ਲੁਧਿਆਣਾ:ਜ਼ਿਲ੍ਹੇ ਦੇ ਰਾਹੋਂ ਰੋਡ ‘ਤੇ ਦੇਰ ਸ਼ਾਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੰਡਿਆਂ ਦੀ ਰੇਹੜੀ ਲਾਉਣ ਵਾਲੇ ਬਿੱਲੂ ਦੇ ਭਰਾ ਮੋਹਨ ਨੇ ਗੋਲੀਆਂ ਚਲਾਈਆਂ ਹਨ ਜੋ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਹੈ। ਇਸ ਦੌਰਾਨ ਗੋਲੀ ਲੱਗਣ ਨਾਲ 2 ਨੌਜਵਾਨ ਜ਼ਖਮੀ ਹੋ ਗਏ ਬਨ, ਜਿਨ੍ਹਾਂ ‘ਚੋਂ ਇੱਕ ਰਾਕੇਸ਼ ਤੇ ਦੂਜਾ ਰਾਣਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜੋ:ਸ੍ਰੀ ਦਰਬਾਰ ਸਾਹਿਬ ਨੇੜਲੀਆਂ ਸਰਾਵਾਂ ਨੂੰ GST ਦੇ ਘੇਰੇ ’ਚ ਲਿਆਉਣ ਦੇ ਫੈਸਲੇ ਨੂੰ ਵਾਪਸ ਲਵੇ ਸਰਕਾਰ- ਮੁੱਖ ਮੰਤਰੀ
ਜ਼ਖਮੀ ਨੌਜਵਾਨਾਂ ਵਿੱਚ ਇੱਕ ਨੌਜਵਾਨ ਦੇ ਸਿਰ ਤੇ ਅਤੇ ਇੱਕ ਦੀ ਵੱਖੀ ‘ਚ ਗੋਲੀ ਲੱਗੀ ਹੈ ਜਿੰਨਾ ਨੂੰ ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ, ਜਿੱਥੇ ਦੋਵੇਂ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਮੌਕੇ ‘ਤੇ ਪੁੱਜੀ ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਅੰਡਿਆਂ ਦੀ ਰੇਹੜੀ ’ਤੇ ਚੱਲੀਆਂ ਗੋਲੀਆਂ
ਮੌਕੇ ‘ਤੇ ਪੁੱਜੇ ਡੀ ਸੀ ਪੀ ਰੁਰਲ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਰਾਤ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਥੇ ਗੋਲੀ ਚੱਲੀ ਹੈ। ਉਨ੍ਹਾਂ ਕਿਹਾ ਕਿ 2 ਖੋਲ ਉਨ੍ਹਾਂ ਨੂੰ ਮੌਕੇ ‘ਤੇ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਗੋਲੀ ਗੈਰਕਾਨੂੰਨੀ ਹਥਿਆਰ ਨਾਲ ਚਲਾਈ ਗਈ ਹੈ ਜੋ ਕਿ 32 ਬੋਰ ਦਾ ਪਿਸਟਲ ਸੀ। ਉਨ੍ਹਾਂ ਕਿਹਾ ਮੁਲਜ਼ਮ ਪਹਿਲਾਂ ਵੀ ਫਾਇਰੰਗ ਦੇ ਮਾਮਲੇ ’ਚ ਹੀ ਜੇਲ੍ਹ ਗਿਆ ਸੀ।
ਇਹ ਵੀ ਪੜੋ:Weather Report: ਮੀਂਹ ਤੋਂ ਬਾਅਦ ਮੁੜ ਵਧੀ ਗਰਮੀ, ਜਾਣੋ ਮੌਸਮ ਦਾ ਹਾਲ