ਲੁਧਿਆਣਾ: ਜ਼ਿਲ੍ਹੇ ਦੀ ਮਾਰਸ਼ਲ ਏਡ ਸੰਸਥਾ ਜਿਸ ਦੀ ਟੀਮ ਵਿੱਚ 40 ਮੈਂਬਰ ਨੇ ਜੋ ਬੀਤੇ ਤਿੰਨ ਸਾਲ ਤੋਂ ਲਾਵਾਰਸ ਲਾਸ਼ਾਂ ਨੂੰ ਆਪਣਾ ਪਰਿਵਾਰਕ ਮੈਂਬਰ ਸਮਝ ਕੇ ਉਨ੍ਹਾਂ ਅੰਤਿਮ ਸਸਕਾਰ ਕਰ ਦੇ ਹੋਏ ਇਹ ਸੇਵਾ ਨਿਭਾ ਰਹੀ ਹੈ। ਟੀਮ ਦੇ ਮੁਖੀ ਮਨਦੀਪ ਗੁੱਡੂ ਨੂੰ ਉਨ੍ਹਾਂ ਦੀਆਂ ਸੇਵਾਵਾਂ ਕਰਕੇ ਦੋ ਵਾਰ ਸਟੇਟ ਐਵਾਰਡ ਮਿਲ ਚੁੱਕਾ ਹੈ। ਇਸ ਤੋਂ ਇਲਾਵਾ 90 ਵੱਖ ਵੱਖ ਲੁਧਿਆਣਾ ਦੀਆਂ ਸਮਾਜ ਸੇਵੀ ਸੰਸਥਾਵਾਂ ਉਸ ਦਾ ਸਨਮਾਨ ਕਰ ਚੁੱਕੀ ਹੈ। ਇੰਨਾ ਹੀ ਨਹੀਂ ਪੰਜਾਬ ਡੀਜੀਪੀ ਤੋਂ ਸਟੇਟ ਐਵਾਰਡ ਵੀ ਮਨਦੀਪ ਗੁੱਡੂ ਹਾਸਲ ਕਰ ਚੁੱਕੇ ਹਨ। Marshall Aid Ludhiana
ਪਹਿਲਾਂ ਕਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਸਸਕਾਰ ਅਤੇ ਹੁਣ ਲਵਾਰਿਸ ਲਾਸ਼ਾਂ ਦੇ ਸਸਕਾਰ ਉਹ ਪਰਿਵਾਰਕ ਮੈਂਬਰਾਂ ਵਾਂਗ ਕਰਦੇ ਹਨ। ਇਹ ਸੰਸਥਾ ਉਨ੍ਹਾਂ ਦੀਆਂ ਅੰਤਿਮ ਕਿਰਿਆਵਾਂ ਰਸਮਾਂ ਸਾਰੀਆਂ ਹੀ ਪੂਰੀ ਕਰਦੀ ਹੈ। ਇਥੋਂ ਤੱਕ ਕਿ ਅਸਥੀਆਂ ਨੂੰ ਜਲ ਪ੍ਰਵਾਹ ਵੀ ਉਹ ਆਪ ਹੀ ਕਰਦੇ ਹਨ।
ਟੀਮ ਵੱਲੋਂ ਪਸ਼ੂ ਪੰਛੀਆਂ ਦੇ ਰੇਸਕਿਉ ਲਈ ਵੀ ਕੰਮ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਪਦਾ ਪ੍ਰਬੰਧਨ ਟੀਮ ਦਾ ਵੀ ਗਠਨ ਇਨ੍ਹਾਂ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੰਪੀ ਸਕਿਨ ਬਿਮਾਰੀ ਨਾਲ ਮਰੀਆਂ ਗਊਆਂ ਨੂੰ ਵੀ ਉਹ ਆਪਣੀ ਸਹੀ ਥਾਵਾਂ 'ਤੇ ਦਫਨਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਇਲਾਜ ਲਈ ਉਹ 1500 ਗਊਆਂ ਨੂੰ ਦਵਾਈਆਂ ਵੀ ਦੇ ਚੁੱਕੇ ਹਨ।
