ਪੰਜਾਬ

punjab

ETV Bharat / city

ਕੀ ਪੰਜਾਬ ’ਚ ਨਤੀਜਿਆਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਜੋੜਤੋੜ ਦੀ ਰਾਜਨੀਤੀ ?

ਪੰਜਾਬ ਵਿਧਾਨਸਬਾ ਚੋਣ 2022 ਹੋਣ ਤੋਂ ਬਾਅਦ ਲਗਾਤਾਰ ਇਹ ਗੱਲ ਰਾਜਨੀਤੀਕ ਗਲੀਆਰਿਆਂ ਤੋਂ ਸਾਹਮਣੇ ਆਉਂਦੀ ਰਹੀ ਕਿ ਪੰਜਾਬ ਚ ਕਿਸੇ ਵੀ ਪਾਰਟੀ ਨੂੰ ਕਲੀਅਰ ਮੈਂਡੇਟ ਮਿਲਦਾ ਨਹੀਂ ਦਿਖਾਈ ਦੇ ਰਿਹਾ ਹੈ ਇਸ ਤੋਂ ਬਾਅਦ ਪੰਜਾਬ ਚ ਜੋੜਤੋੜ ਦੀ ਰਾਜਨੀਤੀ ਨੂੰ ਲੈ ਕੇ ਲਗਾਤਾਰ ਖਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ ਇਸ ਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਤੇ ਪੰਜਾਬ ਕਾਂਗਰਸ ਖੁਦ ਜੋੜਤੋੜ ਦੀ ਰਾਜਨੀਤੀ ਚ ਦਿਖਾਈ ਦਿੱਤੀ।

ਜੋੜਤੋੜ ਦੀ ਰਾਜਨੀਤੀ
ਜੋੜਤੋੜ ਦੀ ਰਾਜਨੀਤੀ

By

Published : Mar 9, 2022, 1:28 PM IST

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਜਿਸ ਕਾਰਨ ਪੰਜਾਬ ਵਿਚ ਹੁਣ ਤੋਂ ਹੀ ਜੋੜ ਤੋੜ ਵਾਲੀ ਰਾਜਨੀਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜਿਸ ਦਾ ਜ਼ਿਕਰ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਕਰ ਰਹੇ ਹਨ। ਦਰਅਸਲ, ਜਦੋਂ ਤੋਂ ਪੰਜਾਬ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ, ਉਦੋਂ ਤੋਂ ਹੀ ਕਾਂਗਰਸ ਦਰਮਿਆਨ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਹਾਲਾਂਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਇੱਕ ਦੂਜੇ ਦੇ ਨਾਲ ਹੋਣ ਦੀਆਂ ਗੱਲਾਂ ਕਰਦੀ ਰਹੀ। ਪਰ ਕਾਂਗਰਸ ਦੀ ਆਪਸੀ ਤਕਰਾਰ ਪੰਜਾਬ ਕਾਂਗਰਸ ਦੇ ਹੀ ਵੱਡੇ ਲੀਡਰਾਂ ਦੇ ਮੂੰਹੋਂ ਅਕਸਰ ਹੀ ਟਵੀਟ ਕਰਕੇ ਨਿਕਲਦੀ ਰਹੀ।

