ਪੰਜਾਬ

punjab

By

Published : May 23, 2021, 6:57 PM IST

ETV Bharat / city

ਵੈਕਸੀਨੇਸ਼ਨ ਖ਼ਤਮ ! ਲੋਕਾਂ ਨੇ ਸੈਂਟਰ ਦੇ ਦਰਵਾਜੇ ਭੰਨੇ

ਵੈਕਸੀਨੇਸ਼ਨ ਸੈਂਟਰ ’ਤੇ ਲੋਕਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਕਿਹਾ ਕਿ ਅਸੀਂ ਕਦੋਂ ਦੇ ਲਾਈਨ ਵਿੱਚ ਖੜ੍ਹੇ ਹੋਏ ਹਾਂ ਸਾਨੂੰ ਵੈਕਸੀਨੇਸ਼ਨ ਲਗਾਈ ਨਹੀਂ ਜਾ ਰਹੀ ਜਦਕਿ ਵੀਆਈਪੀ ਲੋਕਾਂ ਨੂੰ ਬਿਨਾਂ ਦੇਰੀ ਟੀਕਾ ਲਗਾਇਆ ਜਾ ਰਿਹਾ ਹੈ।

ਵੈਕਸੀਨੇਸ਼ਨ ਸੈਂਟਰ ’ਤੇ ਲੋਕਾਂ ਨੇ ਕੀਤਾ ਭਾਰੀ ਹੰਗਾਮਾ
ਵੈਕਸੀਨੇਸ਼ਨ ਸੈਂਟਰ ’ਤੇ ਲੋਕਾਂ ਨੇ ਕੀਤਾ ਭਾਰੀ ਹੰਗਾਮਾ

ਲੁਧਿਆਣਾ: ਸ਼ਹਿਰ ਦੇ ਬੀਐਸ ਨਗਰ ਵਿਖੇ ਸੈਕਰਡ ਹਾਰਟ ਸਕੂਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਟੀਕਾ ਕਰਨ ਲਈ ਲੰਬੀ ਦੇਰ ਇੰਤਜ਼ਾਰ ਕਰਦੇ ਰਹੇ ਲੋਕ ਨੂੰ ਇਹ ਕਹਿ ਘਰ ਨੂੰ ਜਾਣ ਲਈ ਕਿਹਾ ਕਿ ਟੀਕਿਆਂ ਦਾ ਸਟਾਕ਼ ਖ਼ਤਮ ਹੋ ਗਿਆ ਹੈ। ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਦੇਖਦੇ ਹੋਏ ਮੈਨੇਜਮੈਂਟ ਵੱਲੋਂ ਦਰਵਾਜਾ ਬੰਦ ਕਰ ਲਿਆ ਗਿਆ। ਇੰਨਾ ਹੀ ਨਹੀਂ ਇਸ ਮੌਕੇ ’ਤੇ ਖਾਸ ਤੌਰ ਤੇ ਪਹੁੰਚੇ ਕੌਂਸਲਰ ਮਮਤਾ ਆਸ਼ੂ ਨੂੰ ਵੀ ਕਾਫੀ ਦੇਰ ਦਰਵਾਜ਼ਾ ਖੜਕਾਉਣਾ ਪਿਆ ਜਿਸ ਤੋਂ ਬਾਅਦ ਖੋਲਿਆ ਗਿਆ।

ਵੈਕਸੀਨੇਸ਼ਨ ਸੈਂਟਰ ’ਤੇ ਲੋਕਾਂ ਨੇ ਕੀਤਾ ਭਾਰੀ ਹੰਗਾਮਾ

ਇਹ ਵੀ ਪੜੋ: ਪੋਸਟਰ ਰਾਹੀਂ ਆਪ ਆਗੂ ਦਿਨੇਸ਼ ਚੱਢਾ ਨੇ ਪੁੱਛੇ ਕੈਪਟਨ ਤੋਂ ਸਵਾਲ

ਕੌਂਸਲਰ ਮਮਤਾ ਆਸ਼ੂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕੀ ਟੀਕਿਆਂ ਦਾ ਸਟਾਕ ਖਤਮ ਹੋ ਗਿਆ ਸੀ ਜਿਸ ਦੀ ਪੂਰਤੀ ਕੀਤੀ ਜਾ ਰਹੀ ਹੈ ਅਤੇ ਜੋ ਲੋਕ ਲਾਈਨਾਂ ਵਿੱਚ ਲੱਗੇ ਹਨ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਨੇ ਵੀ ਕਿਹਾ ਕਿ ਇਸ ਜਗ੍ਹਾ ਉਪਰ ਜ਼ਰੂਰ ਦਿੱਕਤ ਆਈ ਹੈ ਗੱਲ ਤੋਂ ਉਹ ਖੁਦ ਸਾਰਾ ਮਾਮਲਾ ਦੇਖਣਗੇ। ਉੱਥੇ ਹੀ ਲੋਕਾਂ ਨੇ ਭਾਰੀ ਰੋਸ ਪਾਇਆ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਲੋਕਾਂ ਦਾ ਇਕੱਠ ਕਰ ਲਿਆ ਜਾਂਦਾ ਹੈ ਪਰ ਇਜੈਕਸ਼ਨ ਸਿਰਫ ਵੀਆਈਪੀ ਲੋਕਾਂ ਨੂੰ ਹੀ ਲਾਏ ਜਾ ਰਹੇ ਹਨ।

ਇਹ ਵੀ ਪੜੋ: ਮਾਝੇ 'ਚ 5 ਆਕਸੀਜਨ ਪਲਾਂਟ ਜੂਨ ਮਹੀਨੇ 'ਚ ਹੋ ਜਾਣਗੇ ਚਾਲੂ: ਡਾ.ਓਬਰਾਏ

ABOUT THE AUTHOR

...view details