ਪੰਜਾਬ

punjab

ETV Bharat / city

MBA Vada Pav Wala ਨੌਕਰੀ ਦੇ ਨਾਲ-ਨਾਲ ਲਗਾ ਰਿਹੈ ਰੇਹੜੀ, ਬਣਿਆ ਨੌਜਵਾਨਾਂ ਲਈ ਮਿਸਾਲ - ਐਮਬੀਏ ਪਾਸ ਨੌਜਵਾਨ ਮੌਲਿਕ ਚੌਧਰੀ

ਮੁੰਬਈ ਦੇ ਐਮਬੀਏ ਪਾਸ ਨੌਜਵਾਨ ਮੌਲਿਕ ਚੌਧਰੀ ਨੇ ਪੰਜਾਬੀਆਂ ਨੂੰ ਵੜਾ ਪਾਓ ਖਿਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਨੌਜਵਾਨ ਦਾ ਨਾਂ ਮੌਲਿਕ ਚੌਧਰੀ ਹੈ ਅਤੇ ਨੌਕਰੀ ਦੇ ਨਾਲ ਨਾਲ ਉਹ ਰੇਹੜੀ ਦਾ ਕੰਮ ਵੀ ਸਾਂਭ ਰਹੇ ਹਨ। ਮੌਲਿਕ ਉਨ੍ਹਾਂ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਹੈ ਜੋ ਲੱਖਾ ਰੁਪਿਆ ਖਰਚ ਕੇ ਬਾਹਰ ਜਾਣ ਦੇ ਚਾਹਵਾਨ ਹੈ।

Mumbai youth Maulik Chaudhary
ਮੁੰਬਈ ਦੇ ਐਮਬੀਏ ਪਾਸ ਨੌਜਵਾਨ ਮੌਲਿਕ ਚੌਧਰੀ

By

Published : Sep 29, 2022, 11:06 AM IST

ਲੁਧਿਆਣਾ: ਪੰਜਾਬ ਵਿੱਚ ਜਿੱਥੇ ਅੱਜ ਨੌਜਵਾਨ ਜਿਆਦਾਤਰ ਵਿਦੇਸ਼ ਜਾਣ ਦੇ ਚਾਹਵਾਨ ਹਨ ਉੱਥੇ ਹੀ ਦੂਜੇ ਪਾਸੇ ਮੁੰਬਈ ਦਾ ਰਹਿਣ ਵਾਲਾ ਇੱਕ ਨੌਜਵਾਨ ਲੁਧਿਆਣਾ ਵਿਖੇ ਰੇਹੜੀ ਲਾਉਂਦਾ ਹੈ। ਇਸ ਨੌਜਵਾਨ ਦਾ ਨਾਂ ਮੌਲਿਕ ਚੌਧਰੀ ਹੈ ਜੋ ਕਿ ਇਨ੍ਹੀਂ ਦਿਨੀਂ ਮੌਲਿਕ ਚੌਧਰੀ ਆਪਣੇ ਵੜਾ ਪਾਓ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਐਮਬੀਏ ਪਾਸ ਇਸ ਨੋਜਵਾਨ ਨੇ ਲੁਧਿਆਣਾ ਚ ਵੜਾ ਪਾਓ ਦੀ ਰੇਹੜੀ ਲਗਾਈ ਹੈ। ਮੌਲਿਕ ਭਾਂਵੇਂ ਇਕ ਨਿੱਜੀ ਕੰਪਨੀ ਚ ਨੌਕਰੀ ਵੀ ਕਰਦਾ ਹੈ ਪਰ ਉਸ ਨੂੰ ਕੁਕਿੰਗ ਦਾ ਕਾਫੀ ਸ਼ੌਂਕ ਹੈ ਜਿਸ ਨੂੰ ਹੁਣ ਉਸ ਨੇ ਆਪਣਾ ਬੀਜ਼ਨੇਸ ਵੀ ਬਣਾ ਲਿਆ ਹੈ।

ਮੁੰਬਈ ਦੇ ਰਹਿਣ ਵਾਲੇ ਹਨ ਮੌਲਿਕ ਚੌਧਰੀ: ਦੱਸ ਦਈਏ ਕਿ ਮੌਲਿਕ ਚੌਧਰੀ ਮੁੰਬਈ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਚੰਡੀਗੜ੍ਹ ਕੰਪਨੀ ਤੋਂ ਪੋਸਟਿੰਗ ਹੋਈ ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਵਿਚ ਪ੍ਰੌਜੈਕਟ ਅਤੇ ਹੁਣ ਉਹ ਲੁਧਿਆਣਾ ਵਿੱਚ ਨੌਕਰੀ ਦੇ ਨਾਲ ਵੜਾ ਪਾਓ ਵੀ ਵੇਚਦਾ ਹੈ।

