ਲੁਧਿਆਣਾ:ਰੂਸ ਅਤੇ ਯੂਕਰੇਨ ਦੀ ਜੰਗ (russia ukraine war) ਕਾਰਨ ਹਜ਼ਾਰਾਂ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਫਸ ਗਏ ਅਠਾਰਾਂ ਹਜ਼ਾਰ ਦੇ ਕਰੀਬ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਫਸੇ ਹਨ ਉਨ੍ਹਾਂ। ਜੰਗ ਦੇ ਕਾਰਨ ਇਕ ਪਾਸੇ ਜਿੱਥੇ ਤਨਾਵ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਭਾਰਤ ਵਿਚ ਉਹਨਾਂ ਦੇ ਮਾਂ ਬਾਪ ਵਲੋਂ ਵੀ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ। ਅਤੇ ਭਾਰਤ ਸਰਕਾਰ ਨੂੰ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਬਲਵਿੰਦਰ ਸਿੰਘ ਨੇ ਦੱਸਿਆ (man told ukraine situation)ਕਿ ਉਸ ਦਾ ਬੇਟਾ ਯੂਕਰੇਨ ਵਿੱਚ ਫਸਿਆ ਹੋਇਆ ਹੈ ਉਹ ਐਮ ਬੀ ਬੀ ਐਸ ਦੀ ਪੜਾਈ ਕਰਨ ਵਾਸਤੇ ਗਿਆ ਸੀ। ਪਰ ਜੰਗ ਲੱਗਣ ਦੇ ਕਾਰਨ ਉਥੇ ਹੀ ਫਸ ਗਿਆ । ਉਹਨਾਂ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਬੰਕਰਾਂ ਵਿਚ ਸਮਾਂ ਗੁਜ਼ਾਰ ਰਹੇ ਹਨ। ਬੇਸ਼ੱਕ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਖਾਣ-ਪੀਣ ਦਾ ਸਮਾਨ ਹੈ ਅਤੇ ਸੰਯਮ ਨਾਲ ਸਾਰੇ ਵੰਡ ਕੇ ਖਾ ਰਹੇ ਹਨ। ਪਰ ਫੇਰ ਵੀ ਜੰਗ ਕਾਰਨ ਉਨ੍ਹਾਂ ਨੂੰ ਕਾਫ਼ੀ ਚਿੰਤਾ ਹੈ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਬਾਕੀ ਵਿਦਿਆਰਥੀਆਂ ਨੂੰ ਵੀ ਵਾਪਸ ਲਿਆਂਦਾ ਜਾਵੇ।