ਪੰਜਾਬ

punjab

ETV Bharat / city

ਲੁਧਿਆਣਾ ’ਚ ਬੈੱਡਾਂ ਤੇ ਆਕਸੀਜਨ ਦੀ ਨਹੀਂ ਕੋਈ ਕਮੀ: ਸਿਵਲ ਸਰਜਨ - ਸਿਵਲ ਸਰਜਨ

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਬੈੱਡਾਂ ਦੀ ਹੋਰ ਵੀ ਮਾਤਰਾ ਵਧਾਉਣ ਵਾਸਤੇ ਪ੍ਰਾਈਵੇਟ ਹਸਪਤਾਲਾਂ ਨੂੰ ਕਿਹਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਲੁਧਿਆਣਾ ਵਿਖੇ ਤਕਰੀਬਨ 2 ਹਜ਼ਾਰ ਦੇ ਕਰੀਬ ਬੈੱਡ ਹਨ ਜਿਨ੍ਹਾਂ ਵਿੱਚੋਂ ਤਕਰੀਬਨ ਤਕਰੀਬਨ 1400 ਦੇ ਕਰੀਬ ਹੀ ਬੁੱਕ ਹਨ।

ਲੁਧਿਆਣਾ ’ਚ ਬੈੱਡਾਂ ਤੇ ਆਕਸੀਜਨ ਦੀ ਨਹੀਂ ਕੋਈ ਕਮੀ: ਸਿਵਲ ਸਰਜਨ
ਲੁਧਿਆਣਾ ’ਚ ਬੈੱਡਾਂ ਤੇ ਆਕਸੀਜਨ ਦੀ ਨਹੀਂ ਕੋਈ ਕਮੀ: ਸਿਵਲ ਸਰਜਨ

By

Published : May 5, 2021, 1:15 PM IST

ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਕੋਰੋਨਾ ਵਾਇਰਸ ਦਾ ਖ਼ਤਰਾ ਵਧਦਾ ਜਾ ਰਿਹਾ ਹੈ ਤੇ ਲਗਾਤਾਰ ਹੀ ਬੈੱਡਾਂ ਦੀ ਕਮੀ ਵੀ ਨਜ਼ਰ ਆਉਂਦੀ ਜਾ ਰਹੀ ਹੈ, ਕਈ ਜਗ੍ਹਾ ’ਤੇ ਲੋਕਾਂ ਦੀ ਆਕਸੀਜਨ ਦੀ ਕਮੀ ਕਾਰਨ ਵੀ ਮੌਤ ਹੋਈ ਹੈ। ਉਥੇ ਹੀ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਸਦੇ ਸਬੰਧ ਵਿੱਚ ਸਿਵਲ ਸਰਜਨ ਨੇ ਕਿਹਾ ਕਿ ਲੁਧਿਆਣਾ ਵਿੱਚ ਨਾ ਤਾਂ ਬੈੱਡ ਕਮੀ ਹੈ ਅਤੇ ਨਾ ਹੀ ਆਕਸੀਜਨ ਹੀ ਕਮੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਬੈੱਡਾਂ ਦੀ ਹੋਰ ਵੀ ਮਾਤਰਾ ਵਧਾਉਣ ਵਾਸਤੇ ਪ੍ਰਾਈਵੇਟ ਹਸਪਤਾਲਾਂ ਨੂੰ ਕਿਹਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਲੁਧਿਆਣਾ ਵਿਖੇ ਤਕਰੀਬਨ 2 ਹਜ਼ਾਰ ਦੇ ਕਰੀਬ ਬੈੱਡ ਹਨ ਜਿਨ੍ਹਾਂ ਵਿੱਚੋਂ ਤਕਰੀਬਨ ਤਕਰੀਬਨ 1400 ਦੇ ਕਰੀਬ ਹੀ ਬੁੱਕ ਹਨ।

ਇਹ ਵੀ ਪੜੋ: ਨਵਜੋਤ ਸਿੱਧੂ ਦੇ ਖਿਲਾਫ਼ ਐਕਸ਼ਨ ਦੀ ਤਿਆਰੀ ?

ਸਿਵਲ ਸਰਜਨ ਲੁਧਿਆਣਾ ਨੇ ਕਿਹਾ ਕਿ ਲੁਧਿਆਣਾ ਵਿੱਚ 5 ਲੱਖ ਤੋਂ ਜ਼ਿਆਦਾ ਲੋਕ ਟੀਕਾਕਰਨ ਕਰਵਾ ਚੁੱਕੇ ਹਨ ਤੇ ਕੋਵਡਸ਼ੀਲ ਦੇ ਸਟਾਕ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕੇ ਜਲਦ ਹੀ ਸਟਾਕ ਲੁਧਿਆਣਾ ਵਿੱਚ ਪਹੁੰਚ ਜਾਵੇਗਾ। ਇਸ ਦੇ ਨਾਲ ਉਹਨਾਂ ਨੇ ਨੇ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜੋ: ਲੋਕਤੰਤਰ ਦਾ ਮਤਲਬ, ਵਿਕਾਸ ਗਰੀਬ ਤੋਂ ਗਰੀਬ ਤੱਕ ਪਹੁੰਚੇ: ਸਿੱਧੂ

ABOUT THE AUTHOR

...view details