ਲੁਧਿਆਣਾ:ਪੰਜਾਬ ਭਰ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ। ਅਜਿਹੇ ਵਿੱਚ ਲੋਕ ਘਰੋਂ ਨਿਕਲਣ ਤੱਕ ਗੁਰੇਜ਼ ਕਰਦੇ ਹਨ ਪਰ ਉੱਥੇ ਹੀ ਦੂਜੇ ਪਾਸੇ ਬੇਸ਼ੁਮਾਰ ਬੇਸਹਾਰਾ ਪੰਛੀ ਸ਼ਹਿਰਾਂ ਵਿੱਚ ਦਰੱਖ਼ਤ ਨਾ ਹੋਣ ਕਰਕੇ ਨਾ ਸਿਰਫ ਆਪਣੀ ਹੋਂਦ ਗੁਆ ਰਹੇ ਹਨ ਸਗੋਂ ਗਰਮੀ ਦੇ ਮੌਸਮ ਦੇ ਵਿੱਚ ਪੰਛੀਆਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੁਧਿਆਣਾ ਦੇ ਰੱਖ਼-ਬਾਗ ਦੇ ਵਿੱਚ ਪੰਛੀਆਂ ਦੇ ਰੱਖ ਰਖਾਵ ਲਈ ਕੁੱਝ ਸਮਾਜ ਸੇਵੀਆਂ ਵੱਲੋਂ ਮਿਲ ਕੇ ਸਵੇਰੇ-ਸ਼ਾਮ ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ।
ਪੰਛੀਆਂ ਲਈ ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਉਨ੍ਹਾਂ ਦੀ ਤਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਅਤੇ ਜੋ ਪੰਛੀ ਗਰਮੀ ਕਰਕੇ ਬੀਮਾਰ ਹੋ ਜਾਂਦੇ ਹਨ ਜਾਂ ਫਿਰ ਕਿਸੇ ਹੋਰ ਵਜ੍ਹਾ ਕਰਕੇ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਹੈ। ਬੇਸਹਾਰਾ ਪੰਛੀਆਂ ਦਾ ਸਹਾਰਾ ਕੁੱਝ ਸਮਾਜ ਸੇਵੀ ਲੋਕ ਬਣੀ ਨਹੀਂ ਜੋ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਉਹ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਜ਼ਰੂਰ ਜਿਧਰ ਦਾਣਾ ਨਹੀਂ ਰੱਖ ਸਕਦੇ ਤਾਂ ਪਾਣੀ ਜ਼ਰੂਰ ਰੱਖਣ ਤਾਂ ਜੋ ਬੇਜ਼ੁਬਾਨ ਪੰਛੀ ਇਸ ਤਪਦੀ ਗਰਮੀ ਦੇ ਵਿੱਚ ਬਚ ਸਕਣ।
ਕਹਿਰ ਦੀ ਗਰਮੀ ਪੰਛੀਆਂ ਲਈ ਮੌਤ ਦਾ ਸਬੱਬ:ਪੰਜਾਬ ਭਰ ਵਿੱਚ ਲਗਾਤਾਰ ਦਰੱਖਤਾਂ ਦੀ ਕਟਾਈ ਹੋ ਰਹੀ ਹੈ। ਕੌਮੀ ਸ਼ਾਹਰਾਹ ਬਣਾਉਣ ਦੇ ਲਈ ਸੜਕਾਂ ਦੇ ਕੰਢੇ ਲੱਗੇ ਦਰੱਖਤਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ। ਜਿਸ ਦਾ ਨਾ ਸਿਰਫ ਸਾਡੇ ਚੌਗਿਰਦੇ ਤੇ ਮਾੜਾ ਅਸਰ ਪੈ ਰਿਹਾ ਹੈ, ਸਗੋਂ ਸਾਡੇ ਜੀਵਨ ਦਾ ਇੱਕ ਹੋਰ ਅਹਿਮ ਕਿਸਾਨ ਪੰਛੀ ਦੀ ਬੇਘਰ ਹੋ ਰਹੇ ਹਨ। ਪਿੰਡਾਂ ਦੇ ਵਿੱਚ ਤਾਂ ਫਿਰ ਵੀ ਦਰੱਖਤ ਮਿਲ ਜਾਂਦੇ ਨੇ ਪਰ ਸ਼ਹਿਰਾਂ ਦੇ ਵਿਚ ਹੋ ਰਹੀ ਦਰੱਖਤਾਂ ਦੀ ਕਟਾਈ ਕਰਕੇ ਪੰਛੀ ਬੇਸਹਾਰਾ ਹੋ ਰਹੇ ਹਨ। ਜਿਨ੍ਹਾਂ ਦੀ ਸੇਵਾ ਲਈ ਕੁੱਝ ਸਮਾਜਸੇਵੀ ਸੰਸਥਾਵਾਂ ਇਨ੍ਹਾਂ ਦੀ ਦਿਨ ਰਾਤ ਸੇਵਾ ਕਰ ਰਹੀਆਂ ਹਨ ਅਤੇ ਇਨ੍ਹਾਂ ਨੂੰ ਪਾਣੀ ਦੇ ਨਾਲ ਦਾਣਾ ਆਦਿ ਵੀ ਖਵਾਰੀਆਂ ਨੇ ਇੱਥੋਂ ਤੱਕ ਕਿ ਮੁਫ਼ਤ ਇਲਾਜ ਵੀ ਕਰਦੀਆਂ ਨੇ ਤਾਂ ਜੋ ਪੰਛੀਆਂ ਦੀ ਮੌਤਾਂ ਗਰਮੀ ਕਾਰਨ ਨਾ ਹੋ ਸਕੇ।