ਜ਼ਿਲ੍ਹੇ ਦੀ ਮਾਰਸ਼ਲ ਏਡ ਸੰਸਥਾ, ਜੋ ਲਾਵਾਰਸ ਲਾਸ਼ਾਂ ਲਈ ਬਣਦੀ ਮਸੀਹਾ ਕੋਰੋਨਾ ਕਾਲ ਤੋਂ ਕੀਤੀ ਸ਼ੁਰੂਆਤ: ਮਾਰਸ਼ਲ ਏਡ ਵੱਲੋਂ ਕੋਰੋਨਾ ਨਾਲ ਮਰਨ ਵਾਲਿਆਂ ਦੇ ਸਸਕਾਰ ਦੀ ਸ਼ੁਰੂਆਤ 2018 ਵਿੱਚ ਕਰ ਦਿੱਤੀ ਗਈ ਸੀ। ਉਸ ਵੇਲੇ ਜਦੋਂ ਲੁਧਿਆਣਾ ਦੇ ਵਿਚ ਕਰੋਨਾ ਦੇ ਨਾਲ ਮੌਤ ਹੋਣ ਕਰਕੇ ਪਰਿਵਾਰਕ ਮੈਂਬਰਾਂ ਨੇ ਸੰਸਕਾਰ (last rites of the unclaimed bodies) ਨਹੀਂ ਕੀਤਾ, ਤਾਂ ਇਸ ਵੀਡੀਓ ਨੂੰ ਦੇਖ ਕੇ ਮਨ ਦੀ ਕਾਫੀ ਭਾਵੁਕ ਹੋਏ ਜਿਸ ਤੋਂ ਬਾਅਦ ਉਸ ਨੇ ਪ੍ਰਣ ਲਿਆ ਕਿ ਹੁਣ ਉਹ ਹੀ ਇਨ੍ਹਾਂ ਲਾਸ਼ਾਂ ਦਾ ਸਹਾਰਾ ਬਣਨਗੇ ਅਤੇ ਉਨ੍ਹਾਂ ਦਾ ਅੰਤਮ ਸਸਕਾਰ ਕਰਿਆ ਕਰਨਗੇ। ਹੁਣ ਤੱਕ ਮਨਦੀਪ ਅਤੇ ਉਨ੍ਹਾਂ ਦੀ ਟੀਮ 2000 ਤੋਂ ਵੱਧ ਕਰੋਨਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਉਸ ਵੇਲੇ ਪੀਪੀਕਿੱਟ ਪਾ ਕੇ ਸਸਕਾਰ ਕੀਤਾ ਜਾਂਦਾ ਸੀ।
ਲਾਵਾਰਿਸ ਲਾਸ਼ਾਂ ਦਾ ਸਸਕਾਰ: ਕੋਰੋਨਾ ਮਹਾਂਮਾਰੀ ਤੋਂ ਬਾਅਦ ਜਦੋਂ ਇਸ 'ਤੇ ਠੱਲ੍ਹ ਪੈ ਗਈ ਇਸ ਦੇ ਬਾਵਜੂਦ ਵੀ ਮਨਦੀਪ ਨੇ ਸੇਵਾ ਕਰਨੀ ਨਹੀਂ ਛੱਡੀ। ਫਿਰ ਉਸ ਨੇ ਲਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਤੱਕ 535 ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰ ਚੁੱਕਾ ਹੈ। ਜਦੋਂ ਵੀ ਕੋਈ ਲਾਵਾਰਿਸ ਲਾਸ਼ ਆਉਂਦੀ ਹੈ ਤਾਂ ਪੁਲਿਸ ਸਭ ਤੋਂ ਪਹਿਲਾਂ ਮਾਰਸ਼ਲ ਏਡ ਨੂੰ ਸੰਪਰਕ ਕਰਦੀ ਹੈ ਅਤੇ ਫਿਰ ਅਦਾਲਤ ਤੋਂ ਆਗਿਆ ਲੈਣ ਮਗਰੋਂ ਉਸ ਲਾਵਾਰਿਸ ਲਾਸ਼ ਦਾ ਟੀਮ ਪੂਰੀ ਰਸਮਾਂ ਰਿਵਾਜ਼ਾਂ ਦੇ ਨਾਲ ਅੰਤਿਮ ਸਸਕਾਰ ਕਰਦੀ ਹੈ। ਮੰਗਲਵਾਰ ਨੂੰ ਵੀ ਟੀਮ ਵੱਲੋਂ ਡਵੀਜ਼ਨ ਨੰਬਰ 4 ਤੋਂ ਆਈ ਇਕ ਲਾਵਾਰਿਸ ਲਾਸ਼ ਦਾ ਸਸਕਾਰ ਕੀਤਾ, ਬਕਾਇਦਾ ਅਰਦਾਸ ਕਰਵਾਈ ਗਈ ਅਤੇ ਫਿਰ ਪੂਰੀਆਂ ਰਸਮਾਂ ਰਿਵਾਜਾਂ ਦੇ ਨਾਲ ਅੰਤਮ ਸਸਕਾਰ ਕੀਤਾ ਗਿਆ।
