ਲੁਧਿਆਣਾ:ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨਆਈਏ ਨੇ ਕਾਂਗਰਸ ਦੇ ਆਗੂ ਅਤੇ ਕੱਟੜਪੰਥੀਆਂ ਖਿਲਾਫ ਬੋਲਣ ਵਾਲੇ ਗੁਰਸਿਮਰਨ ਸਿੰਘ ਮੰਡ ਨੂੰ ਨੋਟਿਸ ਭੇਜ ਪੇਸ਼ ਹੋਣ ਨੂੰ ਆਖਿਆ ਹੈ। ਦੱਸ ਦਈਏ ਕਿ ਗੁਰਸਿਮਰਨ ਮੰਡ ਨੂੰ 18 ਅਪ੍ਰੈਲ ਨੂੰ ਐਨਆਈਏ ਦੇ ਚੰਡੀਗੜ੍ਹ ਦਫਤਰ ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਗੁਰਸਿਮਰਨ ਮੰਡ ਨੂੰ ਇਹ ਨੋਟਿਸ ਥਾਣਾ ਸਰਾਭਾ ਨਗਰ ਦੀ ਪੁਲਿਸ ਜਰੀਏ ਭੇਜਿਆ ਗਿਆ ਹੈ।
ਦਰਅਸਲ ਪੰਜਾਬ ਦੇ ਫਿਲੌਰ ਦੇ ਨਜ਼ਦੀਕੀ ਮੱਠ ਵਾਲੀ ਦੇ ਮੰਦਿਰ ਚ ਪੁਜਾਰੀ ਕਮਲਦੀਪ ਸਿੰਘ ਅਤੇ ਇੱਕ ਮਹਿਲਾ ਸੇਵਾਦਾਰ ਸਿਮਰਨਜੀਤ ਕੌਰ ਨੂੰ ਗੋਲੀ ਮਾਰ ਦਿੱਤੀ ਸੀ। ਪੰਜਾਬ ਪੁਲਿਸ ਨੇ 31 ਜਨਵਰੀ 2021 ਨੂੰ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਬਾਅਦ ਚ ਇਹ ਮਾਮਲਾ ਐਨਆਈਏ ਨੂੰ ਭੇਜ ਦਿੱਤਾ ਗਿਆ ਸੀ।