕੈਬਨਿਟ ਦੀ ਬੈਠਕ

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਵਿੱਚ ਐਗਜ਼ੀਬਿਸ਼ਨ ਬਣਾਇਆ ਜਾਵੇਗਾ, ਇਸ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚੰਡੀਗੜ੍ਹ ਦੇ ਨੇੜੇ ਫਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਹੈ। ਉਥੇ ਹੀ ਮੁੱਖ ਮੰਤਰੀ ਨੇ ਪੱਟੀ-ਮੱਖੂ ਰੇਲਵੇ ਲਿੰਕ ਬਣਾਉਣ ਦਾ ਐਲਾਨ ਕੀਤਾ ਹੈ।

ਲੁਧਿਆਣਾ 'ਚ ਪੰਜਾਬ ਕੈਬਨਿਟ ਦੀ ਮੀਟਿੰਗ

ਲੁਧਿਆਣਾ ਦੇ ਵਿੱਚ ਪੰਜਾਬ ਕੈਬਨਿਟ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਗਾਰਡ ਆਫ ਆਨਰ ਦੇਣ ਤੋਂ ਬਾਅਦ ਉਹ ਅੰਦਰ ਗਏ ਅਤੇ ਸਰਕਟ ਹਾਊਸ ਵਿੱਚ ਕੈਬਨਿਟ ਦੀ ਬੈਠਕ ਸ਼ੁਰੂ ਹੋਈ ਸੀ। ਪੰਜਾਬ ਕੈਬਨਿਟ ਦੇ ਲਗਭਗ ਸਾਰੇ ਹੀ ਮੰਤਰੀ ਬੈਠਕ ਅੰਦਰ ਪਹੁੰਚੇ ਹੋਏ ਸਨ, ਸਿਰਫ਼ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਬੈਠਕ ਵਿੱਚ ਨਹੀਂ ਸ਼ਾਮਲ ਹੋਏ ਸਨ।

ਇਹ ਵੀ ਪੜੋ:ਭਾਰਤੀ ਮੂਲ ਦੀ ਅਨੀਤਾ ਆਨੰਦ ਕੈਨੇਡਾ ਦੀ ਰੱਖਿਆ ਮੰਤਰੀ ਨਿਯੁਕਤ

Last Updated : Oct 27, 2021, 6:39 PM IST

ABOUT THE AUTHOR

...view details