ਲੁਧਿਆਣਾ: ਥਾਣਾ ਮੁੰਡੀਆਂ ਦੇ ਹਵਲਦਾਰ ਵੱਲੋਂ ਕਥਿਤ ਤੌਰ 'ਤੇ ਇੱਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਥਾਣੇ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਮਾਮਲੇ ਵਿੱਚ ਜਿੱਥੇ ਲੁਧਿਆਣਾ ਪੁਲਿਸ ਦੇ ਹੈੱਡਕਾਂਸਟੇਬਲ ਨੇ ਪੀੜਤਾ ਨਾਲ ਬਲਾਤਕਾਰ ਕੀਤਾ ਹੈ, ਉਥੇ ਹੀ ਪੀੜਤਾ ਦੀ ਅਸ਼ਲੀਲ ਵੀਡੀਓ ਵੀ ਬਣਾਈ ਜਾਣ ਬਾਰੇ ਕਿਹਾ ਜਾ ਰਿਹਾ ਹੈ ਅਤੇ ਫਿਰ ਇਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ।
ਕਾਰਵਾਈ ਵਿੱਚ ਦੇਰੀ
ਇਸ ਮਾਮਲੇ ਵਿੱਚ ਲੰਮਾ ਸਮਾਂ ਬੀਤ ਜਾਣ ਤੋਂ ਮਗਰੋਂ ਵੀ ਪੀੜਤਾ ਨੂੰ ਇਨਸਾਫ ਲਈ ਦਰ-ਦਰ ਠੋਕਰਾਂ ਖਾ ਰਹੀ ਹੈ ਅਤੇ ਮਾਮਲਾ ਮੀਡੀਆ ਵਿੱਚ ਆਉਂਦਾ ਹੈ ਤਾਂ ਆਨਨ-ਫਾਨਨ ਪੁਲਿਸ ਕਾਰਵਾਈ ਦੇ ਨਾਂਅ ਉੱਤੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੰਦੀ ਹੈ ਪਰ ਅੱਜੇ ਵੀ ਵੀਡੀਓ ਬਣਾਉਣ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ।
ਮੁੰਡਿਆਂ ਡਾਹਢੇ ਦੇ ਵਿੱਚ ਮਹਿਲਾ ਨਾਲ ਬਲਾਤਕਾਰ, ਪੁਲੀਸ ਪ੍ਰਸ਼ਾਸਨ ਨੇ ਸਾਧੀ ਚੁੱਪੀ ਸੀਨੀਅਰ ਅਧਿਕਾਰੀ ਭੱਜੇ ਜਵਾਬ ਦੇਣ ਤੋਂ
ਸਾਡੀ ਟੀਮ ਨੇ ਜਦੋਂ ਵਾਰ-ਵਾਰ ਲੁਧਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇੱਕ-ਦੂਜੇ ਦੇ ਗਲ ਸੁੱਟਦੇ ਦਿਖਾਈ ਦਿੱਤੇ। ਪਹਿਲਾਂ ਜੁਆਇੰਟ ਕਮਿਸ਼ਨਰ ਮੀਡੀਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਨੇ ਕਿਹਾ ਕਿ ਮੇਰਾ ਅਧਿਕਾਰ ਖੇਤਰ ਨਹੀਂ ਹੈ। ਇਸਤੋਂ ਬਾਅਦ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਬਾਹਰ ਲੰਮਾ ਸਮਾਂ ਉਡੀਕ ਕਰਨ ਦੇ ਬਾਅਦ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਰੁਪਿੰਦਰ ਕੌਰ ਸਰਾਂ ਹੀ ਗੱਲਬਾਤ ਕਰਨਗੇ। ਉਧਰ, ਜਦੋਂ ਸਾਡੀ ਟੀਮ ਡਾ. ਰੁਪਿੰਦਰ ਕੌਰ ਸਰਾਂ ਦੇ ਦਫ਼ਤਰ ਦੇ ਬਾਹਰ ਦੋ ਘੰਟੇ ਬੈਠੇ ਰਹੇ ਤਾਂ ਉਸਦੇ ਬਾਵਜੂਦ ਮੈਡਮ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਜਦੋਂ ਸਾਡੀ ਟੀਮ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਕਮਿਸ਼ਨਰ ਨਾਲ ਸਲਾਹ ਕਰਕੇ ਹੀ ਕੋਈ ਜਾਣਕਾਰੀ ਮੀਡੀਆ ਨੂੰ ਦੇਣਗੇ।
ਖੜ੍ਹੇ ਹੁੰਦੇ ਵੱਡੇ ਸਵਾਲ
- ਜ਼ਿਕਰ ਏ ਖਾਸ ਹੈ ਕਿ ਇੱਥੇ ਸਵਾਲ ਇਹ ਬਣਦੇ ਨੇ ਕਿ ਆਖਿਰਕਾਰ ਮਹਿਲਾ ਪੁਲਿਸ ਮੁਲਾਜ਼ਮ ਥਾਣੇ ਵਿੱਚ ਤੈਨਾਤ ਕਿਉਂ ਨਹੀਂ ਸੀ?
- ਕਿਉਂ ਮਹਿਲਾ ਨੂੰ ਰਾਤ ਦੇ ਸਮੇਂ ਠਾਣੇ ਦੇ ਵਿਚ ਲਿਜਾਇਆ ਗਿਆ?
- ਕਿਉਂ ਮਹਿਲਾ ਨੂੰ ਅਗਲੇ ਦਿਨ ਸਵੇਰੇ ਹੀ ਨਹੀਂ ਸੱਦਿਆ ਗਿਆ?
- ਕਿਉਂ ਇੱਕ ਮਹੀਨੇ ਤੱਕ ਪੀੜਤਾ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਂਦੀ ਰਹੀ?
- ਕਿਉਂ ਸਬੰਧਤ ਪੁਲਿਸ ਮੁਲਾਜ਼ਮਾਂ 'ਤੇ ਤੁਰੰਤ ਕਾਰਵਾਈ ਨਹੀਂ ਕੀਤੀ ਗਈ ?
- ਲੁਧਿਆਣਾ ਦੇ ਵਿੱਚ ਤੋਂ ਵੱਧ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਰਾਤ ਦੇ ਸਮੇਂ ਉਹ ਥਾਣੇ ਵਿੱਚ ਮੌਜੂਦ ਕਿਉਂ ਨਹੀਂ ਸਨ?