ਲੁਧਿਆਣਾ:1947 ਦੀ ਭਾਰਤ ਪਾਕਿਸਤਾਨ ਵੰਡ ਸਮੇਂ ਜੁਦਾ ਹੋਏ ਭੈਣ ਭਰਾ ਰੱਖੜੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਮਿਲ ਗਏ ਹਨ। ਦੱਸ ਦਈਏ ਕਿ ਪਾਕਿਸਤਾਨ ਦੀ 67 ਸਾਲਾਂ ਸਕੀਨਾ ਬੀਬੀ ਅਤੇ ਲੁਧਿਆਣਾ ਦੇ ਜੱਸੋਵਾਲ ਸੂਡਾਨ ਪਿੰਡ ਦੇ ਰਹਿਣ ਵਾਲੇ ਗੁਰਮੇਲ ਸਿੰਘ ਗਰੇਵਾਲ ਵੰਡ ਦੇ ਕਈ ਅਰਸੇ ਬਾਅਦ ਮਿਲਣਗੇ। ਇਨ੍ਹਾਂ ਦੋਹਾਂ ਦੀ ਮੁਲਾਕਾਤ ਆਨਲਾਈਨ ਹੋਵੇਗੀ।
ਦੱਸ ਦਈਏ ਕਿ ਦੋਵੇਂ ਭੈਣ-ਭਰਾ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਵਿਛੜ ਗਏ ਸਨ। ਗੁਰਮੇਲ ਆਪਣੇ ਪਰਿਵਾਰ ਤੋਂ ਵੱਖ ਹੋ ਗਿਆ ਅਤੇ ਭਾਰਤ ਵਿੱਚ ਰਿਹਾ ਜਦਕਿ ਉਨ੍ਹਾਂ ਦੀ ਭੈਣ ਸਕੀਨਾ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲੀ ਗਈ। ਦੂਜੇ ਪਾਸੇ ਪੰਜਾਬ ’ਚ ਗੁਰਮੇਲ ਨੂੰ ਇੱਕ ਸਿੱਖ ਪਰਿਵਾਰ ਨੇ ਪਾਲਿਆ।
ਸੋਸ਼ਲ ਮੀਡੀਆ ਰਾਹੀ ਮਿਲੀ ਜਾਣਕਾਰੀ:ਦੱਸ ਦਈਏ ਕਿ ਸੋਸ਼ਲ ਮੀਡੀਆ ਦੋਹਾਂ ਭੈਣਾਂ ਦੇ ਮੁੜ ਤੋਂ ਮੁਲਾਕਾਤ ਕਰਵਾਉਣ ਦਾ ਇੱਕ ਜ਼ਰੀਆ ਬਣਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਾਕਿਸਤਾਨ ਯੂਟਿਊਬਰ ਨਾਸਿਰ ਢਿੱਲੋਂ ਨੇ ਭੈਣ-ਭਰਾ ਨੂੰ ਮਿਲਵਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਬੀਬੀ ਸਕੀਨਾ ਦੀ ਅਪੀਲ ਦਾ ਵੀਡੀਓ ਅਪਲੋਡ ਕੀਤਾ ਸੀ। ਜਿਸ ਨੂੰ ਜਦੋ ਪਿੰਡ ਸੁਡਾਨ ਦੇ ਸਰਪੰਚ ਜਗਤਾਰ ਸਿੰਘ ਨੇ ਦੇਖਿਆ ਤਾਂ ਉਨ੍ਹਾਂ ਨੇ ਸਕੀਨ ਨੂੰ ਉਨ੍ਹਾਂ ਦੇ ਭਰਾ ਦੇ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਇਹ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਭਰਾ ਉਨ੍ਹਾਂ ਦੇ ਪਿੰਡ ਅਤੇ ਉਨ੍ਹਾਂ ਦੇ ਨਾਲ ਹੈ।