ਹਰੀਸ਼ ਚੌਧਰੀ ਅਤੇ ਅਜੈ ਮਾਕਨ ਦੋਵੇਂ ਵੀ ਸਾਹਮਣੇ ਆ ਚੁੱਕੇ ਹਨ, ਜੇਕਰ ਸੂਤਰਾਂ ਦੀ ਮੰਨੀਏ ਤਾਂ ਹੁਣ ਕਾਂਗਰਸ ਦੇ ਹਲਕਾ ਇੰਚਾਰਜ ਹਰੀਸ਼ ਚੌਧਰੀ ਨੇ ਮੁੱਖ ਮੰਤਰੀ ਚੰਨੀ ਦੇ ਨਾਲ ਗੱਲਬਾਤ ਦੌਰਾਨ ਰਾਜਸਥਾਨ 'ਚ ਅੱਧੀ ਦਰਜਨ ਤੋਂ ਵੱਧ ਹੋਟਲ ਅਤੇ ਰਿਜ਼ੋਰਟ ਬੁੱਕ ਕਰਵਾਏ ਹੋਏ ਦੱਸੇ ਜਾ ਰਹੇ ਹਨ। ਰਾਜਸਥਾਨ ਵਿੱਚ ਪਿਛਲੇ 3 ਦਿਨਾਂ ਤੋਂ ਹਰੀਸ਼ ਚੌਧਰੀ ਰਹਿ ਰਹੇ ਹਨ। ਸੂਬੇ ਦੇ ਵਿਧਾਨ ਸਭਾ ਸੈਸ਼ਨ 'ਚ ਹਿੱਸਾ ਲੈਣ ਤੋਂ ਬਾਅਦ ਉਹ ਜੈਸਲਮੇਰ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਹੋਟਲ ਦਾ ਦੌਰਾ ਵੀ ਕੀਤਾ। ਇਹ ਵੀ ਪਤਾ ਲੱਗਾ ਹੈ ਕਿ ਚੌਧਰੀ ਨੇ ਇਸ ਮਾਮਲੇ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਗਹਿਲੋਤ ਨੇ ਵੀ ਪੰਜਾਬ ਤੋਂ ਕਾਂਗਰਸੀ ਵਿਧਾਇਕਾਂ ਨੂੰ ਰਾਜਸਥਾਨ ਲਿਆਉਣ ਲਈ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ ਹੈ।

