ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਸਿਟੀ (Punjab agriculture university) ਦੇ ਮੌਸਮ ਵਿਭਾਗ (weather department) ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਦਰਸਾਇਆ ਗਿਆ ਹੈ ਕਿ ਅਗਸਤ ਦੇ ਮਹਿਣੇ ਵਿੱਚ ਮੀਂਹ ਬਹੁਤ ਘੱਟ ਪਿਆ ਹੈ ਜਿਸ ਦਾ ਅਸਰ ਸਤੰਬਰ ਵਿੱਚ (rain in September) ਦੇਖਣ ਨੂੰ ਮਿਲ ਸਕਦਾ ਹੈ। ਘੱਟ ਬਾਰਿਸ਼ ਦਾ ਅਸਰ ਗਰਾਉਂਡ ਵਾਟਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਕੁਝ ਦਿਨਾਂ ਤੱਕ ਮੀਂਹ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗੇ ਵੀ ਮੀਂਹ ਘੱਟ ਪੈਣ ਦੇ ਆਸਾਰ ਹਨ।
ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਸਤੰਬਰ ਮਹੀਨੇ ਦੇ ਵਿੱਚ ਵੀ ਫਿਲਹਾਲ ਆਉਂਦੇ 3-4 ਦਿਨ ਤੱਕ ਬਾਰਿਸ਼ ਦੀ ਕੋਈ ਵੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਜੁਲਾਈ ਮਹੀਨੇ ਅੰਦਰ ਭਰਪੂਰ ਬਾਰਿਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਅਗਸਤ ਮਹੀਨਾ ਸੁੱਕਾ ਰਿਹਾ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਹੋਰਨਾਂ ਸਰੋਤਾਂ ਤੋਂ ਫਸਲ ਲਈ ਪਾਣੀ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪਾਰਾ ਵੀ ਆਮ ਵਾਂਗ ਹੀ ਚੱਲ ਰਿਹਾ ਹੈ। ਹਾਲਾਂਕਿ ਸਰਦੀਆਂ ਜਲਦ ਸ਼ੁਰੂ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਹਾਲੇ ਇਨ੍ਹੀਂ ਜਲਦੀ ਮੌਸਮ ਸਬੰਧੀ ਭਵਿੱਖਵਾਣੀ ਨਹੀਂ ਕੀਤੀ ਜਾ ਸਕਦੀ।