ਪੰਜਾਬ

punjab

ETV Bharat / city

ਬਿਜਲੀ ਮੰਤਰੀ ਈਟੀਓ ਵੱਲੋਂ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ - ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਏਟੀਓ

ਲੁਧਿਆਣਾ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਏਟੀਓ ਵੱਲੋਂ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਪੀਐਸਪੀਸੀਐਲ ਵੱਲੋਂ ਉਦਯੋਗਿਕ ਖੇਤਰਾਂ ਵਿਚ ਨਿਰੰਤਰ ਸਪਲਾਈ ਪੁਖਤਾ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।

Power Minister ETO Inaugurates 66 KV Monopole Line From Ladowal GT Road Ludhiana 220 KV Sub Station
ਬਿਜਲੀ ਮੰਤਰੀ ਈਟੀਓ ਵੱਲੋਂ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ

By

Published : Jun 12, 2022, 7:35 PM IST

ਲੁਧਿਆਣਾ : ਲੁਧਿਆਣਾ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਏਟੀਓ ਵੱਲੋਂ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਪੀਐਸਪੀਸੀਐਲ ਵੱਲੋਂ ਉਦਯੋਗਿਕ ਖੇਤਰਾਂ ਵਿਚ ਨਿਰੰਤਰ ਸਪਲਾਈ ਪੁਖਤਾ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।

ਇਸ ਦੇ ਤਹਿਤ ਸੰਘਣੇ ਇਲਾਕਿਆਂ ਵਿੱਚ ਮੋਨੋਪੋਲ ਲਾਈਨਾਂ ਲਗਾਈਆਂ ਜਾ ਰਹੀਆਂ ਹਨ। ਭਾਵੇਂ ਇਸਦੀ ਲਾਗਤ ਜ਼ਿਆਦਾ ਹੈ ਪਰ ਉਦਯੋਗਾਂ ਅਤੇ ਲੋਕਾਂ ਨੂੰ ਬਿਹਤਰੀਨ ਬਿਜਲੀ ਸੇਵਾਵਾਂ ਦੇਣ ਨੂੰ ਸਰਕਾਰ ਆਪਣਾ ਫਰਜ਼ ਸਮਝਦੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਵਾਸਤੇ ਮੋਨੋਪੋਲ ਲਾਈਨਾਂ ਦਾ ਇਸਤੇਮਾਲ ਕੀਤਾ ਗਿਆ ਹੈ।

ਬਿਜਲੀ ਮੰਤਰੀ ਈਟੀਓ ਵੱਲੋਂ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ

ਇਸ ਨਾਲ ਖ਼ਾਸ ਤੌਰ ਉੱਤੇ ਸ਼ਹਿਰ ਦੇ ਸੰਘਣੀ ਹਿੱਸਿਆਂ ਵਿੱਚ ਬਿਜਲੀ ਦੀ ਸਪਲਾਈ ਦੇਣ ਲਈ ਮਦਦ ਮਿਲੇਗੀ, ਜਿੱਥੇ ਪੁਰਾਣੇ ਖੰਭੇ ਜ਼ਿਆਦਾ ਜਗ੍ਹਾ ਥਾਂ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਗ੍ਹਾ ਘੱਟ ਹੋਣ ਕਾਰਨ ਪੀਐੱਸਪੀਸੀਐੱਲ ਲਈ ਸਬ ਸਟੇਸ਼ਨ ਤੋਂ 66 ਕੇਵੀ ਟਰਾਂਸਮਿਸ਼ਨ ਲਾਈਨ ਨੂੰ ਲਿਆਉਣਾ ਮੁਸ਼ਕਿਲ ਸੀ, ਜਿਸ ਕਾਰਨ ਮੋਨੋਪੋਲਜ ਰਾਹੀਂ ਲਾਈਨ ਵਿਛਾਉਣ ਦੀ ਯੋਜਨਾ ਬਣੀ। ਇਸ 12 ਕਿਲੋਮੀਟਰ ਡਬਲ ਸਰਕਟ ਲਾਈਨ ਨੂੰ ਪੀਐਸਪੀਸੀਐਲ ਵੱਲੋਂ 16.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ 12 ਕਿਲੋਮੀਟਰ ਲਾਈਨ ਵਿੱਚੋਂ ਕਰੀਬ 6 ਕਿਲੋਮੀਟਰ ਲਾਈਨ ਮੋਨੋਪੋਲਜ ਉੱਤੇ ਹੈ। ਭਵਿੱਖ ਵਿੱਚ ਮੋਨੋਪੋਲ ਲਾਇਨਜ਼ ਦਾ ਵਿਸਥਾਰ ਹੋਰ ਵੀ ਇਲਾਕਿਆਂ ਵਿੱਚ ਕੀਤਾ ਜਾਵੇਗਾ। ਉੱਥੇ ਬਿਜਲੀ ਮੰਤਰੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਕਾਇਮ ਕਰਨ ਨੂੰ ਲੈਕੇ ਸਾਡੀ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਲਈ ਸਰਕਾਰ ਤਤਪਰ ਹੈ, ਉੱਥੇ ਹੀ ਦੂਜੇ ਪਾਸੇ ਸੰਗਰੂਰ ਜ਼ਿਮਨੀ ਚੋਣ ਨੂੰ ਲੈਕੇ ਬਿਜਲੀ ਮੰਤਰੀ ਨੇ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਸੀਟ "ਆਮ ਆਦਮੀ ਪਾਰਟੀ" ਦੀ ਹੀ ਝੋਲੀ ਪਵੇਗੀ, ਹਾਲਾਂਕਿ ਜਦੋਂ ਰਾਜਾ ਵੜਿੰਗ ਉੱਤੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕੋਈ ਵੀ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ :ਜ਼ਮੀਨੀ ਵਿਵਾਦ ਨੂੰ ਲੈਕੇ ਸੂਬੇ ਦੇ ਇਸ ਪਿੰਡ 'ਚ ਚੱਲੀਆਂ ਗੋਲੀਆਂ

ABOUT THE AUTHOR

...view details