ਲੁਧਿਆਣਾ: ਪੰਜਾਬ ਵਿੱਚ ਇਸ ਵਾਰ ਮੌਨਸੂਨ ਕੁਝ ਸ਼ਹਿਰਾਂ ਵਿੱਚ ਆਮ ਨਾਲੋਂ ਚੰਗਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਮਈ ਅਤੇ ਜੂਨ ਵਿੱਚ ਲੁਧਿਆਣਾ ਦੀ ਜੇ ਗੱਲ ਕੀਤੀ ਜਾਵੇ ਤਾਂ ਬਰਸਾਤਾਂ ਦੇ ਦਿਨਾਂ 'ਚ ਪੰਜਾਬ ਦੇ ਕਈ ਖੇਤਰਾਂ 'ਚ ਵੱਧ ਮੀਂਹ ਪਿਆ ਹੈ।
ਪੰਜਾਬ 'ਚ ਸਤੰਬਰ ਮਹੀਨੇ ਦੇ ਆਖ਼ਿਰ ਤੱਕ ਸਰਗਰਮ ਰਹੇਗਾ ਮੌਨਸੂਨ
ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਜ਼ਿਆਦਾਤਰ 15 ਸਤੰਬਰ ਤੱਕ ਮੌਨਸੂਨ ਸਰਗਰਮ ਰਹਿੰਦਾ ਹੈ ਪਰ ਇਸ ਵਾਰ ਜੋ ਉਨ੍ਹਾਂ ਨੂੰ ਭਵਿੱਖਬਾਣੀ ਮਿਲੀ ਹੈ, ਉਸ ਮੁਤਾਬਕ ਸਤੰਬਰ ਦੇ ਆਖਿਰ ਤੱਕ ਮੌਨਸੂਨ ਐਕਟਿਵ ਰਹੇਗਾ ਅਤੇ ਪੰਜਾਬ ਦੇ ਵਿੱਚ ਮੀਂਹ ਵੀ ਪੈਂਦਾ ਰਹੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜ਼ਿਆਦਾਤਰ 15 ਸਤੰਬਰ ਤੱਕ ਮੌਨਸੂਨ ਸਰਗਰਮ ਰਹਿੰਦਾ ਹੈ ਪਰ ਇਸ ਵਾਰ ਜੋ ਉਨ੍ਹਾਂ ਨੂੰ ਭਵਿੱਖਬਾਣੀ ਮਿਲੀ ਹੈ, ਉਸ ਮੁਤਾਬਕ ਸਤੰਬਰ ਦੇ ਆਖਿਰ ਤੱਕ ਮੌਨਸੂਨ ਐਕਟਿਵ ਰਹੇਗਾ ਅਤੇ ਪੰਜਾਬ ਦੇ ਵਿੱਚ ਮੀਂਹ ਵੀ ਪੈਂਦਾ ਰਹੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਆਉਂਦੇ ਦੋ-ਤਿੰਨ ਦਿਨ ਤੱਕ ਮੀਂਹ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ 'ਚ ਆਮ 100 ਐੱਮਐੱਮ ਤੱਕ ਬਾਰਿਸ਼ ਹੁੰਦੀ ਹੈ। ਹੁਣ ਤੱਕ 90 ਐੱਮਐੱਮ ਬਾਰਿਸ਼ ਲੁਧਿਆਣਾ 'ਚ ਰਿਕਾਰਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਪਾਰਾ ਵੀ ਹੇਠਾਂ ਡਿੱਗਿਆ ਹੈ। ਆਮ ਦਿਨਾਂ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 30-34 ਡਿਗਰੀ ਦੇ ਵਿਚਕਾਰ ਇਹ ਤਾਪਮਾਨ ਰਹਿੰਦਾ ਹੈ।