ਲੁਧਿਆਣਾ: ਜ਼ਿਲ੍ਹੇ ਦੀ ਗਗਨਦੀਪ ਕਲੋਨੀ ’ਚ ਨੀਰੂ ਨਾਂਅ ਦੀ ਔਰਤ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਪਤੀ ਰਾਜਾ ਸੇਖੋਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਿਕ ਮੁਲਜ਼ਮ ਸ਼ਹਿਰ ਵਿੱਚੋਂ ਭੱਜਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਜਿਸ ਨੂੰ ਜਲੰਧਰ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ’ਤੇ ਆਪਣੀ ਹੀ ਪਤਨੀ ਦਾ ਕਤਲ ਕਰਨ ਦਾ ਇਲਜ਼ਾਮ ਹੈ।
ਪੁਲਿਸ ਨੇ ਪਤਨੀ ਦੇ ਕਾਤਲ ਪਤੀ ਨੂੰ ਕੀਤਾ ਗ੍ਰਿਫਤਾਰ ਇਹ ਵੀ ਪੜੋ: ਪਾਰਲੀਮੈਂਟ ਅੱਗੇ ਧਰਨਾ ਦੇਣ ਨੂੰ ਲੈਕੇ ਸੂਬੇ ਦੇ ਕਿਸਾਨਾਂ ਨੇ ਤਿਆਰ ਕੀਤਾ ਮਾਸਟਰਪਲਾਨ...
ਏਸੀਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਦਾ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ ਕੁਝ ਦਿਨ ਪਹਿਲਾਂ ਵੀ ਦੋਹਾਂ ਵਿੱਚ ਕਿਸੇ ਗੱਲ ਦੌਰਾਨ ਝਗੜਾ ਹੋ ਗਿਆ ਜਿਸ ਨੂੰ ਲੈ ਕੇ ਮੁਲਜ਼ਮ ਦੀ ਪਤਨੀ ਨੀਰੂ ਨੇ ਫਾਹ ਲੈ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਜਿਸ ਨੇ ਗੁੱਸੇ ਵਿੱਚ ਆਕੇ ਉਸ ਦੇ ਪਤੀ ਰਾਜੇ ਨੇ ਉਸ ਦੀਆਂ ਲੱਤਾਂ ਖਿੱਚ ਦਿੱਤੀਆਂ ਜਿਸ ਦੌਰਾਨ ਨੀਰੂ ਦੀ ਮੌਤ ਹੋ ਗਈ ਹੈ। ਜਦੋਂ ਦੋਵਾਂ ਦੀ ਲੜਾਈ ਹੋ ਰਹੀ ਸੀ ਤਾਂ ਗੁਆਂਢੀਆਂ ਨੇ ਨੀਰੂ ਦੇ ਪਿਤਾ ਨੂੰ ਸੂਚਨਾ ਦਿੱਤੀ ਜਦੋਂ ਨੀਰੂ ਦਾ ਪਿਤਾ ਉਥੇ ਪਹੁੰਚਿਆ ਦਾ ਨੀਰੂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਕਿਹਾ ਕਿ ਮੁਲਜ਼ਮ ਸ਼ਹਿਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਪੁਲਿਸ ਨੇ ਉਸ ਨੂੰ ਬੱਸ ਵਿਚੋਂ ਗ੍ਰਿਫਤਾਰ ਕੀਤਾ।
ਇਹ ਵੀ ਪੜੋ: ਮਹਿੰਗਾਈ ਨੂੰ ਲੈ ਕੇ ਆਪ ਨੇ ਦਿੱਤਾ ਡੀਸੀ ਨੂੰ ਮੰਗ ਪੱਤਰ