ਲੁਧਿਆਣਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ’ਚ ਤੈਨਾਤ ਡੀਐੱਸਪੀ (DSP) ਹਰਜਿੰਦਰ ਸਿੰਘ ਚੇਨੱਈ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਿਹਨਾਂ ਨੂੰ ਲੁਧਿਆਣਾ ਦੇ ਐਸਪੀਐਸ ਹਸਪਤਾਲ ਤੋਂ ਦੋਨੇ ਲੰਗਸ (lungs) ਬਦਲਣ ਲਈ ਚੇਨੱਈ ਸ਼ਿਫਟ ਕੀਤਾ ਗਿਆ ਹੈ, ਜਿਥੇ 70-80 ਲੱਖ ਰੁਪਏ ਦਾ ਖਰਚਾ ਦੱਸਿਆ ਗਿਆ ਹੈ। ਡੀਐੱਸਪੀ (DSP) ਨੇ ਖੁਦ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਇਹ ਭਾਵੁਕ ਅਪੀਲ ਕੀਤੀ ਹੈ ਕਿ ਉਸ ਦੇ ਬੱਚਿਆਂ ਨੂੰ ਅਨਾਥ ਹੋਣ ਤੋਂ ਬਚਾ ਲਿਆ ਜਾਵੇ ਅਤੇ ਮਰਨ ਤੋਂ ਬਾਅਦ ਜੋ ਫੰਡ ਮਿਲਣੇ ਹਨ ਉਹ ਉਨ੍ਹਾਂ ਨੂੰ ਹੁਣ ਹੀ ਦੇ ਦਿੱਤੇ ਜਾਣ ਤਾਂ ਜੋ ਉਹ ਆਪਣਾ ਇਲਾਜ ਕਰਾ ਸਕਣ।
ਇਹ ਵੀ ਪੜੋ: Corona ਤੋਂ ਬਾਅਦ ਲੋਕਾਂ ’ਚ Black Fungus ਦੀ ਦਹਿਸ਼ਤ
16 ਅਪ੍ਰੈਲ ਨੂੰ ਹੋਏ ਸਨ ਕੋਰੋਨਾ ਪੌਜ਼ੀਟਿਵ
ਡੀਐੱਸਪੀ (DSP) ਹਰਜਿੰਦਰ ਸਿੰਘ ਨੂੰ 16 ਅਪ੍ਰੈਲ ਨੂੰ ਕੋਰੋਨਾ ਪੌਜ਼ੀਟਿਵ ਹੋਏ ਸਨ ਇਸ ਤੋਂ ਬਾਅਦ ਉਨ੍ਹਾਂ ਨੂੰ ਐਸਪੀਐਸ ਹਸਪਤਾਲ ਲੁਧਿਆਣਾ ’ਚ ਦਾਖ਼ਲ ਕਰਵਾਇਆ ਗਿਆ, ਪਰ ਉਨ੍ਹਾਂ ਦੇ ਲੰਗਸ ਦੇ ਕਈ ਵਾਰ ਟੈਸਟ ਕਰਵਾਉਣ ਦੇ ਬਾਵਜੂਦ ਉਹ ਕੰਮ ਨਹੀਂ ਕਰ ਰਹੇ ਸਨ ਅਤੇ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਕਿ ਲੰਗਸ (lungs) ਬਦਲਣੇ ਪੈਣਗੇ ਜਿਸ ’ਤੇ 70 ਤੋ 80 ਲੱਖ ਦਾ ਖਰਚਾ ਆਉਣਾ ਹੈ।