ਲੁਧਿਆਣਾ: ਇੱਥੋਂ ਦੀ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਅਕਸਰ ਆਪਣੀਆਂ ਨਵੀਆਂ ਕਾਢਾਂ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ ਅਤੇ ਹੁਣ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਦੇ ਡਾਕਟਰ ਅਨਿਲ ਨੇ ਇੱਕ ਨਵਾਂ ਆਈਡੀਆ ਉਜਾਗਰ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਪਰਾਲੀ ਤੋਂ ਬੈਠਣ ਲਈ ਥਾਂ ਬਣਾਈ ਹੈ। ਉਸ ਨੂੰ ਸੋਫੇ ਵੀ ਕਿਹਾ ਜਾ ਸਕਦਾ ਹੈ। ਹਾਲਾਂਕਿ ਇਹ ਸਿਰਫ ਇੱਕ ਨਮੂਨਾ ਹੈ ਜੇਕਰ ਪ੍ਰਸ਼ਾਸ਼ਨ ਅਤੇ ਸਰਕਾਰਾਂ ਇਸ ਉੱਤੇ ਹੋਰ ਕੰਮ ਕਰਨ ਤਾਂ ਇੱਕ ਬਦਲ ਲੱਭਿਆ ਜਾ ਸਕਦਾ ਹੈ। ਇਸ ਨਾਲ ਪਰਾਲੀ ਨੂੰ ਅੱਗ ਲਾਉਣ ਦਾ ਇੱਕ ਬਦਲ ਦੇ ਰੂਪ ਵਿੱਚ ਵੀ ਵੇਖਿਆ ਜਾ ਸਕਦਾ ਹੈ ਪਰ ਡਾਕਟਰ ਅਨਿਲ ਨੇ ਕਿਹਾ ਕਿ ਇਹ ਸਿਰਫ਼ ਇੱਕ ਆਈਡੀਆ ਹੈ ਜਿਸ ਦੇ ਵਿਸਥਾਰ ਉੱਤੇ ਹੋਰ ਕੰਮ ਕੀਤਾ ਜਾ ਸਕਦਾ ਹੈ।
ਪਰਾਲੀ ਨੂੰ ਸਾੜ ਕੇ ਪ੍ਰਦੂਸ਼ਣ ਨਾ ਫੈਲਾਓ, ਸਗੋਂ ਢੁੱਕਵੀਂ ਵਰਤੋਂ 'ਚ ਲਿਆਓ - straw sofas
ਸੰਚਾਰ ਵਿਭਾਗ ਦੇ ਡਾਕਟਰ ਅਨਿਲ ਨੇ ਇੱਕ ਨਵਾਂ ਆਈਡੀਆ ਉਜਾਗਰ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਪਰਾਲੀ ਤੋਂ ਬੈਠਣ ਲਈ ਥਾਂ ਬਣਾਈ ਹੈ। ਉਸ ਨੂੰ ਸੋਫੇ ਵੀ ਕਿਹਾ ਜਾ ਸਕਦਾ ਹੈ।
![ਪਰਾਲੀ ਨੂੰ ਸਾੜ ਕੇ ਪ੍ਰਦੂਸ਼ਣ ਨਾ ਫੈਲਾਓ, ਸਗੋਂ ਢੁੱਕਵੀਂ ਵਰਤੋਂ 'ਚ ਲਿਆਓ ਫ਼ੋਟੋ](https://etvbharatimages.akamaized.net/etvbharat/prod-images/768-512-9532014-thumbnail-3x2-n.jpg)
ਡਾਕਟਰ ਅਨਿਲ ਨੇ ਦੱਸਿਆ ਕਿ ਅਕਸਰ ਉਹ ਕੰਮ ਦੇ ਸਿਲਸਿਲੇ ਵਿੱਚ ਪਿੰਡਾਂ ਅਤੇ ਫੀਲਡ ਵਿੱਚ ਜਾਂਦੇ ਰਹਿੰਦੇ ਹਨ ਅਤੇ ਇਸ ਦੌਰਾਨ ਪਰਾਲੀ ਦੀਆਂ ਗੰਢਾਂ ਬਣਾਈਆਂ ਜਾ ਰਹੀਆਂ ਸਨ ਅਤੇ ਜਦੋਂ ਗੰਢਾਂ ਤਿਆਰ ਹੋਇਆ ਤਾਂ ਉਨ੍ਹਾਂ ਨੇ ਸੋਫੇ ਦਾ ਰੂਪ ਲੈ ਲਿਆ ਜੋ ਬੈਠਣ ਵਿੱਚ ਵੀ ਕਾਫੀ ਆਰਾਮ ਦਾਇਕ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਆਈਡੀਆ ਆਇਆ ਕਿ ਕਿਉਂ ਨਾ ਕਿਸੇ ਹੋਰ ਕੰਮ ਕੀਤਾ ਜਾਵੇ ਜਿਸ ਤੋਂ ਬਾਅਦ ਉਸ ਪਰਾਲੀ ਗੰਢ ਨੂੰ ਜਾਲ ਨਾਲ ਕਵਰ ਕੀਤਾ ਗਿਆ ਉਸ ਉੱਤੇ ਕੱਪੜਾ ਚੜਾਇਆ ਗਿਆ ਅਤੇ ਉਹ ਸੋਫ਼ੇ ਦੇ ਰੂਪ ਵਿਚ ਤਿਆਰ ਹੋ ਗਿਆ।
ਡਾਕਟਰ ਅਨਿਲ ਨੇ ਕਿਹਾ ਕਿ ਇਸ ਦਾ ਅੱਗੇ ਹੋਰ ਵਿਸਥਾਰ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਰਾਲੀ ਦਾ ਬਦਲ ਵੀ ਹੋ ਸਕਦਾ ਹੈ ਅੱਗ ਲਾਉਣ ਦੀ ਥਾਂ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਉੱਤੇ ਕੋਈ ਖਰਚਾ ਨਹੀਂ 25 ਤੋਂ 30 ਕਿਲੋ ਦੀ ਇੱਕ ਪਰਾਲੀ ਦੀ ਗੰਢ ਹੁੰਦੀ ਹੈ ਅਤੇ ਉਸ ਨੂੰ ਬੈਠਣ ਲਈ ਵਰਤਿਆ ਕਿਹਾ ਜਾ ਸਕਦਾ ਹੈ। ਜਨਤਕ ਥਾਵਾਂ ਉੱਤੇ ਇਸ ਦੀ ਵਰਤੋਂ ਹੋ ਸਕਦੀ ਹੈ ਅਤੇ ਜੇਕਰ ਪ੍ਰਸ਼ਾਸਨ ਜਾਂ ਫਿਰ ਵੱਡੀਆਂ ਕੰਪਨੀਆਂ ਚਾਹੁਣ ਤਾਂ ਇਸ ਦਾ ਹੋਰ ਵੀ ਵਿਸਥਾਰ ਕੀਤਾ ਜਾ ਸਕਦਾ ਹੈ।