ਪੰਜਾਬ

punjab

ETV Bharat / city

ਮੇਰੇ ਜ਼ਮੀਰ ਨੇ ਮੈਨੂੰ ਇਹ ਸਨਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ: ਸੁਰਜੀਤ ਪਾਤਰ - ਪਦਮਸ੍ਰੀ ਸਨਮਾਨ ਵਾਪਸ

ਪੰਜਾਬੀ ਦੇ ਉੱਘੇ ਲੇਖਕ ਸੁਰਜੀਤ ਪਾਤਰ ਨੇ ਬੀਤੇ ਦਿਨੀਂ ਕਿਸਾਨਾਂ ਦੇ ਹੱਕ ਵਿੱਚ ਆਪਣਾ ਪਦਮਸ੍ਰੀ ਸਨਮਾਨ ਵਾਪਸ ਕਰ ਦਿੱਤਾ ਅਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਿਸਾਨ ਭਾਈਚਾਰੇ ਨਾਲ ਜ਼ਿਆਦਤੀ ਕੀਤੀ ਹੈ ਅਤੇ ਉਨ੍ਹਾਂ ਦੇ ਹੱਕ ਮਾਰੇ ਹਨ, ਉਸ ਤੋਂ ਬਾਅਦ ਮੇਰੇ ਜ਼ਮੀਰ ਨੇ ਮੈਨੂੰ ਇਹ ਸਨਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ।

ਮੇਰੇ ਜ਼ਮੀਰ ਨੇ ਮੈਨੂੰ ਇਹ ਸਨਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ: ਸੁਰਜੀਤ ਪਾਤਰ
ਮੇਰੇ ਜ਼ਮੀਰ ਨੇ ਮੈਨੂੰ ਇਹ ਸਨਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ: ਸੁਰਜੀਤ ਪਾਤਰ

By

Published : Jan 1, 2021, 5:22 PM IST

ਲੁਧਿਆਣਾ: ਖੇਤੀ ਕਾਨੂੰਨਾਂ ਦੀ ਹਮਾਇਤ 'ਚ ਕਈ ਖਿਡਾਰੀਆਂ, ਲੇਖਕਾਂ, ਸਮਾਜ ਸੇਵੀਆਂ ਨੇ ਆਪਣੇ ਸਨਮਾਨ ਵਾਪਿਸ ਕਰ ਦਿੱਤੇ ਹਨ। ਇਸੇ ਲੜੀ 'ਚ ਪੰਜਾਬ ਦੇ ਉੱਘੇ ਲੇਖਕ ਸੁਰਜੀਤ ਪਾਤਰ ਨੇ ਵੀ ਆਪਣਾ ਪਦਮਸ੍ਰੀ ਵਾਪਿਸ ਕਰ ਦਿੱਤਾ ਗਿਆ ਹੈ।

ਕਾਨੂੰਨ ਪਾਸ ਕਰਨਾ ਸੰਘੀ ਢਾਂਚੇ 'ਤੇ ਵਾਰ

ਪਾਤਰ ਨੇ ਕਾਨੂੰਨਾਂ ਨੂੰ ਜਲਦਬਾਜ਼ੀ 'ਚ ਪਾਸ ਕਰਨ 'ਤੇ ਸਵਾਲ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪਾਸ ਕੀਤੇ ਕਾਨੂੰਨਾਂ ਦੇ ਕਿਸਾਨਾਂ ਦੇ ਹੱਕਾਂ 'ਤੇ ਵਾਰ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿ ਸੂਬਾ ਸਰਕਾਰ ਤੇ ਸੰਘੀ ਢਾਂਚੇ 'ਤੇ ਵੀ ਘਾਣ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਪ੍ਰਤੀ ਸਖ਼ਤ ਕੇਂਦਰ ਦੇ ਸਖ਼ਤ ਰਵੱਇਏ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੇਰੇ ਜ਼ਮੀਰ ਨੇ ਮੈਨੂੰ ਇਹ ਸਨਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ।

ਮੇਰੇ ਜ਼ਮੀਰ ਨੇ ਮੈਨੂੰ ਇਹ ਸਨਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ: ਸੁਰਜੀਤ ਪਾਤਰ

ਕਿਸਾਨਾਂ ਲਈ ਦਿੱਤੇ ਬਿਆਨਾਂ ਤੋਂ ਖ਼ਫ਼ਾ

ਪਾਤਰ ਦਾ ਕਹਿਣਾ ਹੈ ਕਿ ਕਿਸਾਨਾਂ ਪ੍ਰਤੀ ਹੋ ਰਹੇ ਬਿਆਨਾਂ ਤੋਂ ਉਹ ਬੇਹਦ ਖਫ਼ਾ ਹਨ। ਉਨ੍ਹਾਂ ਨੇ ਕਿਹਾ ਕਿ ਕਦੀ ਕਿਸਾਨਾਂ ਨੂੰ ਟੁੱਕੜੇ-ਟੁੱਕੜੇ ਗੈਂਗ ਕਿਹਾ ਗਿਆ ਤੇ ਕਦੀ ਉਨ੍ਹਾਂ ਨੂੰ ਕਿਸੇ ਰਾਜਨੀਤੀ ਪਾਰਟੀ ਦੇ ਭੜਕਾਏ ਲੋਕ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਪੂਰੇ ਪੰਜਾਬ ਨੇ ਅਪਮਾਨਿਤ ਮਹਿਸੂਸ ਕੀਤਾ ਹੈ।

ਮੇਰੇ ਜ਼ਮੀਰ ਨੇ ਮੈਨੂੰ ਇਹ ਸਨਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ: ਸੁਰਜੀਤ ਪਾਤਰ

ਕਾਨੂੰਨ ਕਾਰਪੋਰੇਟ ਦੇ ਹੱਕ 'ਚ

ਉਨ੍ਹਾਂ ਨੇ ਕਿਹਾ ਕਿ ਇਹ ਤਾਂ ਜੱਗ-ਜ਼ਾਹਿਰ ਹੋ ਗਿਆ ਹੈ ਕਿ ਕਾਨੂੰਨ ਕਾਰਪੋਰੇਟ ਦੇ ਹੱਕ 'ਚ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ ਕਿ ਇਨ੍ਹਾਂ ਮੰਡੀਆਂ ਨੂੰ ਮਜ਼ਬੂਤ ਕੀਤਾ ਜਾਵੇ ਤੇ 23 ਫ਼ਸਲਾਂ 'ਤੇ ਐਮਐਸਪੀ ਰੱਖੀ ਜਾਵੇ ਪਰ ਸਰਕਾਰ ਨੇ ਇਸ ਤੋਂ ਉਲਟ ਕਾਨੂੰਨ ਪਾਸ ਕੀਤੇ ਹਨ। ਇਸ ਲਈ ਕਿਸਾਨਾਂ ਦੀ ਹਿਮਾਇਤ 'ਚ ਉਨ੍ਹਾਂ ਨੇ ਆਪਣਾ ਪਦਮਸ੍ਰੀ ਵਾਪਿਸ ਕਰ ਦਿੱਤਾ ਹੈ।

ABOUT THE AUTHOR

...view details