ਲੁਧਿਆਣਾ: ਪੰਜਾਬ ਮੰਤਰੀ ਮੰਡਲ (Punjab Cabinet) ਦੀ ਬੈਠਕ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਖੇਮੇ ’ਚੋਂ ਨਾਰਾਜ਼ ਵਿਧਾਇਕਾਂ ਦੇ ਫਰਜ਼ੰਦਾਂ ਨੂੰ ਸਰਕਾਰੀ ਨੌਕਰੀਆਂ ਦੇਣ (Government jobs) ’ਤੇ ਅੱਜ ਮੋਹਰ ਲੱਗ ਸਕਦੀ ਹੈ, ਜਿਸਨੂੰ ਲੈ ਕੇ ਕਾਂਗਰਸ ਦੇ ਹੋਰਨਾਂ ਆਗੂਆਂ ਦੇ ਵਿੱਚ ਵੀ ਹਲਚਲ ਮੱਚ ਗਈ ਹੈ। ਲੁਧਿਆਣਾ ਤੋਂ ਇੰਡਸਟਰੀ ਦੇ ਚੇਅਰਮੈਨ ਤੇ ਕਾਂਗਰਸ ਦੇ ਸੀਨੀਅਰ ਆਗੂ ਕੇ.ਕੇ. ਬਾਵਾ ਵੱਲੋਂ ਵੀ ਦਿੱਲੀ ਪਹੁੰਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਰਾਕੇਸ਼ ਪਾਂਡੇ (Rakesh Pandey) ਅਤੇ ਫਤਿਹ ਜੰਗ ਬਾਜਵਾ (Fatehjang Bajwa) ਦੇ ਪਰਿਵਾਰ ਅੱਤਵਾਦ ਪੀੜਤ ਨੇ ਤਾਂ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਦੇ ਪਰਿਵਾਰ ਅੱਤਵਾਦ ਪੀੜਤ ਹਨ ਉਨ੍ਹਾਂ ਵਿੱਚੋਂ ਉਹ ਵੀ ਇੱਕ ਹਨ।
Punjab Cabinet: ਰਾਕੇਸ਼ ਪਾਂਡੇ ਤੇ ਫਤਹਿਜੰਗ ਬਾਜਵਾ ਦੇ ਪੁੱਤਰ ਨੂੰ ਨੌਕਰੀ ਦੇਣ ਤੋਂ ਪਹਿਲਾਂ ਫਸੇ ਕੈਪਟਨ ! - ਸਰਕਾਰੀ ਨੌਕਰੀਆਂ
ਪੰਜਾਬ ਮੰਤਰੀ ਮੰਡਲ (Punjab Cabinet) ਦੀ ਬੈਠਕ ਤੋਂ ਪਹਿਲਾਂ ਰਾਕੇਸ਼ ਪਾਂਡੇ (Rakesh Pandey) ਅਤੇ ਫਤਹਿਜੰਗ ਬਾਜਵਾ (Fatehjang Bajwa) ਦੇ ਪੁੱਤਰ ਨੂੰ ਨੌਕਰੀ ਦੇਣ (Government jobs) ਦਾ ਮਾਮਲਾ ਭਖ ਗਿਆ ਹੈ। ਅੱਤਵਾਦ ਪੀੜਤ ਕਾਂਗਰਸੀ ਆਗੂ ਦਿੱਲੀ ਪਹੁੰਚ ਕਰਨ ਲੱਗੇ ਹਨ ਜੋ ਪੰਜਾਬ ਸਰਕਾਰ ’ਤੇ ਹੀ ਵੱਡੇ ਸਵਾਲ ਖੜੇ ਕਰ ਰਹੇ ਹਨ।
Punjab Cabinet: ਰਾਕੇਸ਼ ਪਾਂਡੇ ਤੇ ਫਤਹਿਜੰਗ ਬਾਜਵਾ ਦੇ ਪੁੱਤਰ ਨੂੰ ਨੌਕਰੀ ਦੇਣ ਤੋਂ ਪਹਿਲਾਂ ਫਸੇ ਕੈਪਟਨ !