ਪੰਜਾਬ

punjab

ETV Bharat / city

ਮਾਛੀਵਾੜਾ ਪੁਲਿਸ ਨੇ 25 ਕਿਲੋ ਭੁੱਕੀ ਸਮੇਤ 2 ਕਾਬੂ ਕੀਤੇ - ਭੁੱਕੀ ਸਮੈਕ ਤੇ ਹੈਰੋਇਨ

ਮਾਛੀਵਾੜਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ਼ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਸਤਨਾਮ ਸਿੰਘ ਉਰਫ਼ ਵਿੱਕੀ ਅਤੇ ਸੁਖਦੇਵ ਸਿੰਘ ਉਰਫ਼ ਸੁੱਖਾ ਦੋਵੇਂ ਵਾਸੀ ਬਗਲੀ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਾਛੀਵਾੜਾ ਪੁਲਿਸ ਨੇ 25 ਕਿਲੋ ਸਮੇਤ 2 ਕਾਬੂ ਕੀਤੇ
ਮਾਛੀਵਾੜਾ ਪੁਲਿਸ ਨੇ 25 ਕਿਲੋ ਸਮੇਤਮਾਛੀਵਾੜਾ ਪੁਲਿਸ ਨੇ 25 ਕਿਲੋ ਸਮੇਤ 2 ਕਾਬੂ ਕੀਤੇ 2 ਕਾਬੂ ਕੀਤੇ

By

Published : Jun 29, 2021, 1:31 PM IST

ਲੁਧਿਆਣਾ: ਨਸ਼ਿਆਂ ਦੇ ਵਧਦੇ ਪਸਾਰ ਨੂੰ ਰੋਕਣ ਲਈ ਮਾਛੀਵਾੜਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ਼ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਸਤਨਾਮ ਸਿੰਘ ਉਰਫ਼ ਵਿੱਕੀ ਅਤੇ ਸੁਖਦੇਵ ਸਿੰਘ ਉਰਫ਼ ਸੁੱਖਾ ਦੋਵੇਂ ਵਾਸੀ ਬਗਲੀ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਾਛੀਵਾੜਾ ਪੁਲਿਸ ਨੇ 25 ਕਿਲੋ ਸਮੇਤ 2 ਕਾਬੂ ਕੀਤੇ

ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਪਵਾਤ ਪੁਲ ਨੇੜੇ ਗਸ਼ਤ ਕੀਤੀ ਜਾ ਰਹੀ ਸੀ। ਉਦੋਂ ਹੀ ਇੱਕ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀਆਂ ਨੂੰ ਜਾਂਚ ਲਈ ਰੋਕਿਆ ਗਿਆ। ਮੋਟਰਸਾਈਕਲ ਸਵਾਰ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਤੁਰੰਤ ਕਾਬੂ ਕਰ ਲਿਆ ਗਿਆ। ਇਹ ਦੋਵੇਂ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਪਹਿਚਾਣ ਸਤਨਾਮ ਸਿੰਘ ਉਰਫ਼ ਵਿੱਕੀ ਅਤੇ ਸੁਖਦੇਵ ਸਿੰਘ ਉਰਫ਼ ਸੁੱਖਾ ਵਜੋ ਹੋਈ।

ਇਨ੍ਹਾਂ ਕੋਲ ਜੋ ਥੈਲਾ ਫੜਿਆ ਹੋਇਆ ਸੀ ਉਸ ’ਚੋਂ 25 ਕਿਲੋ ਭੁੱਕੀ ਬਰਾਮਦ ਹੋਈ। ਪੁਲਿਸ ਨੇ ਦੋਵਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮਾਛੀਵਾੜਾ ਪੁਲਿਸ ਨੇ ਇਸ ਜੂਨ ਮਹੀਨੇ ਦੌਰਾਨ ਭੁੱਕੀ ਸਮੈਕ ਤੇ ਹੈਰੋਇਨ ਦੇ ਕਰੀਬ 6 ਤੋਂ ਵੱਧ ਮਾਮਲੇ ਦਰਜ ਕਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਜੋ ਆਉਣ ਵਾਲੇ ਸਮੇਂ ’ਚ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ:-ਸ਼੍ਰੀਨਗਰ: ਲਸ਼ਕਰ-ਏ-ਤੋਇਬਾ ਦੇ ਕਮਾਂਡਰ ਸਣੇ 2 ਅੱਤਵਾਦੀ ਢੇਰ

ABOUT THE AUTHOR

...view details