ਲੁਧਿਆਣਾ: ਫੀਸ ਮਾਮਲੇ ਨੂੰ ਲੈ ਕੇ ਨਿੱਜੀ ਸਕੂਲ ਵਿਰੁੱਧ ਅੱਜ ਮੁੜ ਤੋਂ ਮਾਪਿਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਨੇ ਕਿਹਾ ਕਿ ਹਾਈ ਕੋਰਟ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਸਕੂਲ ਆਪਣੇ ਖਰਚਿਆਂ ਮੁਤਾਬਕ ਹੀ ਵਿਦਿਆਰਥੀਆਂ ਤੋਂ ਫੀਸ ਲੈਣ ਪਰ ਸਕੂਲ ਵਾਲੇ ਮਾਪਿਆਂ ਨਾਲ ਕੋਈ ਵੀ ਗੱਲਬਾਤ ਨਹੀਂ ਕਰ ਰਹੇ ਸਗੋਂ ਪੂਰੀਆਂ ਫੀਸਾਂ ਦੀ ਮੰਗ ਕਰ ਰਹੇ ਹਨ।
ਫੀਸ ਮਾਮਲੇ ਨੂੰ ਲੈ ਕੇ ਲੁਧਿਆਣਾ 'ਚ ਨਿੱਜੀ ਸਕੂਲ ਵਿਰੁੱਧ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼
ਲੁਧਿਆਣਾ 'ਚ ਮੁੜ ਤੋਂ ਮਾਪਿਆਂ ਨੇ ਇੱਕ ਨਿੱਜੀ ਸਕੂਲ ਵਿਰੁੱਧ ਰੋਸ ਪ੍ਰਦਰਸ਼ ਕੀਤਾ। ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਬੰਦ ਹੈ ਅਤੇ ਸਕੂਲਾਂ ਦੇ ਖਰਚੇ ਵੀ ਘਟੇ ਹਨ।
ਲੁਧਿਆਣਾ 'ਚ ਨਿੱਜੀ ਸਕੂਲ ਵਿਰੁੱਧ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼
ਉਨ੍ਹਾਂ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਾਪਿਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਸਭ ਕੁਝ ਪਹਿਲਾਂ ਵਰਗਾ ਨਹੀਂ ਰਿਹਾ, ਇਸ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਫੀਸਾਂ 'ਚ ਰਿਆਇਤ ਦੇਣੀ ਚਾਹੀਦੀ ਹੈ।
DPSLPA ਰਜਿਸਟਰ ਸੰਸਥਾ ਦੇ ਮੁਖੀ ਪੁਨੀਤ ਬਾਂਸਲ ਅਤੇ ਧਰਨਾ ਪ੍ਰਦਰਸ਼ਨ ਕਰਨਾ ਪਹੁੰਚੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਕੰਮਕਾਰ ਠੱਪ ਹੈ, ਉਹ ਸਕੂਲ ਨਾਲ 8-10 ਸਾਲ ਤੋਂ ਜੁੜੇ ਹੋਏ ਹਨ ਪਰ ਹੁਣ ਜਦੋਂ ਹਾਲਾਤ ਖ਼ਰਾਬ ਹੋਏ ਹਨ ਤਾਂ ਸਕੂਲ ਉਨ੍ਹਾਂ ਦਾ ਸਾਥ ਨਹੀਂ ਦੇ ਰਿਹਾ।