ਨੌਕਰੀ ਦੇ ਨਾਲ ਰੇਹੜੀ ਉੱਤੇ ਵੀ ਕੰਮ

ਪੰਜਾਬੀਆਂ ਨੂੰ ਕਰਵਾਇਆ ਅਸਲੀ ਵੜਾ ਪਾਓ ਦਾ ਟੈਸਟ: ਇਸ ਸਬੰਧੀ ਮੌਲਿਕ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਲੁਧਿਆਣਾ ਆਇਆ ਤਾਂ ਉਸ ਨੇ ਪੂਰੇ ਲੁਧਿਆਣਾ ਦੇ ਵਿਚ ਵੜਾ ਪਾਓ ਬਹੁਤ ਲੱਭਿਆ ਪਰ ਉਨ੍ਹਾਂ ਨੂੰ ਇੱਕ ਦੋ ਵੜਾ ਪਾਓ ਬਣਾਉਣ ਵਾਲੇ ਮਿਲੇ ਪਰ ਉਨ੍ਹਾਂ ਨੂੰ ਮੁੰਬਈ ਵਾਲਾ ਸੁਆਦ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਵਿੱਚ ਮੁੰਬਈ ਦਾ ਅਸਲੀ ਵੜਾ ਪਾਓ ਟੇਸਟ ਪੰਜਾਬੀਆਂ ਨੂੰ ਕਰਾਉਣ ਦੀ ਯੋਜਨਾ ਬਣਾਈ ਅਤੇ ਵੜਾ ਪਾਓ ਬਣਾਉਣਾ ਸ਼ੁਰੂ ਕਰ ਦਿੱਤਾ।

ਕੋਈ ਕੰਮ ਵੱਡਾ ਛੋਟਾ ਨਹੀਂ: ਚੌਧਰੀ ਨੇ ਦੱਸਿਆ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਦੋ ਉਹ ਪੰਜਾਬ ਦੇ ਵਿਚ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਇਥੋਂ ਦੇ ਨੌਜਵਾਨਾਂ ਦੇ ਵਿਚ ਸਿਰਫ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਅਤੇ ਵਿਦੇਸ਼ਾਂ ਵਿੱਚ ਜਾ ਕੇ ਵੀ ਉਹ ਇਹ ਕੰਮ ਕਰਦੇ ਹਨ ਤਾਂ ਇੱਥੇ ਕਿਉਂ ਨਹੀਂ, ਉਹਨਾਂ ਕਿਹਾ ਕਿ ਉਸ ਦਾ ਪਰਿਵਾਰ ਵੀ ਉਸ ਨੂੰ ਇਸ ਕੰਮ ਦੇ ਵਿੱਚ ਸਮਰਥਨ ਕਰਦਾ ਹੈ ਹਾਲਾਂਕਿ ਉਸ ਦਾ ਪਰਿਵਾਰ ਮੁੰਬਈ ਦੇ ਵਿੱਚ ਰਹਿੰਦਾ ਹੈ।

ਮੁੰਬਈ ਦੇ ਐਮਬੀਏ ਪਾਸ ਨੌਜਵਾਨ ਮੌਲਿਕ ਚੌਧਰੀ

ਨੌਜਵਾਨਾਂ ਨੂੰ ਦਿੱਤੀ ਸੇਧ:ਉਨ੍ਹਾਂ ਅੱਗੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਹਜ਼ਾਰਾਂ ਨੌਜਵਾਨਾਂ ਦੀ ਨੌਕਰੀ ਚਲੀ ਗਈ ਸੀ ਵੱਡੇ-ਵੱਡੇ ਅਹੁਦਿਆਂ ਤੋਂ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਜਿਸ ਕਰ ਕੇ ਪ੍ਰਾਈਵੇਟ ਨੌਕਰੀ ਦਾ ਕੁਝ ਪਤਾ ਨਹੀਂ ਹੈ, ਇਸ ਕਰਕੇ ਉਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਜਿਸ ਨੂੰ ਉਹ ਆਪਣੇ ਹੱਥੀ ਕਰਦੇ ਹਨ।

ਨੌਕਰੀ ਦੇ ਨਾਲ-ਨਾਲ ਲਗਾ ਰਹੇ ਰੇਹੜੀ: ਉਨ੍ਹਾਂ ਇਹ ਵੀ ਦੱਸਿਆ ਕਿ ਨੌਕਰੀ ਦੇ ਨਾਲ ਉਹ ਸਮਾਂ ਕੱਢ ਕੇ ਸ਼ਾਮ ਨੂੰ ਰੇਹੜੀ ਤੇ ਆ ਕੇ ਇਹ ਕੰਮ ਕਰਦੇ ਹਨ। ਉਸ ਦਾ ਪਰਿਵਾਰ ਵੀ ਕਾਫੀ ਚੰਗਾ ਹੈ ਪਰ ਇਸ ਦੇ ਬਾਵਜੂਦ ਉਹ ਸ਼ੌਂਕ ਲਈ ਇਹ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਲੋਕ ਵੜਾ ਪਾਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੜਾ ਪਾਓ ਉਹ ਇੱਥੇ ਬਣਾਉਂਦੇ ਹਨ ਉਹ ਪੂਰੇ ਪੰਜਾਬ ਵਿੱਚ ਕਿਤੇ ਨਹੀਂ ਮਿਲਦਾ। ਵੜਾ ਪਾਓ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਵੀ ਇਹੀ ਸੁਨੇਹਾ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੇ ਮਨ ਵਿਚ ਕੁਝ ਕਰਨ ਦਾ ਜਜ਼ਬਾ ਹੈ ਤਾਂ ਉਹ ਜ਼ਰੂਰ ਕਰਨ।

ਮੁੰਬਈ ਦੇ ਐਮਬੀਏ ਪਾਸ ਨੌਜਵਾਨ ਮੌਲਿਕ ਚੌਧਰੀ

ਇਹ ਵੀ ਪੜੋ:ਖੇਤੀ ਦੇ ਨਾਲ ਕੀਤਾ ਘੋੜਿਆਂ ਦਾ ਵਪਾਰ, ਕਿਸਾਨ ਕਮਾ ਰਿਹੈ ਲੱਖਾਂ

ABOUT THE AUTHOR

...view details