1947 ’ਚ ਵੰਡ ਦੌਰਾਨ ਵਿਛੜੇ ਭੈਣ ਭਰਾ ਦੀ ਹੁਣ ਇੰਝ ਹੋਵੇਗੀ ਮੁਲਾਕਾਤ ਵੰਡ ਦਾ ਪਰਿਵਾਰ ਨੇ ਝੱਲਿਆ ਦਰਦ: ਦੱਸ ਦਈਏ ਕਿ ਭਾਰਤ ਪਾਕਿਸਤਾਨ ਦੇ ਵੰਡ ਸਮੇਂ ਗੁਰਮੇਲ ਅਤੇ ਉਸਦੀ ਮਾਂ ਆਪਣੇ ਜੱਦੀ ਪਿੰਡ ਵਿੱਚ ਰਹੇ ਸੀ। ਉਸ ਦੇ ਪਿਤਾ ਨੇ ਉਸ ਨੂੰ ਪਾਕਿਸਤਾਨ ਭੇਜਣ ਲਈ ਅਧਿਕਾਰੀਆਂ ਨੂੰ ਲਿਖਿਆ ਸੀ। ਇਸ ਤੋਂ ਬਾਅਦ ਉਸ ਦੀ ਪਤਨੀ ਪਾਕਿਸਤਾਨ ਭੇਜ ਦਿੱਤਾ ਪਰ ਗੁਰਮੇਲ ਉੱਥੇ ਹੀ ਰਹਿ ਗਿਆ। ਸਕੀਨਾ ਮੁਤਾਬਿਕ ਉਸ ਦੀ ਮਾਤਾ ਦਾ ਦੇਹਾਂਤ ਉਸ ਦੇ ਭਰਾ ਦੇ ਵਿਛੜੇ ਕਾਰਨ ਹੋਈ ਸੀ। ਕਈ ਸਾਲਾਂ ਤੱਕ ਉਸ ਨੂੰ ਆਪਣੇ ਭਰਾ ਬਾਰੇ ਜਾਣਕਾਰੀ ਨਹੀਂ ਸੀ, ਪਰ ਉਸਦੇ ਪਿਤਾ ਨੇ ਆਪਣੀ ਮੌਤ ਤੋਂ ਪਹਿਲਾਂ ਉਸ ਨੂੰ ਇਸ ਬਾਰੇ ਦੱਸਿਆ ਨਾਲ ਹੀ ਇੱਕ ਚਿੱਠੀ ਵੀ ਦਿੱਤੀ ਸੀ ਜਿਸ ਉੱਤੇ ਪਤਾ ਨਾ ਹੋਣ ਕਾਰਨ ਉਹ ਜਵਾਬ ਨਹੀਂ ਦੇ ਸਕੇ ਸੀ।
ਭਰਾ ਨੂੰ ਮਿਲਣ ਲਈ ਤੜਪ ਰਹੀ ਸੀ ਸਕੀਨਾ: ਦੱਸ ਦਈਏ ਕਿ ਆਪਣੇ ਭਰਾ ਨੂੰ ਮਿਲਣ ਦੇ ਲਈ ਸਕੀਨਾ ਕਾਫੀ ਲੰਬੇ ਅਰਸੇ ਤੋਂ ਤੜਪ ਰਹੀ ਸੀ। ਹਰ ਸਮੇਂ ਉਹ ਇਹੀ ਅਰਦਾਸ ਕਰਦੀ ਸੀ ਕਿ ਉਹ ਕਿਸੇ ਵੀ ਤਰ੍ਹਾਂ ਆਪਣੇ ਭਰਾ ਨੂੰ ਮਿਲ ਲਵੇ। ਉਸ ਨੇ ਹਰ ਥਾਂ ਉੱਤੇ ਅਰਦਾਸ ਕੀਤੀ ਹੈ। ਦੂਜੇ ਪਾਸੇ ਸਕੀਨਾ ਦੀ ਵੀਡੀਓ ਨੂੰ ਦੇਖ ਕੇ ਗੁਰਮੇਲ ਰੋਣ ਲੱਗ ਪਏ ਸੀ। ਗੁਰਮੇਲ ਪੰਜਾਬ ’ਚ ਆਪਣੀ ਪਤਨੀ ਅਤੇ ਧੀ ਦੇ ਨਾਲ ਰਹਿੰਦੇ ਹਨ।
ਬਹੁਤ ਖੁਸ਼ ਹਨ ਗੁਰਮੇਲ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੁਰਮੇਲ ਹੁਣ ਬਹੁਤ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਨੂੰ ਲੱਭ ਲਿਆ ਹੈ। ਉਹ ਆਪਣੇ ਪਰਿਵਾਰ ਨੂੰ ਯਾਦ ਤਾਂ ਜਰੂਰ ਕਰਦੇ ਸੀ ਪਰ ਲੱਭ ਨਹੀਂ ਪਾਉਂਦੇ ਸੀ। ਪਰ ਹੁਣ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਨੂੰ ਲੱਭ ਲਿਆ ਹੈ। ਉਹ ਵੀ ਉਨ੍ਹਾਂ ਨੂੰ ਮਿਲਣ ਦੇ ਲਈ ਜਾ ਸਕਦੇ ਹਨ। ਫਿਲਹਾਲ ਉਨ੍ਹਾਂ ਕੋਲ ਪਾਸਪੋਰਟ ਨਹੀਂ ਹੈ, ਪਰ ਜਿਵੇਂ ਹੀ ਮਿਲੇਗਾ ਉਹ ਮਿਲਣ ਦੇ ਲਈ ਜ਼ਰੂਰ ਜਾਣਗੇ।
ਇਹ ਵੀ ਪੜੋ:ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਕੱਚੇ ਮੁਲਾਜ਼ਮਾਂ ਨੂੰ ਲੈ ਕੇ ਹੋ ਸਕਦੇ ਨੇ ਅਹਿਮ ਐਲਾਨ