ਜੋੜਤੋੜ ਦੀ ਰਾਜਨੀਤੀ

ਜੋੜਤੋੜ ਦੀ ਰਾਜਨੀਤੀ

ਪੰਜਾਬ ਵਿਧਾਨਸਬਾ ਚੋਣ ਹੋਣ ਤੋਂ ਬਾਅਦ ਲਗਾਤਾਰ ਇਹ ਗੱਲ ਰਾਜਨੀਤੀਕ ਗਲੀਆਰਿਆਂ ਤੋਂ ਸਾਹਮਣੇ ਆਉਂਦੀ ਰਹੀ ਕਿ ਪੰਜਾਬ ਚ ਕਿਸੇ ਵੀ ਪਾਰਟੀ ਨੂੰ ਕਲੀਅਰ ਮੈਂਡੇਟ ਮਿਲਦਾ ਨਹੀਂ ਦਿਖਾਈ ਦੇ ਰਿਹਾ ਹੈ ਇਸ ਤੋਂ ਬਾਅਦ ਪੰਜਾਬ ਚ ਜੋੜਤੋੜ ਦੀ ਰਾਜਨੀਤੀ ਨੂੰ ਲੈ ਕੇ ਲਗਾਤਾਰ ਖਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ ਇਸ ਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਤੇ ਪੰਜਾਬ ਕਾਂਗਰਸ ਖੁਦ ਜੋੜਤੋੜ ਦੀ ਰਾਜਨੀਤੀ ਚ ਦਿਖਾਈ ਦਿੱਤੀ। ਹਾਲਾਂਕ ਇਸ ਗੱਲ ਨੂੰ ਲੈ ਕੇ ਲਗਾਤਾਰ ਇੱਕ ਤੋਂ ਬਾਅਦ ਇੱਕ ਟਵੀਟ ਵੀ ਕੀਤੇ ਗਏ। ਜਦੋਂ ਲੋਕ ਕਾਂਗਰਸ ਦੇ ਬੁਲਾਰੇ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਸਿੱਧੇ ਤੌਰ 'ਤੇ ਵੱਡੇ ਦੋਸ਼ ਲਗਾਏ ਅਤੇ ਕਿਹਾ ਕਿ ਪੰਜਾਬ 'ਚ ਜੋੜਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਅਤੇ ਲੋਕਾਂ ਦੇ ਬੋਰਡ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ 'ਪੰਜਾਬ ਕਾਂਗਰਸ ਆਪਣੇ ਉਮੀਦਵਾਰਾਂ ਨੂੰ ਬਚਾਉਣ ਲਈ ਰਾਜਸਥਾਨ ਦੇ ਹੋਟਲਾਂ 'ਚ ਆਪਣੇ ਪਰਿਵਾਰਾਂ ਸਮੇਤ ਠਹਿਰ ਰਹੀ ਹੈ, ਪ੍ਰੀਤਪਾਲ ਨੇ ਕਿਹਾ ਕਿ ਸ਼ਾਇਦ ਪੰਜਾਬ ਕਾਂਗਰਸ ਨੂੰ ਆਪਣੇ ਹੀ ਉਮੀਦਵਾਰਾਂ 'ਤੇ ਭਰੋਸਾ ਨਹੀਂ ਹੈ, ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ, ਆਮ ਆਦਮੀ ਪਾਰਟੀ ਵੀ ਇਸ 'ਚ ਪਿੱਛੇ ਨਹੀਂ ਹੈ। ਉਹ ਆਪਣੇ ਉਮੀਦਵਾਰਾਂ ਨੂੰ ਦਾਰਜੀਲਿੰਗ ਵਿੱਚ ਛੁੱਟੀਆਂ ਬਿਤਾਉਣ ਦਾ ਸੱਦਾ ਵੀ ਦੇ ਰਹੀ ਹੈ ਅਤੇ ਆਪਣੇ ਉਮੀਦਵਾਰਾਂ ਨੂੰ ਮਜ਼ਬੂਤ ​​ਕਰਨ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਗੱਲਬਾਤ ਕਰ ਰਹੀ ਹੈ। ਇਹ ਗੱਲ ਸਾਹਮਣੇ ਆਈ ਕਿ ਪ੍ਰੀਤਪਾਲ ਬਾਲੀਏਵਾਲ ਅਤੇ ਪੰਜਾਬ ਲੋਕ ਕਾਂਗਰਸ ਦੇ ਆਗੂ ਇਹ ਦਾਅਵਾ ਕਰਦੇ ਰਹੇ ਕਿ ਜਿਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਉਸ ਸਮੇਂ 28 ਵਿਧਾਇਕਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ ਅਤੇ ਜਦੋਂ ਲੋਕ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਰਹਿਣ ਵਾਲਾ ਹੈ।

ਪ੍ਰੀਤਪਾਲ ਬਾਲੀਏਵਾਲ

ਰਾਜਸਥਾਨ ਦਾ ਸੱਚ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਗਜ਼ਿਟ ਪੋਲ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਕਲੇਸ਼ ਅਤੇ ਸਿਆਸੀ ਪੰਡਤਾਂ ਵੱਲੋਂ ਕੋਈ ਸਪੱਸ਼ਟ ਸਰਕਾਰ ਬਣਾਏ ਜਾਣ ਦੀਆਂ ਕਿਆਸਅਰਾਈਆਂ ਦੇ ਵਿਚਕਾਰ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਬਾਲੀਏਵਾਲ ਨੇ ਟਵੀਟ ਕਰਕੇ ਸਿੱਧੇ ਤੌਰ 'ਤੇ ਸਵਾਲ ਚੁੱਕਿਆ ਹੈ ਕਿ ਕਾਂਗਰਸ ਆਪਣੇ ਉਮੀਦਵਾਰਾਂ ਨੂੰ ਰਾਜਸਥਾਨ ਲੈ ਕੇ ਕਿਉਂ ਜਾ ਰਹੀ ਹੈ।

ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸਾਡੇ ਵੱਲੋਂ ਦੇਖਿਆ ਤਾਂ ਇਹ ਸਾਹਮਣੇ ਆਇਆ ਕਿ ਜ਼ਿਆਦਾਤਰ ਵੱਡੇ ਨੇਤਾ ਆਪਣੇ ਵਿਧਾਨ ਸਭਾ ਹਲਕੇ 'ਚ ਹੀ ਪਾਏ ਗਏ ਸਨ ਪਰ ਉਨ੍ਹਾਂ ਦੇ ਵਿਧਾਨ ਸਭਾ ਹਲਕੇ 'ਚ ਕੁਝ ਨੇਤਾਵਾਂ ਦੀ ਗੈਰ-ਹਾਜ਼ਰੀ ਨੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ, ਇੰਨਾ ਹੀ ਨਹੀਂ ਪ੍ਰਿਤਪਾਲ ਬਲੀਏਵਾਲ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਵੀ ਕਹਿ ਦਿੱਤਾ ਕਿ ਕਾਂਗਰਸ ਦੇ ਕਈ ਉਮੀਦਵਾਰਾਂ ਦੀ ਸਾਡੇ ਨਾਲ ਗੱਲਬਾਤ ਚਲ ਰਹੀ ਹੈ।

ਪ੍ਰਿਤਪਾਲ ਬਲੀਏਵਾਲ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਜਿਸ ਚ ਉਨ੍ਹਾਂ ਨੇ ਕਾਂਗਰਸ ਦੇ ਲੁਧਿਆਣਾ ਵਿਧਾਨਸਭਾ ਖੇਤਰ ਖੰਨਾ ਅਤੇ ਵਿਧਾਨਸਭਾ ਖੇਤਰ ਦੇ 2 ਉਮੀਦਵਾਰ ਲਖਬੀਰ ਸਿੰਘ ਲੱਖਾ ਅਤੇ ਸਾਬਕਾ ਕੈਬਨਿਟ ਮੰਤਰੀ ਰਹੇ ਗੁਰਕੀਰਤ ਕੋਟਲੀ ਦੀ ਤਸਵੀਰ ਸਾਹਮਣੇ ਆਈ ਜਿਸ ਚ ਉਹ ਰਾਜਸਥਾਨ ਦੇ ਸਾਲਾਸਰ ਧਾਮ ਚ ਦਿਖਾਈ ਦਿੱਤੇ। ਹਾਲਾਂਕਿ ਇਸ ਟਵੀਟ ਨੂੰ ਲੈ ਕੇ ਵੀ ਕਾਫੀ ਘਮਾਸਾਨ ਮਚਿਆ ਅਤੇ ਕਾਂਗਰਸ ਦੇ ਕਿਸੇ ਵੀ ਵੱਡੇ ਆਗੂ ਦਾ ਇਸ ਟਵੀਟ ਨੂੰ ਲੈ ਕੇ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ। ਹਾਲਾਂਕਿ ਹਾਲ ਹੀ ਦੇ ਦਿਨਾਂ ’ਚ ਲਗਾਤਾਰ ਰਾਜਸਥਾਨ ਤੋਂ ਇਹ ਖਬਰਾਂ ਵੀ ਆ ਰਹੀ ਹੈ ਕਿ ਉੱਥੇ ਹਰੀਸ਼ ਚੌਧਰੀ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਲਗਾਤਾਰ ਸਰਗਰਮ ਹਨ ਅਤੇ ਮੁੱਖ ਮੰਤਰੀ ਗਹਿਲੋਤ ਨਾਲ ਬੈਠਕਾਂ ਕਰ ਰਿਜ਼ਾਰਟ ਅਤੇ ਹੋਟਲ ਬੁੱਕ ਕਰਵਾਉਣ ਲੱਗੇ ਹੋਏ ਹੈ।

