ਲੁਧਿਆਣਾ: ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਅਤੇ 92 ਸੀਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਿਲ ਕੀਤਾ ਹੈ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਆਪਣੇ ਮੰਤਰੀ ਮੰਡਲ ਦੀ ਪਹਿਲੀ ਸੂਚੀ ਜਾਰੀ ਕੀਤੀ ਜਿਸ ਵਿੱਚ 10 ਵਿਧਾਇਕਾਂ ਦੇ ਨਾਂ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਉਹ ਹੀ ਵਿਧਾਇਕ ਨੇ ਜੋ ਦੂਜੀ ਵਾਰ ਆਮ ਆਦਮੀ ਪਾਰਟੀ ਨਾਲ ਜੁੜ ਕੇ ਵਿਧਾਇਕ ਬਣੇ ਜਾਂ ਫਿਰ ਲੰਮੇ ਅਰਸੇ ਤੋਂ ਪਾਰਟੀ ਦੇ ਨਾਲ ਜੁੜੇ ਰਹੇ ਪਰ ਲੁਧਿਆਣਾ 'ਚ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਦੇ ਵਿੱਚੋਂ ਕਿਸੇ ਨੂੰ ਵੀ ਕੈਬਿਨੇਟ ਦੇ ਵਿਚ ਸ਼ਾਮਲ ਨਹੀਂ ਕੀਤਾ।
ਕਿਹੜੇ ਚਿਹਰੇ ਸਨ ਕਤਾਰ ਵਿੱਚ:ਲੁਧਿਆਣਾ ਦੇ ਵਿਚ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਤਾਦਾਦ ਅਜਿਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹੈ ਜੋ ਜਾਂ ਤਾਂ ਕਾਂਗਰਸ ਛੱਡ ਕੇ ਆਏ ਸਨ ਜਾਂ ਫਿਰ ਅਕਾਲੀ ਦਲ ਤੋਂ ਹੁਣ ਉਨ੍ਹਾਂ ਦੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਵੱਲੋਂ ਉਨ੍ਹਾਂ ਤੇ ਬਹੁਤਾ ਵਿਸ਼ਵਾਸ ਨਹੀਂ ਜਤਾਇਆ ਗਿਆ, ਜੇਕਰ ਆਮ ਆਦਮੀ ਪਾਰਟੀ ਦੀ ਕੈਬਨਿਟ ਚ ਲੁਧਿਆਣਾ ਤੋਂ ਵਿਧਾਇਕਾਂ ਦੀ ਰੇਸ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਮੋਹਰੀ ਵਿਰੋਧੀ ਧਿਰ ਦੇ ਵਿੱਚ ਡਿਪਟੀ ਲੀਡਰ ਰਹੀ ਸਰਬਜੀਤ ਕੌਰ ਮਾਣੂਕੇ ਸੀ ਜੋ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਦੂਜੀ ਵਾਰ ਪਾਰਟੀ ਦੀ ਵਿਧਾਇਕਾ ਬਣੀ ਹੈ
ਸਰਬਜੀਤ ਕੌਰ ਆਮ ਆਦਮੀ ਪਾਰਟੀ ਦੀ ਪੁਰਾਣੀ ਲੀਡਰ ਹੈ ਅਤੇ ਲੰਮੇ ਅਰਸੇ ਤੋਂ ਆਮਰ ਵਿਵਾਦ ਨਾ ਸਿਰਫ਼ ਜਿਉਂਦੀ ਰਹੀ ਕੈਬਨਿਟ ਦੇ ਐਲਾਨ ਤੋਂ ਪਹਿਲਾਂ ਸਰਬਜੀਤ ਕੌਰ ਮਾਣੂੰਕੇ ਨੂੰ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਬਣਾਉਣ ਦੀਆਂ ਗੱਲਾਂ ਵੀ ਚੱਲ ਰਹੇ ਸਨ ਪਰ ਉਨ੍ਹਾਂ ਨੂੰ ਡਿਪਟੀ ਸਪੀਕਰ ਨਹੀਂ ਬਣਾਇਆ ਗਿਆ ਸਗੋਂ ਫਿਲਹਾਲ ਸਪੀਕਰ ਦੀ ਹੀ ਕੁਲਤਾਰ ਸਿੰਘ ਸੰਧਵਾਂ ਦੇ ਰੂਪ ਵਿੱਚ ਚੋਣ ਹੋਈ ਹੈ।
ਇਸ ਤੋਂ ਇਲਾਵਾ ਦਲਜੀਤ ਭੋਲਾ ਗਰੇਵਾਲ ਮਦਨ ਲਾਲ ਬੱਗਾ ਵੀ ਆਮ ਆਦਮੀ ਪਾਰਟੀ ਲੁਧਿਆਣਾ ਤੋਂ ਵੱਡੇ ਲੀਡਰ ਹਨ ਪਰ ਇਹ ਪਹਿਲਾਂ ਬਾਕੀ ਪਾਰਟੀਆਂ ਨਾਲ ਜੁੜੇ ਹੋਏ ਸਨ ਉੱਥੇ ਹੀ ਗਿੱਲ ਹਲਕੇ ਤੋਂ 57000 ਵੋਟਾਂ ਦੀ ਲੀਡ ਲੈਣ ਵਾਲੇ ਜੀਵਨ ਸਿੰਘ ਸੰਗੋਵਾਲ ਦੇ ਨਾਂ ਦੀ ਕਿਆਸ ਵੀ ਚੱਲ ਰਹੇ ਸਨ। ਪਰ ਉਨ੍ਹਾਂ ਨੂੰ ਵੀ ਕੈਬਨਿਟ 'ਚ ਸ਼ਾਮਲ ਨਹੀਂ ਕੀਤਾ ਗਿਆ।
ਲੁਧਿਆਣਾ ਦੇ ਰਹੇ ਮੰਤਰੀ:ਲੁਧਿਆਣਾ ਮਾਲਵਾ ਰੀਜ਼ਨ ਦਾ ਸਭ ਤੋਂ ਵੱਡਾ ਇਲਾਕਾ ਹੈ ਇਕੱਲੇ ਲੁਧਿਆਣਾ 'ਚ ਹੀ 14 ਵਿਧਾਨ ਸਭਾ ਹਲਕੇ ਆਉਂਦੇ ਹਨ। ਜੇਕਰ ਪਿਛਲੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਕੈਬਨਿਟ ਦੇ ਵਿੱਚ ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਨੂੰ ਫੂਡ ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰ ਮਹਿਕਮਾ ਦਿੱਤਾ ਗਿਆ ਸੀ।