ਪੰਜਾਬ

punjab

By

Published : Feb 2, 2020, 7:48 PM IST

ETV Bharat / city

ਲੁਧਿਆਣਾ 'ਚ ਮੁਸਲਿਮ ਭਾਈਚਾਰੇ ਵੱਲੋਂ CAA ਵਿਰੁੱਧ ਕੀਤਾ ਗਿਆ ਰੋਸ ਮੁਜ਼ਾਹਰਾ

ਲੁਧਿਆਣਾ ਵਿਖੇ ਮੁਸਲਿਮ ਭਾਈਚਾਰੇ ਸਣੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇਸ ਨੂੰ ਦੇਸ਼ ਵੰਡਣ ਵਾਲਾ ਕਾਨੂੰਨ ਦੱਸਿਆ।

ਮੁਸਲਿਮ ਭਾਈਚਾਰੇ ਵੱਲੋਂ CAA ਦਾ ਵਿਰੋਧ
ਮੁਸਲਿਮ ਭਾਈਚਾਰੇ ਵੱਲੋਂ CAA ਦਾ ਵਿਰੋਧ

ਲੁਧਿਆਣਾ: ਸ਼ਹਿਰ ਦੇ ਰਾਹੋਂ ਰੋਡ 'ਤੇ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨ 'ਚ ਵੱਖ-ਵੱਖ ਧਾਰਮਿਕ,ਸਮਾਜਿਕ ਸੰਸਥਾਵਾਂ ਨੇ ਵੀ ਹਿੱਸਾ ਲਿਆ।ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ 'ਚ ਔਰਤਾਂ ਸਣੇ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ।

ਮੁਸਲਿਮ ਭਾਈਚਾਰੇ ਵੱਲੋਂ CAA ਦਾ ਵਿਰੋਧ

ਇਸ ਬਾਰੇ ਦੱਸਦੇ ਹੋਏ ਨਾਇਬ ਸ਼ਾਹੀ ਇਮਾਮ ਦੇ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਭਾਜਪਾ ਸਰਕਾਰ ਸੀਏਏ ਦੇ ਨਾਂਅ ਉੱਤੇ ਦੇਸ਼ ਨੂੰ ਵੰਡਣਾ ਚਾਹੁੰਦੀ ਹੈ। ਉਨ੍ਹਾਂ ਦਿੱਲੀ ਦੇ ਸ਼ਾਹੀਨ ਬਾਗ ਅਤੇ ਜਾਮੀਆ ਯੂਨੀਵਰਸਿਟੀ 'ਚ ਹੋਈ ਗੋਲਾਬਾਰੀ ਤੇ ਸਾਮਪ੍ਰਦਾਇਕ ਹਿੰਸਾ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਦੇਸ਼ ਦੀ ਅਖੰਡਤਾ ਤੇ ਲੋਕਤੰਤਰ ਲਈ ਖ਼ਤਰਾ ਹੈ। ਉਨ੍ਹਾਂ ਆਖਿਆ ਕਿ ਭਾਰਤ ਦੇਸ਼ ਸਭ ਦਾ ਸਾਂਝਾ ਦੇਸ਼ ਹੈ, ਇਥੇ ਧਰਮ ਦੇ ਨਾਂਅ 'ਤੇ ਬਣਾਏ ਗਏ ਵਿਸ਼ੇਸ਼ ਕਾਨੂੰਨ ਨੂੰ ਹਰਗਿਜ਼ ਕਬੂਲ ਨਹੀਂ ਕੀਤਾ ਜਾਵੇਗਾ।

ਉਸਮਾਨ ਰਹਿਮਾਨੀ ਨੇ ਆਖਿਆ ਕਿ ਸਰਕਾਰ ਵਿਰੁੱਧ ਹੋ ਰਹੇ ਅੰਦੋਲਨ ਨੂੰ ਭਾਜਪਾ ਸਰਕਾਰ ਜਾਤਿ ਵਿਸ਼ੇਸ਼ ਦਾ ਰੰਗ ਦੇਣ 'ਚ ਪੂਰੀ ਤਰ੍ਹਾਂ ਨਾਕਾਮ ਹੋ ਗਈ ਹੈ। ਜਨਤਾ ਨੇ ਉਨ੍ਹਾਂ ਨੂੰ ਇਹ ਸਮਝਾ ਦਿੱਤਾ ਕਿ ਸੀਏਏ ਅਤੇ ਐਨਆਰਸੀ ਦਾ ਮਾਮਲਾ ਕਿਸੀ ਵਿਸ਼ੇਸ਼ ਧਰਮ ਦਾ ਨਹੀਂ ਇਹ ਭਾਰਤ ਦੇ ਹਰੇਕ ਵਿਅਕਤੀ ਦੇ ਆਤਮ ਸਨਮਾਨ ਦਾ ਮਾਮਲਾ ਹੈ।

ABOUT THE AUTHOR

...view details