ਗਊਆਂ ਦੀ ਸੇਵਾ: ਟੀਮ ਵੱਲੋਂ ਨਾ ਸਿਰਫ ਲਾਵਾਰਿਸ ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਹੈ, ਸਗੋਂ ਉਨ੍ਹਾਂ ਵੱਲੋਂ ਬੀਤੇ ਦਿਨੀਂ ਲੰਪੀ ਸਕਿਨ ਬਿਮਾਰੀ ਦੇ ਨਾਲ ਮੌਤ ਦੇ ਮੂੰਹ ਚੋਂ ਗਈਆਂ ਗਊਆਂ ਨੂੰ ਵੀ ਉਨ੍ਹਾਂ ਦੀ ਸਹੀ ਥਾਂ 'ਤੇ ਦਫ਼ਨਾਇਆ ਸਿਰਫ਼ ਏਨਾ ਹੀ ਨਹੀਂ ਉਸ ਨੇ 1500 ਤੋਂ ਵੱਧ ਗਊਆਂ ਦੇ ਇਲਾਜ ਲਈ ਉਨ੍ਹਾਂ ਨੂੰ ਦਵਾਈ ਵੀ ਮੁਹਈਆ ਕਰਵਾਈ ਹੈ। ਉਹ ਪੰਛੀਆਂ ਨੂੰ ਅਜ਼ਾਦ ਕਰਵਾਉਂਦੇ ਹਨ ਅਤੇ ਜੇਕਰ ਕੋਈ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਸ ਦਾ ਇਲਾਜ ਕਰਦੇ ਹਨ। ਉਨ੍ਹਾਂ ਵੱਲੋਂ ਇਕ ਆਪਦਾ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਸੌ ਮੈਂਬਰ ਨੇ ਅਤੇ ਉਹ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਨੇ ਉਨ੍ਹਾਂ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ।
ਕਈ ਸਨਮਾਨ ਕੀਤੇ ਹਾਸਿਲ: ਮਾਰਸ਼ਲ ਏਡ ਦੀ ਟੀਮ ਹੁਣ ਤੱਕ ਕਈ ਐਵਾਰਡ ਹਾਸਲ ਕਰ ਚੁੱਕੀ ਹੈ। ਉਨ੍ਹਾਂ ਦੀਆਂ ਵੱਖ ਵੱਖ 90 ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਮਨਦੀਪ ਖੁਦ ਦੋ ਵਾਰ ਡਿਸਟ੍ਰਿਕ ਅਵਾਰਡ ਹਾਸਲ ਕਰ ਚੁੱਕਾ ਹੈ। ਉਹ ਪੰਜਾਬ ਪੁਲਿਸ ਦੇ ਵਿਚ ਬਕਾਇਦਾ ਵਲੰਟੀਅਰ ਕੰਮ ਕਰਦਾ ਰਿਹਾ ਹੈ, ਉਸ ਨੂੰ ਸਾਲ 2022 ਅੰਦਰ ਡੀਜੀਪੀ ਪੰਜਾਬ ਵੱਲੋਂ ਡਿਸਕਦੇ ਕੇ ਵੀ ਸਨਮਾਨਿਤ ਕੀਤਾ ਜਾਂਦਾ ਹੈ,ਜੋ ਕਿਸੇ ਵੱਡੇ ਪੁਲਿਸ ਅਧਿਕਾਰੀ ਨੂੰ ਚੰਗੀਆਂ ਸੇਵਾਵਾਂ ