ਲੁਧਿਆਣਾ:ਲੁਧਿਆਣਾ ਦੀ ਕੇਂਦਰੀ ਜੇਲ੍ਹ Central Jail Ludhiana ਅਕਸਰ ਹੀ ਸੁਰਖ਼ੀਆਂ ਵਿਚ ਰਹਿੰਦੀ ਹੈ, ਪਰ ਇਸ ਵਾਰ ਕੇਂਦਰੀ ਜੇਲ੍ਹ Central Jail Ludhiana ਵੱਲੋਂ ਕੈਦੀਆਂ ਦੀ ਸਹੂਲਤਾਂ ਲਈ ਚਲਾਏ ਜਾ ਰਹੇ ਕੰਮਾਂ ਕਰਕੇ ਕਾਫ਼ੀ ਸ਼ਲਾਘਾ ਹੋ ਰਹੀ ਹੈ। ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ 3 ਗਰਾਊਂਡ ਬਣਾਏ ਗਏ ਨੇ, ਜਿੱਥੇ ਕੈਦੀ ਸ਼ਾਮ ਨੂੰ ਦੋ ਘੰਟੇ ਸਿੱਖਲਾਈ ਲੈਂਦੇ ਨੇ ਅਤੇ ਆਪਣੀ ਐਨਰਜੀ ਨੂੰ ਚੇਨਲਾਇਜ਼ ਕਰਦੇ ਹਨ। ਕੈਦੀਆਂ ਦੇ ਲਈ ਗਰਾਊਂਡ ਬਣਾਉਣਾ ਦੇ ਨਾਲ ਲੁਧਿਆਣਾ ਕੇਂਦਰੀ ਜੇਲ੍ਹ ਦੇ ਵਿੱਚ ਇਕਲੌਤੀ ਬੇਕਰੀ ਵੀ ਚੱਲਦੀ ਹੈ।
ਜਿੱਥੋਂ ਪੰਜਾਬ ਦੀਆਂ 26 ਜੇਲ੍ਹਾਂ ਦੇ ਵਿਚ ਬਿਸਕੁਟ ਸਪਲਾਈ ਕਰਦੇ ਹਨ, ਇਸ ਬੇਕਰੀ ਵਿੱਚ ਕੈਦੀ Prisoners of Central Jail Ludhiana ਕੰਮ ਕਰਦੇ ਹਨ। ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਵੇਜਿਸ ਵੀ ਦਿੱਤੇ ਜਾਂਦੇ ਹਨ। ਕੈਦੀਆਂ ਵੱਲੋਂ ਬਣਾਏ ਇਹ ਬਿਸਕੁੱਟ ਪੰਜਾਬ ਦੀ ਹਰ ਜੇਲ੍ਹ ਵਿੱਚ ਜਾਂਦੇ ਹਨ, ਚਾਹ ਨਾਲ ਇਹ ਬਿਸਕੁਟ ਕੈਦੀਆਂ ਨੂੰ ਖਵਾਏ ਜਾਂਦੇ ਹਨ।
ਇੰਨਾ ਹੀ ਨਹੀਂ ਦੀਵਾਲੀ ਨੂੰ ਲੈ ਕੇ ਵੀ ਹੁਣ ਜੇਲ੍ਹ ਦੇ ਅੰਦਰ ਤਿਆਰੀਆਂ ਚੱਲ ਰਹੀਆਂ ਹਨ, ਸਾਫ-ਸਫਾਈ ਅਤੇ ਰੰਗ ਰੋਗਨ ਜੇਲ੍ਹ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਜੇਲ੍ਹ ਸੁਪਰੀਟੈਂਡੈਂਟ ਏਸ ਏਸ ਨੰਦਗੜ੍ਹ ਵੱਲੋਂ ਸਾਡੀ ਟੀਮ ਨਾਲ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਦੀਵਾਲੀ ਮੌਕੇ ਕੈਦੀਆਂ ਨੂੰ ਵੀ ਤਿਉਹਾਰ ਮਨਾਉਣ ਲਈ ਉਨ੍ਹਾਂ ਵੱਲੋਂ ਪ੍ਰਬੰਧ ਕੀਤੇ ਜਾਂਦੇ ਹਨ।
