ਪੰਜਾਬ

punjab

ETV Bharat / city

ਪੀਐਮ ਰੈਲੀ ਦੇ ਘਿਰਾਓ ਦਾ ਐਲਾਨ ਰਾਜਨੀਤਕ: ਦੁਸ਼ਯੰਤ ਗੌਤਮ

ਲੁਧਿਆਣਾ ਪਹੁੰਚੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਨੇ ਕਿਹਾ ਹੈ ਕਿ ਕਿਸਾਨਾਂ ਦਾ ਪੀਐਮ ਰੈਲੀ ਦੇ ਘਿਰਾਓ ਦਾ ਐਲਾਨ ਰਾਜਨੀਤਿਕ ਹੈ (PM rally's oppaosition is politically motivated:Dushyant Gautam। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਅਤੇ ਭਾਜਪਾ ਨੇ ਸਿੱਖ ਕੌਮ ਲਈ ਵੱਡੇ ਕੰਮ ਕੀਤੇ ਹਨ (BJP done a lot for sikhs)।

By

Published : Jan 3, 2022, 9:38 PM IST

ਪੀਐਮ ਰੈਲੀ ਦੇ ਘਿਰਾਓ ਦਾ ਐਲਾਨ ਰਾਜਨੀਤਕ:ਦੁਸ਼ਯੰਤ ਗੌਤਮ
ਪੀਐਮ ਰੈਲੀ ਦੇ ਘਿਰਾਓ ਦਾ ਐਲਾਨ ਰਾਜਨੀਤਕ:ਦੁਸ਼ਯੰਤ ਗੌਤਮ

ਲੁਧਿਆਣਾ: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪੰਜ ਜਨਵਰੀ ਨੂੰ ਹੋਣ ਵਾਲੀ ਫਿਰੋਜ਼ਪੁਰ ਰੈਲੀ (PM rally's oppaosition is politically motivated:Dushyant Gautam) ਨੂੰ ਲੈ ਕੇ ਅੱਜ ਲੁਧਿਆਣਾ ਅੰਦਰ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਵੱਲੋਂ ਇਕ ਪ੍ਰੈਸ ਕਾਨਫ਼ਰੰਸ ਕਰਦਿਆਂ ਭਾਜਪਾ (Punjab BJP) ਵੱਲੋਂ ਸਿੱਖ ਕੌਮ ਲਈ ਕੀਤੇ ਗਏ ਕਾਰਜਾਂ ਦਾ ਜ਼ਿਕਰ ਕੀਤਾ (BJP done a lot for sikhs) ਅਤੇ ਕਿਹਾ ਕਿ ਆਉਂਦੇ ਸਮੇਂ ਵਿੱਚ ਵੀ ਸਿੱਖਾਂ ਪ੍ਰਤੀ ਪ੍ਰਧਾਨਮੰਤਰੀ ਨਰਿੰਦਰ ਮੋਦੀ (Narender Modi rally at Ferozepur) ਦਾ ਜੋ ਪਿਆਰ ਹੈ ਇਸ ਸਬੰਧੀ ਉਹ ਆਪਣੇ ਕੰਮ ਕਰਦੇ ਰਹਿਣਗੇ ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਲੋੜ ਹੈ।

ਕਿਸਾਨਾਂ ਦੇ ਵਿਰੋਧ ਪਿੱਛੇ ਰਾਜਨੀਤੀ

ਇਸ ਦੌਰਾਨ ਉਨ੍ਹਾਂ ਨੂੰ ਜਦੋਂ ਰੈਲੀ ਦਾ ਕਿਸਾਨਾਂ ਵੱਲੋਂ ਵਿਰੋਧ ਕਰਨ ਤੇ ਸਵਾਲ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਰਾਜਨੀਤੀ ਜ਼ਰੂਰ ਹੁੰਦੀ ਹੈ ਇਹੀ ਕਾਰਨ ਹੈ ਕਿ ਵਿਰੋਧ ਹੁੰਦਾ ਹੈ ਹਾਲਾਂਕਿ ਜਦੋਂ ਮਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਕਿਸਾਨ ਅੰਦੋਲਨ ਰਾਜਨੀਤੀ ਤੋਂ ਪ੍ਰੇਰਿਤ ਸੀ ਉਨ੍ਹਾਂ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਜ਼ਰੂਰ ਰਾਜਨੀਤੀ ਦੇ ਪ੍ਰਭਾਵ ਹੇਠ ਹਨ।