ਅਮਿਤ ਸ਼ਾਹ ਅਤੇ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ

ਕੈਪਟਨ ਅਮਰਿੰਦਰ ਸਿੰਘ ਦੀ ਪਿਛਲੇ ਦਿਨੀਂ ਕੇਂਦਰੀ ਗ੍ਰਹਿਮੰਤਰੀ ਅਤੇ ਪੰਜਾਬ ਰਾਜਨੀਤੀਕ ਮਾਮਲਿਆਂ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਦੇ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ। ਹਾਲਾਂਕਿ ਐਗਜ਼ਿਟ ਪੋਲਸ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਪੰਜਾਬ ਚ ਕਿਸੇ ਨੂੰ ਵੀ ਕਲੀਅਰ ਮੈਂਡੇਟ ਨਹੀਂ ਮਿਲੇਗਾ ਅਤੇ ਹੰਗ ਅਸੈਂਬਲੀ ਬਣਨ ਦੇ ਆਸਾਰ ਹੈ। ਅਜਿਹੇ ਚ ਕੇਂਦਰ ’ਚ ਭਾਜਪਾ ਦੀ ਸਰਕਾਰ ਹੈ ਅਤੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਨਵੀਂ ਪਾਰਟੀ ਬਣਾ ਕੇ ਭਾਜਪਾ ਦੇ ਨਾਲ ਗਠਜੋੜ ਕੀਤਾ ਸੀ।

ਨਤੀਜੇ ਆਉਣ ਤੋਂ ਪਹਿਲਾਂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਵੱਡੇ ਨੇਤਾਵਾਂ ਦੇ ਨਾਲ ਮੁਲਾਕਾਤ ਦੇ ਕਈ ਰਾਜਨੀਤੀਕ ਮਾਇਨੇ ਵੀ ਕੱਡੇ ਜਾ ਰਹੇ ਹਨ। ਹਾਲਾਂਕਿ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਉਹ ਪੰਜਾਬ ਚੋਣ ਨੂੰ ਲੈ ਕੇ ਨਹੀਂ ਬਲਕਿ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਹੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਲਈ ਆਏ ਸੀ ਉਨ੍ਹਾਂ ਦੀ ਚੋਣਾਂ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਸਿਸਵਾਂ ਫਾਰਮ ’ਤੇ ਪਾਰਟੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸਿਸਵਾਂ ਫਾਰਮ ਚ ਪਿਛਲੇ ਰਾਤ ਪਾਰਟੀ ਵੀ ਕੀਤੀ ਗਈ ਸੀ ਨਤੀਜਿਆਂ ਤੋਂ ਪਹਿਲਾਂ ਇਸ ਪਾਰਟੀ ਦੇ ਕਈ ਰਾਜਨੀਤੀਕ ਮਾਇਨੇ ਵੀ ਕੱਡੇ ਜਾ ਰਹੇ ਹਨ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਬਲੀਏਵਾਲ ਨੇ ਇਸ ਪਾਰਟੀ ਨੂੰ ਲੈ ਕੇ ਵੀ ਇੱਕ ਤਾਜ਼ਾ ਟਵੀਟ ਕੀਤਾ ਹੈ ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ਰਾਤ ਨੂੰ ਜੋ ਸਿਸਵਾਂ ਆਏ ਸੀ ਉਹ ਕੌਣ ਸੀ ਰੇਡੀ ਫੋਰ ਸ਼ੌਕ, 11 ਮਾਰਚ ਡੇ ਆਫ। ਇਸ ਟਵੀਟ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਹਾਲਾਂਕਿ ਪੰਜਾਬ ਦੇ ਬੁਲਾਰੇ ਲਗਾਤਾਰ 11 ਮਾਰਚ ਦੀ ਗੱਲ ਕਹਿ ਰਹੇ ਹਨ।

ਆਪਣੇ ਟਵੀਟ ਚ ਲਗਾਤਾਰ 11 ਮਾਰਟ ਨੂੰ ਪੰਜਾਬ ਦੇ ਫੈਸਲੇ ਦਾ ਦਿਨ ਦੱਸ ਰਹੇ ਹਨ। ਅਜਿਹੇ ਚ ਜੋੜਤੋੜ ਦੀ ਰਾਜਨੀਤੀ ਦੀ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਪਿਛਲੀ ਰਾਤ ਕੈਪਟਨ ਅਮਰਿੰਦਰ ਸਿੰਘ ਦੇ ਸਿਸਸਵਾਂ ਫਾਰਮ ਹਾਉ,ਸ ਤੇ ਪਾਰਟੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਗਾਣਾ ਗਾਉਂਦੇ ਹੋਏ ਦੀ ਵੀਡੀਓ ਵੀ ਸਾਹਮਣੇ ਆਈ ਸੀ ਪਰ ਉਸ ਪਾਰਟੀ ਚ ਪੰਜਾਬ ਲੋਕ ਕਾਂਗਰਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਕਿਹੜੇ ਆਗੂ ਸ਼ਾਮਲ ਹੋਏ ਸੀ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ। ਜਿਸ ਨੇ ਪੰਜਾਬ ਕਾਂਗਰਸ ’ਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

ਪੰਜਾਬ ਕਾਂਗਰਸ ਦਾ ਸਪਸ਼ਟੀਕਰਨ

ਹਾਲਾਂਕਿ ਆਮ ਆਦਮੀ ਪਾਰਟੀ ਅਤੇ ਲੋਕ ਕਾਂਗਰਸ ਵੱਲੋਂ ਚੁੱਕੇ ਜਾ ਰਹੇ ਸਵਾਲ ਨੂੰ ਪੰਜਾਬ ਕਾਂਗਰਸ ਆਗੂ ਹਾਸਾ ਦੱਸਦੇ ਹੋਏ ਨਜਰ ਆ ਰਹੇ ਹਨ। ਲੁਧਿਆਣਾ ਪੰਜਾਬ ਕਾਂਗਰਸ ਦੇ ਮੁੱਖ ਬੁਲਾਰਾ ਕੁਲਦੀਪ ਵੈਦ ਨੇ ਕਿਹਾ ਕਿ ਇਹ ਬਿਆਨ ਹਾਸੇ ਵਾਲਾ ਹੈ ਉਨ੍ਹਾਂ ਨੇ ਕਿਹਾ ਕਿ ਪ੍ਰਿਤਪਾਲ ਬਲੀਏਵਾਲ ਮੇਰਾ ਛੋਟਾ ਭਰਾ ਹੈ। ਆਖਿਰਕਾਰ ਅਸੀਂ ਲੋਕ ਰਾਜਸਥਾਨ ਕਿਉਂ ਜਾਵਾਂਗੇ ਨਾ ਤੋਂ ਸਾਨੂੰ ਪਾਰਟੀ ਵੱਲੋਂ ਅਜਿਹਾ ਕੋਈ ਸਰਕੁਲੇਸ਼ਨ ਜਾਰੀ ਹੋਇਆ ਅਤੇ ਨਾ ਹੀ ਸਾਡੇ ਕੋਈ ਉਮੀਦਵਾਰ ਰਾਜਸਥਾਨ ਚ ਕਿਸੇ ਹੋਟਲ ਇੱਕਠੇ ਹੋਏ ਉਨ੍ਹਾਂ ਕਿਹਾ ਕਿ ਹਾਂ ਕੁਝ ਉਮੀਦਵਾਰ ਚੋਣ ਦੀ ਵੋਟਿੰਗ ਖਤਮ ਹੋਣ ਤੋਂ ਬਾਅਦ ਰਿਲੈਕਸ ਮੂਡ ’ਚ ਜਰੂਰ ਆ ਰਹੇ ਹਨ ਅਤੇ ਉਸਦੇ ਲਈ ਉਹ ਆਪਣੇ ਪਰਿਵਾਰਾਂ ਦੇ ਨਾਲ ਧਾਰਮਿਕ ਜਾਂ ਘੁੰਮਣ ਵਾਲੀਆਂ ਥਾਵਾਂ ਤੇ ਜਾ ਰਹੇ ਹਨ। ਜਿੱਥੇ ਜਾਣਾ ਉਨ੍ਹਾਂ ਦਾ ਹੱਕ ਵੀ ਹੈ। ਪੰਜਾਬ ਲੋਕ ਕਾਂਦਰ