ਜੇਲ੍ਹ ਦੀ ਬੇਕਰੀ:- ਲੁਧਿਆਣਾ ਦੀ ਕੇਂਦਰੀ ਜੇਲ੍ਹ Central Jail Ludhiana ਦੇ ਵਿੱਚ ਬੇਕਰੀ ਕਾਫੀ ਸਾਲਾਂ ਤੋਂ ਚੱਲ ਰਹੀ ਹੈ, ਉਸ ਨੂੰ ਅਤਿ-ਅਧੁਨਿਕ ਬਣਾਇਆ ਗਿਆ ਹੈ। ਜਿਸ ਲਈ ਮਸ਼ੀਨਰੀ ਅਤੇ ਓਵਨ ਆਦਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਮੁਹੱਈਆਂ ਕਰਵਾਏ ਗਏ ਹਨ। ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਚੱਲ ਰਹੀ, ਇਸ ਬੇਕਰੀ ਦੇ ਅੰਦਰ ਰੋਜ਼ਾਨਾ ਹਜ਼ਾਰਾਂ ਦੀ ਤਦਾਦ ਵਿਚ ਬਿਸਕੁਟ ਬਣਾਏ ਜਾਂਦੇ ਹਨ ਅਤੇ ਇਸੇ ਤੋਂ ਉਹ ਅੱਗੇ ਪੰਜਾਬ ਦੀਆਂ ਹੋਰਨਾਂ ਜ਼ਿਲ੍ਹੇ ਵਿੱਚ ਸਪਲਾਈ ਕੀਤੇ ਜਾਂਦੇ ਹਨ। ਪੰਜਾਬ ਦੀ ਇਸ ਇਕਲੌਤੀ ਬੇਕਰੀ ਦੇ ਵਿਚ ਕੈਦੀ ਕੰਮ ਕਰਦੇ ਹਨ, ਨਾਲ ਕੁਝ ਬਾਹਰੋਂ ਵੀ ਵਰਕਰ ਉਹਨਾਂ ਨੂੰ ਸਿਖ਼ਲਾਈ ਦਿੰਦੇ ਨੇ, ਇਸ ਬੇਕਰੀ ਦੇ ਵਿੱਚ ਕਈ ਕਿਸਮ ਦੇ ਬਿਸਕੁਟ ਬਣਾ ਜਾਂਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰੀਡੈਂਟ ਨੇ ਦੱਸਿਆ ਕਿ ਸਰਕਾਰ ਵੱਲੋਂ ਨਿਰਧਾਰਿਤ ਵੇਜੀਸ ਉੱਤੇ ਉਨ੍ਹਾਂ ਨੂੰ ਇਹ ਬਿਸਕੁੱਟ ਲਈ ਪੈਸੇ ਵੀ ਦਿੱਤੇ ਜਾਂਦੇ ਨੇ ਉਨ੍ਹਾਂ ਦੱਸਿਆ ਕਿ ਇਸ ਨਾਲ ਕਈ ਕੰਮ ਲਗੇ ਰਹਿੰਦੇ ਨੇ ਅਤੇ ਨਾਲ ਹੀ ਉਹ ਸਕਿੱਲ ਵੀ ਹੁੰਦੇ ਨੇ ਤਾਂ ਜੋ ਆਪਣੀ ਜਿੱਦ ਵਿਚ ਸੁਧਰਨ ਤੋਂ ਬਾਅਦ ਬਾਹਰ ਜਾ ਕੇ ਉਹ ਕੋਈ ਕੰਮ ਕਰ ਸਕਣ।