ਪੀਐਮ ਰੈਲੀ ਦੇ ਘਿਰਾਓ ਦਾ ਐਲਾਨ ਰਾਜਨੀਤਕ:ਦੁਸ਼ਯੰਤ ਗੌਤਮ

ਕਾਂਗਰਸੀਆਂ ਦੀ ਸ਼ਮੂਲੀਅਤ ਬਾਰੇ ਬੋਲੇ, ਅਜੇ ਪੇਪਰ ਲੀਕ ਨਹੀਂ ਕੀਤਾ ਜਾ ਸਕਦਾ

ਦੁਸ਼ਯੰਤ ਗੌਤਮ ਨੇ ਕਿਹਾ ਜਦੋਂ ਸਵਾਲ ਪੁੱਛਿਆ ਗਿਆ ਕਿ ਕੀ ਪੰਜ ਜਨਵਰੀ ਨੂੰ ਕਾਂਗਰਸ ਦੇ ਕਈ ਲੀਡਰ ਭਾਜਪਾ ਚ ਸ਼ਾਮਿਲ (Congressmen inclusion in BJP) ਹੋ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਹਾਲੇ ਪੇਪਰ ਲੀਕ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਨੇ ਕਿਹਾ ਕਿ ਭਾਜਪਾ ’ਚ ਸ਼ਾਮਿਲ ਹੋਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ ਤੇ ਇਸ ਦੀ ਛਾਂਟੀ ਅਸੀਂ ਕਰ ਰਹੇ ਹਾਂ ਕਿ ਕਿਸ ਨੂੰ ਦੇਣਾ ਹੈ ਜਾਂ ਨਹੀਂ। ਉਨ੍ਹਾਂ ਨੂੰ ਕਾਂਗਰਸੀ ਵਿਧਾਇਕ ਲਾਡੀ ਨੇ ਮੁੜ ਘਰ ਵਾਪਸੀ ਤੇ ਸਵਾਲ ਪੁੱਛਿਆ ਗਿਆ ਕਿ ਉਨ੍ਹਾਂ ਨੇ ਕਿਹਾ ਕਿ ਉਸ ਦਾ ਮਨ ਅਤੇ ਦਿਲ ਦੋਵੇਂ ਹੀ ਭਾਜਪਾ ਦੇ ਨਾਲ ਸਨ।

ਸੀਐਮ ਚਿਹਰੇ ਬਾਰੇ ਕੁਝ ਨਹੀਂ ਬੋਲੇ ਗੌਤਮ

ਉਨ੍ਹਾਂ ਨੇ ਭਾਜਪਾ ਦੇ ਸੀਐਮ ਚਾਰੇ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਇਹ ਪਾਰਲੀਮੈਂਟਰੀ ਬੋਰਡ ਦਾ ਫੈਸਲਾ ਹੋਵੇਗਾ ਉਧਰ ਇਕ ਤੋਂ ਬਾਅਦ ਇਕ ਸਿੱਧੂ ਵੱਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਰਵਾਇਤ ਹੈ ਪਹਿਲਾਂ ਵਾਅਦੇ ਕਰਨੇ ਅਤੇ ਬਾਅਦ ਵਿੱਚ ਮੁੱਕਰ ਜਾਣਾ ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਵੀ ਇਹ ਕਹਿ ਕੇ ਆਏ ਸਨ ਕਿ ਉਹ ਲੋਕਾਂ ਦੇ ਕਰਜ਼ੇ ਮੁਆਫ਼ ਕਰ ਦੇਣਗੇ ਪਰ ਕੋਈ ਕਰਜ਼ਾ ਮੁਆਫ ਨਹੀਂ ਹੋਇਆ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਸਾਰੇ ਸੂਬਿਆਂ ਦਾ ਤਜਰਬਾ ਹੈ ਅਤੇ ਉਸ ਦੇ ਮੁਤੱਲਕ ਹੀ ਚੋਣਾਂ ਸੰਬੰਧੀ ਫ਼ੈਸਲੇ ਲਏ ਜਾਣਗੇ

ਅਕਾਲੀਆਂ ਨਾਲ ਗਠਜੋੜ ਦੀ ਗੱਲ ਹੋ ਗਈ ਪੁਰਾਣੀ

ਉੱਥੇ ਹੀ ਦੂਜੇ ਪਾਸੇ ਉਨ੍ਹਾਂ ਅਕਾਲੀ ਦਲ ਦੇ ਨਾਲ ਗਠਜੋੜ ਨੂੰ ਲੈ ਕੇ ਸਾਫ਼ ਕਹਿ ਦਿੱਤਾ ਕਿ ਉਹ ਹੁਣ ਪੁਰਾਣੀ ਗੱਲ ਹੋ ਗਈ ਹੈ ਉਨ੍ਹਾਂ ਨਾਲ ਗੱਠਜੋੜ ਟੁੱਟ ਚੁੱਕਾ ਹੈ ਨਵੇਂ ਗੱਠਜੋੜ ਭਾਜਪਾ ਦਾ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਨਾਲ ਮਿਲ ਕੇ ਚੋਣਾਂ ਲੜੀਆਂ ਜਾਣਗੀਆਂ ਅਤੇ ਜਦੋਂ ਮੈਨੂੰ ਸਵਾਲ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਨੇ ਕਿ ਭਾਜਪਾ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਦੋਵਾਂ ਨੇ ਕਿਹਾ ਕਿ ਧੋਖਾ ਸੀ ਨਹੀਂ ਉਹ ਸਾਨੂੰ ਛੱਡ ਕੇ ਗਏ ਹਨ।

ਇਹ ਵੀ ਪੜ੍ਹੋ:ਮੁੜ ਸ਼ੁਰੂ ਹੋਇਆ ਕਾਂਗਰਸ ’ਚ ਕਲੇਸ਼: ਨਵਜੋਤ ਸਿੰਘ ਸਿੱਧੂ ’ਤੇ ਵਰ੍ਹੇ ਰੰਧਾਵਾ, ਕਿਹਾ...

ABOUT THE AUTHOR

...view details