ਪੰਜਾਬ

punjab

ETV Bharat / city

Delta Plus Variant ਦੀ ਪੁਸ਼ਟੀ ਲਈ ਪੰਜਾਬ ’ਚ ਨਹੀਂ ਕੋਈ ਲੈਬ

ਪੰਜਾਬ ’ਚ ਡੈਲਟਾ ਪਲੱਸ ਵੈਰੀਐਂਟ ਦੀ ਐਂਟਰੀ ਹੋਣ ਤੋਂ ਬਾਅਦ ਸੂਬੇ ਅੰਦਰ ਅਜੇ ਤਕ ਇਸ ਦੀ ਪੁਸ਼ਟੀ ਸਬੰਧੀ ਕੋਈ ਲੈਬ ਨਹੀਂ ਬਣਾਈ ਗਈ ਹੈ। ਖਤਰਨਾਕ ਵਾਇਰਸ ਪਤਾ ਲਾਉਣ ਲਈ ਸੈਂਪਲ ਦਿੱਲੀ ਜਾਂ ਪੁਣੇ ਆਦਿ ਭੇਜਣੇ ਪੈਂਦੇ ਹਨ।

Delta Plus Variant ਦੀ ਪੁਸ਼ਟੀ ਲਈ ਪੰਜਾਬ ’ਚ ਨਹੀਂ ਕੋਈ ਲੈਬ
Delta Plus Variant ਦੀ ਪੁਸ਼ਟੀ ਲਈ ਪੰਜਾਬ ’ਚ ਨਹੀਂ ਕੋਈ ਲੈਬ

By

Published : Jul 2, 2021, 8:38 PM IST

ਲੁਧਿਆਣਾ: ਪੰਜਾਬ ਦੇ ਵਿੱਚ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ ਹੋਣ ਦੇ ਬਾਵਜੂਦ ਵੀ ਇਸ ਵਾਇਰਸ ਨੂੰ ਡਿਟੇਕਟ ਕਰਨ ਦੀ ਲੈਬ ਮੌਜੂਦ ਨਹੀਂ ਹੈ, ਜਿਸ ਦੀ ਪੁਸ਼ਟੀ ਕਿਸੇ ਹੋਰ ਨੇ ਨਹੀਂ ਸਗੋਂ ਲੁਧਿਆਣਾ ਦੇ ਮਹਾਂਮਾਰੀ ਅਫਸਰ ਡਾਕਟਰ ਰਮੇਸ਼ ਨੇ ਕੀਤੀ ਹੈ।

ਇਹ ਵੀ ਪੜੋ: ਬੀਜੇਪੀ ਲੀਡਰ ਹਰਜੀਤ ਗਰੇਵਾਲ ਦੇ ਖੇਤ ਵਿੱਚੋਂ ਕਿਸਾਨਾਂ ਨੇ ਪੱਟਿਆ ਝੋਨਾ

ਦੂਜੀ ਵੇਵ ਨੇ ਦੇਸ਼ ਭਰ ਦੇ ਨਾਲ ਪੰਜਾਬ ’ਚ ਵੀ ਕਹਿਰ ਢਾਇਆ ਸੀ, ਹਜ਼ਾਰਾਂ ਪਰਿਵਾਰ ਉਜੜ ਗਏ ਸਨ, ਪਰ ਇਸ ਦੇ ਬਾਵਜੂਦ ਸਿਹਤ ਮਹਿਕਮਾ ਸਬਕ ਲੈਂਦਾ ਨਹੀਂ ਵਿਖਾਈ ਦੇ ਰਿਹਾ। ਖਤਰਨਾਕ ਵਾਇਰਸ ਪਤਾ ਲਾਉਣ ਲਈ ਸੈਂਪਲ ਦਿੱਲੀ ਜਾਂ ਪੁਣੇ ਆਦਿ ਭੇਜਣੇ ਪੈਂਦੇ ਹਨ।

Delta Plus Variant ਦੀ ਪੁਸ਼ਟੀ ਲਈ ਪੰਜਾਬ ’ਚ ਨਹੀਂ ਕੋਈ ਲੈਬ

ਸਾਡੀ ਟੀਮ ਵੱਲੋਂ ਇਸ ਸਬੰਧੀ ਜਦੋਂ ਲੁਧਿਆਣਾ ਦੇ ਮਹਾਂਮਾਰੀ ਅਫ਼ਸਰ ਡਾਕਟਰ ਰਮੇਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਇਕ ਕੇਸ ਦੀ ਪੁਸ਼ਟੀ ਹੋਈ ਸੀ ਜਿਸ ਦੇ ਸੈਂਪਲ ਉਨ੍ਹਾਂ ਨੇ ਦਿੱਲੀ ਜਾਂਚ ਲਈ ਭੇਜੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਾਲੇ ਅਜਿਹੀ ਲੈਬ ਉਪਲਬਧ ਨਹੀਂ ਹੈ ਜੇਕਰ ਕੇਸਾਂ ਵਿਚ ਵਾਧਾ ਹੁੰਦਾ ਹੈ ਤਾਂ ਜਰੂਰ ਇਸ ਸਬੰਧੀ ਸਿਹਤ ਮਹਿਕਮਾ ਸੋਚ ਵਿਚਾਰ ਕਰਨ ਤੋਂ ਬਾਅਦ ਲੈਬ ਲਗਾਉਣ ਬਾਰੇ ਸੋਚ ਸਕਦਾ। ਜਦੋਂ ਕੇ ਮਹਾਰਾਸ਼ਟਰ ਵਿੱਚ ਡੈਲਟਾ ਪੁਲਸ ਵੇਰੀਆਂਟ ਦਾ ਕਈ ਮਰੀਜ਼ ਸ਼ਿਕਰ ਹੋਏ ਹਨ।

ਪਟਿਆਲਾ ਤੇ ਲੁਧਿਆਣਾ ’ਚ ਵੀ ਇਸ ਦੇ ਇੱਕ-ਇੱਕ ਕੇਸ ਮਿਲ ਚੁੱਕੇ ਹਨ, ਪਰ ਸਿਹਤ ਮਹਿਕਮਾ ਹਾਲੇ ਹੋਰ ਕੇਸ ਆਉਣ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਫਿਰ ਲੈਬ ਲਈ ਜਾਵੇ।

Delta Plus Variant ਦੀ ਪੁਸ਼ਟੀ ਲਈ ਪੰਜਾਬ ’ਚ ਨਹੀਂ ਕੋਈ ਲੈਬ

ਇਹ ਵੀ ਪੜੋ: ਬਿਜਲੀ ਸੰਕਟ(Power Crisis) ਨੂੰ ਲੈ ਕੇ ਕਸੂਤੀ ਘਿਰੀ ਕੈਪਟਨ ਸਰਕਾਰ !

ABOUT THE AUTHOR

...view details