ਲੁਧਿਆਣਾ: ਪੰਜਾਬੀ ਵਿੱਚ ਕਹਿੰਦੇ ਹਨ ਕਿ ਲੋੜ ਕਾਢ ਦੀ ਮਾਂ ਹੈ। ਕੁੱਝ ਅਜਿਹਾ ਹੀ ਕਰ ਵਿਖਾਇਆ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ CIPHET ਦੇ ਡਾਕਟਰਾਂ ਨੇ। ਇਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਤਿੰਨ ਮਸ਼ੀਨਾਂ ਬਣਾਈਆਂ ਹਨ। ਇਸ ਰਾਹੀਂ ਤੁਸੀਂ ਫਲ, ਸਬਜ਼ੀਆਂ ਨੂੰ ਬਿਨਾ ਹੱਥ ਲਗਾਏ ਪੂਰੀ ਤਰ੍ਹਾਂ ਕੀਟਾਣੂ ਮੁਕਤ ਕਰ ਸਕਦੇ ਹੋ। ਇਸ ਵਿੱਚ ਓਜੋਨ ਪੈਦਾ ਕਰਨ ਵਾਲੀ ਮਸ਼ੀਨ ਉਪਵਬਧ ਹੈ ਜੋ ਕਿ ਸਬਜ਼ੀਆਂ ਸਾਫ਼ ਕਰਦੀ ਹੈ।
ਕੋਰੋਨਾ ਨੂੰ ਹਰਾਉਣ ਲਈ 'PAU' ਨੇ ਤਿਆਰ ਕੀਤੀਆਂ ਨਵੀਂਆਂ ਮਸ਼ੀਨਾਂ - coronavirus
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ CIPHET ਦੇ ਡਾਕਟਰਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਤਿੰਨ ਮਸ਼ੀਨਾਂ ਬਣਾਈਆਂ ਹਨ। ਇਹ ਮਸ਼ੀਨਾਂ ਲੋਕਾਂ ਦੇ ਕੰਮਾਂ ਨੂੰ ਹੋਰ ਸੁਖਾਲਾ ਬਣਾਉਣਗੀਆਂ।
![ਕੋਰੋਨਾ ਨੂੰ ਹਰਾਉਣ ਲਈ 'PAU' ਨੇ ਤਿਆਰ ਕੀਤੀਆਂ ਨਵੀਂਆਂ ਮਸ਼ੀਨਾਂ ਕੋਰੋਨਾ ਨੂੰ ਹਰਾਉਣ ਲਈ 'PAU' ਨੇ ਤਿਆਰ ਕੀਤੀਆਂ ਨਵੀਂਆਂ ਮਸ਼ੀਨਾਂ](https://etvbharatimages.akamaized.net/etvbharat/prod-images/768-512-7394593-722-7394593-1590750166643.jpg)
ਕੋਰੋਨਾ ਨੂੰ ਹਰਾਉਣ ਲਈ 'PAU' ਨੇ ਤਿਆਰ ਕੀਤੀਆਂ ਨਵੀਂਆਂ ਮਸ਼ੀਨਾਂ
ਕੋਰੋਨਾ ਨੂੰ ਹਰਾਉਣ ਲਈ 'PAU' ਨੇ ਤਿਆਰ ਕੀਤੀਆਂ ਨਵੀਂਆਂ ਮਸ਼ੀਨਾਂ
ਇਸ ਤੋਂ ਇਲਾਵਾ ਪੋਰਟੇਬਲ ਸਮਾਰਟ ਯੂਵੀਸੀ ਡਿਸ-ਇਨਫੈਕਸ਼ਨ ਸਿਸਟਮ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੈਂਡ ਫ੍ਰੀ ਸੈਨੇਟਾਈਜ਼ਰ ਮਸ਼ੀਨ ਵੀ ਬਣਾਈ ਗਈ ਹੈ। ਵਿਸ਼ਵ ਹੈਲਥ ਆਰਗਨਾਈਜ਼ੇਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਹੀ ਸੈਨੀਟਾਇਜ਼ ਦੀ ਵਰਤੋਂ ਕੀਤੀ ਜਾਂਦੀ ਹੈ।
ਇਥੋਂ ਤੱਕ ਕਿ ਇਸ ਨੂੰ 'ਮੇਕ ਇਨ ਇੰਡੀਆ' ਨਾਲ ਜੋੜ ਕੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਸਕਦਾ ਹੈ। ਕੋਰੋਨਾ ਦੌਰਾਨ ਬੇਰੁਜ਼ਗਾਰ ਹੋਏ ਨੌਜਵਾਨਾਂ ਨੂੰ ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
Last Updated : May 31, 2020, 8:43 AM IST