ਲੁਧਿਆਣਾ: ਪੰਜਾਬ ਭਾਜਪਾ ਵੱਲੋਂ ਕੈਪਟਨ ਸਰਕਾਰ 'ਤੇ ਕੇਂਦਰ ਸਰਕਾਰ ਤੋਂ ਆਈ ਰਾਹਤ ਲੋਕਾਂ ਤੱਕ ਪਹੁੰਚਦੀ ਨਾ ਕਰਨ ਦੇ ਇਲਾਜ਼ਾਮ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਨੇ ਇੱਕ ਦਿਨ ਦਾ ਅੱਜ ਵਰਤ ਰੱਖਿਆ, ਵਰਤ ਦੇ ਦੌਰਾਨ ਭਾਜਪਾ ਆਗੂਆਂ ਨੇ ਕਾਂਗਰਸ ਉਤੇ ਹੀ ਸਵਾਲ ਖੜ੍ਹੇ ਕਰਦਿਆ ਆਖਿਆ ਕਿ ਕਾਂਗਰਸ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਨੂੰ ਲੋਕਾਂ 'ਚ ਨਹੀਂ ਵੰਡ ਰਹੀ। ਇਸ ਦੌਰਾਨ ਭਾਜਪਾ ਆਗੂ ਇਕੱਤਰ ਹੋਏ ਅਤੇ ਉਨ੍ਹਾਂ ਨੇ ਕਾਂਗਰਸ ਦੇ ਖਿਲਾਫ ਨਾਅਰੇ ਵਾਲੀਆਂ ਤਖ਼ਤੀਆਂ ਵੀ ਹੱਥਾਂ 'ਚ ਫੜੀਆਂ।
ਪੰਜਾਬ ਭਾਜਪਾ ਨੇ ਕੈਪਟਨ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ - Punjab BJP protests against Captain Sarkar
ਪੰਜਾਬ ਭਾਜਪਾ ਵੱਲੋਂ ਕੈਪਟਨ ਸਰਕਾਰ 'ਤੇ ਕੇਂਦਰ ਸਰਕਾਰ ਤੋਂ ਆਈ ਰਾਹਤ ਲੋਕਾਂ ਤੱਕ ਪਹੁੰਚਦੀ ਨਾ ਕਰਨ ਦੇ ਇਲਾਜ਼ਾਮ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਨੇ ਇੱਕ ਦਿਨ ਦਾ ਅੱਜ ਵਰਤ ਰੱਖਿਆ।
ਪੰਜਾਬ ਭਾਜਪਾ ਨੇ ਕੈਪਟਨ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ
ਭਾਜਪਾ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਅਨਿਲ ਸਰੀਨ ਨੇ ਕਿਹਾ ਕਿ ਕਾਂਗਰਸ ਦੀ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਵੱਖ-ਵੱਖ ਫੰਡ ਭੇਜੇ ਗਏ ਹਨ। ਇਸ ਤੋਂ ਇਲਾਵਾ ਡੇਢ ਕਰੋੜ ਦੇ ਲੱਗਭੱਗ ਲੋਕਾਂ ਲਈ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਰਾਸ਼ਨ ਵੀ ਸੌਂਪਿਆ ਗਿਆ ਜੋ ਹਾਲੇ ਤੱਕ ਲੋਕਾਂ ਤੱਕ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦਾ ਜੀਐੱਸਟੀ ਫੰਡ ਵੀ ਸਰਕਾਰ ਵੱਲੋਂ ਭੇਜਿਆ ਗਿਆ ਜੋ ਪੰਜਾਬ ਸਰਕਾਰ ਲੋਕਾਂ ਤੱਕ ਨਹੀਂ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਮਾਲਕੀ ਹੈ ਅਤੇ ਇਸ ਸਬੰਧੀ ਭਾਜਪਾ ਵੱਲੋਂ ਅੱਜ ਰੋਸ ਜਤਾਇਆ ਜਾ ਰਿਹਾ ਹੈ।