ਪੰਜਾਬ

punjab

ETV Bharat / city

ਬੁੱਢੇ ਦਰਿਆ ਨੂੰ ਲੈ ਕੇ ਵਿਲੱਖਣ ਪ੍ਰਦਰਸ਼ਨ, ਦਰਿਆ ਦਾ ਪਾਣੀ ਪੀਣ 'ਤੇ ਰੱਖਿਆ ਇਨਾਮ

ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਬੁੱਢਾ ਦਰਿਆ ਜੋ ਨਾਸੂਰ ਬਣ ਚੁੱਕਿਆ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਸਮੱਸਿਆ ਦਾ ਹੱਲ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇਸ ਦਾ ਕੋਈ ਹੱਲ ਨਹੀਂ ਕਰ ਰਿਹਾ।

protest for budha river in Ludhiana and prize to drink water
ਬੁੱਢੇ ਦਰਿਆ ਨੂੰ ਲੈ ਕੇ ਵਿਲੱਖਣ ਪ੍ਰਦਰਸ਼ਨ, ਦਰਿਆ ਦਾ ਪਾਣੀ ਪੀਣ 'ਤੇ ਰੱਖਿਆ ਇਨਾਮ

By

Published : Jul 27, 2022, 5:34 PM IST

ਲੁਧਿਆਣਾ: ਬੁੱਢੇ ਦਰਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ। ਬੁੱਢੇ ਦਰਿਆ ਦਾ ਪਾਣੀ ਲਿਆ ਕੇ ਰੱਖਿਆ ਹੈ ਅਤੇ ਪਾਣੀ ਪੀਣ ਵਾਲੇ ਨੇ ਇਨਾਮ ਦੇਣ ਗੱਲ ਕਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਸ ਨੂੰ ਸਾਫ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਕੋਈ ਵੀ ਇਸ 'ਤੇ ਕੰਮ ਨਹੀਂ ਕਰ ਰਿਹਾ।

ਬੁੱਢੇ ਦਰਿਆ ਨੂੰ ਲੈ ਕੇ ਵਿਲੱਖਣ ਪ੍ਰਦਰਸ਼ਨ, ਦਰਿਆ ਦਾ ਪਾਣੀ ਪੀਣ 'ਤੇ ਰੱਖਿਆ ਇਨਾਮ

ਇਸ ਮੌਕੇ ਤੇ ਬੋਲਦੇ ਹੋਏ ਟੀਟੂ ਬਾਣੀਆ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਵੱਲੋਂ ਅਨੇਕਾਂ ਦਾਅਵੇ ਕੀਤੇ ਜਾ ਰਹੇ ਹਨ, ਪਰ ਬੁੱਢੇ ਦਰਿਆ ਦਾ ਹੱਲ ਨਹੀਂ ਹੋ ਰਿਹਾ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਸਰਕਾਰਾਂ ਨੂੰ ਜਗਾਉਣ ਲਈ ਇਥੇ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ 2 ਹਜ਼ਾਰ ਦਾ ਇਨਾਮ ਬੁੱਢੇ ਦਰਿਆ ਦਾ ਗਿਲਾਸ ਪਾਣੀ ਪੀਣ 'ਤੇ ਰੱਖਿਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਵੱਲੋਂ ਕਦਮ ਨਾ ਚੁੱਕੇ ਗਏ ਜਾਂ ਸਰਕਾਰ ਦੇ ਹੱਲ ਨਾ ਕੀਤਾ ਉਹ ਹੋਰ ਸਖਤ ਵਿਰੋਧ ਕਰਨਗੇ ।

ਪ੍ਰਦਰਸ਼ਨ ਵਿਚ ਸ਼ਾਮਲ ਇਕ ਬਜ਼ੁਰਗ ਨੇ ਕਿਹਾ ਕਿ ਉਨ੍ਹਾਂ ਨੇ ਸੰਨ 1974 ਵਿੱਚ ਇਸ ਬੁੱਢੇ ਦਰਿਆ ਵਿੱਚ ਇਸ਼ਨਾਨ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬੁੱਢੇ ਦਰਿਆ ਦਾ ਪਾਣੀ ਬਿਲਕੁਲ ਸਾਫ਼ ਹੁੰਦਾ ਸੀ, ਪਰ ਫੈਕਟਰੀਆਂ ਤੇ ਡੈਅਰੀਆਂ ਕਾਰਨ ਇਹ ਪਾਣੀ ਗੰਦਲਾ ਹੋ ਗਿਆ। ਇਸ ਨੂੰ ਲੈ ਕੇ ਵਸਨੀਕ ਬਹੁਤ ਰੋਸ ਵਿਖਾਵਾ ਕਰ ਰਹੇ ਹਨ।


ਇਹ ਵੀ ਪੜ੍ਹੋ: ਕਿਸਾਨ ਵੱਲੋਂ ਮਜ਼ਦੂਰ ਨਾਲ ਕੁੱਟਮਾਰ, ਮਜ਼ਦੂਰ ਦੀ ਤੋੜੀ ਬਾਂਹ

ABOUT THE AUTHOR

...view details