ਲੁਧਿਆਣਾ: ਜ਼ਿਲ੍ਹੇ ’ਚ ਕੈਨੇਡਾ ਤੋਂ ਮਨੁੱਖੀ ਅਧਿਕਾਰਾਂ ਦਾ ਕਾਰਕੂੰਨ ਪ੍ਰੋਫ਼ੈਸਰ ਨਾਇਲਾ ਕਾਦਰੀ ਲੁਧਿਆਣਾ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਉਸ ਨੇ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਜ਼ਲਿਆਂਵਾਲੇ ਬਾਗ ਵਿਖੇ ਜਾਣਗੇ ਅਤੇ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ।
ਇਹ ਵੀ ਪੜੋ:ਸਿੱਧੂ ਮੂਸੇਵਾਲਾ ਕਤਲ ਮਾਮਲਾ: ਸ਼ਾਰਪ ਸ਼ੂਟਰ ਫ਼ੌਜੀ ਸਮੇਤ 8 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਮੁਲਜ਼ਮ
ਲੁਧਿਆਣਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੀ ਪ੍ਰੋਫ਼ੈਸਰ ਨਾਇਲਾ ਕਾਦਰੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੋਫ਼ੈਸਰ ਨਾਇਲਾ ਕਾਦਰੀ ਨੇ ਕਿਹਾ ਕਿ ਪਾਕਿਸਤਾਨ ਜੋ ਬਲੋਚ ਚ ਚਾਈਨਾ ਵਲੋਂ ਨਿਵੇਸ਼ ਕਰਵਾਉਣ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲੋਚਿਸਤਾਨ ਦਾ ਸਮੁੰਦਰ, ਗੋਲਡ ਮਾਇਨ, ਤੇ ਹੋਰ ਦੇਸ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਾਂ ਉਨ੍ਹਾਂ ਦੇ ਵਾਲਿਦ ਦੀ ਨਿੱਜੀ ਜਾਗੀਰ ਨਹੀਂ ਹੈ, ਇਸ ਕਰਕੇ ਉਹ ਇਹ ਨਾ ਦੱਸਣ ਕਿ ਬਲੋਚ ਚ ਨਿਵੇਸ਼ ਕਰਵਾਉਣਾ ਹੈ ਜਾਂ ਨਹੀਂ।
ਉਨ੍ਹਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਬੇਸ਼ਕ ਨਿਵੇਸ਼ ਲਾਹੌਰ ਚ ਕਰਵਾਉਣ ਚਾਹੁੰਦੇ ਨੇ ਤਾਂ ਉਹ ਕਰ ਸਕਦੇ ਹਨ। ਪਰ ਬਲੋਚ ਚ ਨਹੀਂ ਕੀਤਾ ਜਾਵੇਗਾ।
ਇਹ ਵੀ ਪੜੋ:ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