Municipal Corporation ਦੀ ਵੱਡੀ ਲਾਪਰਵਾਹੀ ਆਈ ਸਾਹਮਣੇ - Municipal negligence
ਲੁਧਿਆਣਾ ਨਗਰ ਨਿਗਮ (Municipal Corporation) ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ ਜਿਥੇ ਘੰਟਾ ਘਰ ਨਜ਼ਦੀਕ ਹੋ ਰਹੇ ਸੀਵਰੇਜ ਦੇ ਨਿਰਮਾਣ (Sewerage construction) ਕਾਰਜ ਵਿੱਚ ਮੀਂਹ ਕਾਰਨ ਪਾਣੀ ਭਰ ਗਿਆ ਤੇ ਕਈ ਗੱਡੀਆਂ ਟੋਏ ਵਿੱਚ ਫਸ ਗਈਆਂ ਜਿਥੇ ਕੋਈ ਵੱਡਾ ਹਾਦਸਾ ਹੋ ਸਕਦਾ ਸੀ।

ਲੁਧਿਆਣਾ:ਨਗਰ ਨਿਗਮ (Municipal Corporation) ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਥੇ ਲੁਧਿਆਣਾ ਦੇ ਘੰਟਾ ਘਰ ਨਜ਼ਦੀਕ ਹੋ ਰਹੇ ਸੀਵਰੇਜ ਨਿਰਮਾਣ (Sewerage construction) ਵਿੱਚ ਸਵੇਰੇ ਪਏ ਅੱਧੇ ਘੰਟੇ ਦੇ ਮੀਂਹ ਕਾਰਨ ਪਾਣੀ ਜਮ੍ਹਾਂ ਹੋ ਗਿਆ। ਇਸ ਦੌਰਾਨ ਉਥੋਂ ਨਿਕਲ ਰਹੀਆਂ ਕਈ ਗੱਡੀਆਂ ਟੋਏ ਵਿੱਚ ਫਸ ਗਈਆਂ ਅਤੇ ਕਈ ਰਾਹਗੀਰਾਂ ਦੇ ਸੱਟਾਂ ਵੀ ਲੱਗ ਗਈਆਂ। ਗੱਡੀਆਂ ਮਾਲਕਾਂ ਨੂੰ ਟਰੈਕਟਰ ਮੰਗਵਾ ਕੇ ਆਪਣੀਆਂ ਗੱਡੀਆਂ ਬਾਹਰ ਕੱਢਵਾਈ। ਨਗਰ ਨਿਗਮ (Municipal Corporation) ਦੀ ਇਸ ਲਾਪ੍ਰਵਾਹੀ ਕਾਰਨ ਕਿਸੇ ਦੀ ਜਾਨ ਤੱਕ ਵੀ ਜਾ ਸਕਦੀ ਸੀ। ਜਿਸ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਵਿਚ ਨਗਰ ਨਿਗਮ (Municipal Corporation) ਪ੍ਰਤੀ ਰੋਸ ਵੀ ਦੇਖਣ ਨੂੰ ਮਿਲਿਆ।