ਲੁਧਿਆਣਾ : ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੈਰੀਟੋਰੀਅਸ ਸਕੂਲ ਦੇ ਵਿੱਚ ਇਕਾਂਤਵਾਸ ਵਿੱਚ ਰਿਹ ਰਹੇ ਲੋਕਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਸਾਨੂੰ ਸਾਰੇ ਇਕਜੁੱਟ ਕੰਮ ਕਰੀਏ ਅਤੇ ਲੋਕਾਂ ਦੀ ਸੇਵਾ ਕਰੀਏ।
ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ 300 ਸ਼ਰਧਾਲੂਆਂ ਨੂੰ ਹੀ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੀ ਅਸੀਂ ਸਾਰੇ ਮਿਲਕੇ ਇਨ੍ਹਾਂ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ।ਬਿੱਟੂ ਨੇ ਸਾਰੀਆਂ ਪਾਰਟੀਆਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਇਸ ਸਕੰਟ ਦੀ ਘੜ੍ਹੀ ਵਿੱਚ ਕੰਮ ਕਰਨ ਦੀ ਅਪੀਲ ਕੀਤੀ।
ਉਧਰ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਫ਼ੈਸਲੇ ਅਤੇ ਸ਼ਰਾਬ ਦੀ ਹੋਮ ਡਲਿਵਰੀ ਕਰਨ ਦੇ ਫੈਸਲੇ ਦਾ ਰਵਨੀਤ ਬਿੱਟੂ ਨੇ ਸਵਾਗਤ ਕੀਤਾ ਹੈ। ਆਰਥਿਕ ਪਹੀਆਂ ਵਿੱਚ ਲੱਗਾ ਅਤੇ ਨਾਲ ਹੀ ਜੋ ਲੋਕ ਪੀਂਦੇ ਨੇ ਅਤੇ ਮਾਨਸਿਕ ਤਣਾਅ ਝੱਲ ਰਹੇ ਨੇ ਉਹ ਵੀ ਠੀਕ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕਿਆਂ ਦੇ ਬਾਹਰ ਲਾਈਨਾਂ ਲੱਗਣ ਤੋਂ ਚੰਗਾ ਹੈ ਕਿ ਲੋਕਾਂ ਦੇ ਘਰਾਂ ਤੱਕ ਹੀ ਹੋਮ ਡਿਲੀਵਰੀ ਕਰਵਾਈ ਜਾਵੇ ।
ਪ੍ਰਵਾਸੀ ਮਜ਼ਦੂਰਾਂ ਦੇ ਵਾਪਸ ਬਾਰੇ ਬਿੱਟੂ ਨੇ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਨੇ ਪੰਜਾਬ ਅਤੇ ਲੁਧਿਆਣਾ ਦੀ ਤਰੱਕੀ ਵਿੱਚ ਬਹੁਤ ਯੋਗਦਾਨ ਪਾਇਆ ਹੈ ਪਰ ਇਸ ਸਕੰਟ ਦੀ ਘੜ੍ਹੀ ਉਨ੍ਹਾਂ ਨੂੰ ਇੱਥੋਂ ਜਾਂਦੇ ਹੋਏ ਦੇਖ ਬਹੁਤ ਦੁੱਖ ਹੋ ਰਿਹਾ ਹੈ।