ਪੰਜਾਬ ਕਾਂਗਰਸ ਦੇ ਬੁਲਾਰੇ ਪੰਜਾਬ ਲੋਕ ਕਾਂਗਰਸ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਲਗਾਤਾਰ ਝੂਠਾ ਦੱਸ ਰਹੇ ਹਨ ਅਤੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੇ ਲਗਾਤਾਰ ਦਾਅਵੇ ਵੀ ਕਰ ਰਹੇ ਹਨ ਅਤੇ ਦੂਜੇ ਪਾਸੇ ਲੁਧਿਆਣੇ ਤੋਂ ਕਾਂਗਰਸ ਦੇ ਦੂਜੇ ਬੁਲਾਰੇ ਕੁੰਵਰ ਹਰਪ੍ਰੀਤ ਵੱਲੋਂ ਕੀਤੀ ਜਾ ਰਹੀ ਜੋੜਤੋੜ ਦੀ ਰਾਜਨੀਤੀ ਬਾਰੇ ਜਦੋਂ ਪੁੱਛਿਆ ਕਿਹਾ ਕਿ 'ਪੰਜਾਬ 'ਚ ਕਾਂਗਰਸ ਦੀ ਸਰਕਾਰ ਯਕੀਨੀ ਤੌਰ 'ਤੇ ਬਣਨ ਜਾ ਰਹੀ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ, ਉਨ੍ਹਾਂ ਇਹ ਵੀ ਕਿਹਾ ਕਿ ਐਗਜ਼ਿਟ ਪੋਲ ਹੁਣ ਭਰੋਸੇਯੋਗ ਨਹੀਂ ਰਿਹਾ, ਇਹ ਆਪਣੀ ਕ੍ਰੇਡੀਬਿਲਟੀ ਗੁਆਦਾ ਜਾ ਰਿਹਾ ਹੈ।

ਕੁੰਵਰ ਹਰਪ੍ਰੀਤ ਨੇ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਨੂੰ ਕਿਸੇ ਵੀ ਤਰ੍ਹਾਂ ਦੀ ਜੋੜਤੋੜ ਦੀ ਰਾਜਨੀਤੀ ਦੀ ਲੋੜ ਨਹੀਂ, ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਜੋ ਕੰਮ ਕੀਤੇ ਉਸਦੇ ਆਧਾਰ ਤੇ ਹੀ ਚੋਣ ਲੜੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਕੰਮ ਜੋੜਤੋੜ ਦੀ ਰਾਜਨੀਤੀ ਕਰਨਾ ਹੈ ਜੋ ਉਨ੍ਹਾਂ ਨੇ ਗੋਆ ਅਤੇ ਹੋਰ ਸੂਬਿਆਂ ਚ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਲਈ ਉਹ ਸਾਰਿਆਂ ਨੂੰ ਆਪਣੇ ਵਰਗਾ ਹੀ ਮੰਨਦੇ ਹਨ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਜੋ ਵੀ ਕਰ ਲੈਣ ਉਸਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਉਨ੍ਹਾਂ ਨੇ ਸਿੱਧਾ ਤੌਰ ’ਤੇ ਕਿ ਪੰਜਾਬ ਕਾਂਗਰਸ ਕਿਸੇ ਵੀ ਤਰ੍ਹਾਂ ਆਪਣੇ ਉਮੀਦਵਾਰਾਂ ਨੂੰ ਇੱਕਠਾ ਨਹੀਂ ਕਰ ਰਹੀ ਕਿਉਂਕਿ ਉਨ੍ਹਾਂ ਦੀ ਸਾਰੇ ਉਮੀਦਵਾਰ ਭਰੋਸੇਮੰਦ ਹਨ।

ਇਹ ਵੀ ਪੜੋ:PUNJAB ELECTION RESULT 2022: 16ਵੀਂ ਪੰਜਾਬ ਵਿਧਾਨ ਸਭਾ ਲਈ ਚੋਣ ਨਤੀਜੇ ਭਲਕੇ, ਜਾਣੋ ਕੀ ਕਿਵੇਂ ਹੋਈ ਸਿਆਸਤ ?

ABOUT THE AUTHOR

...view details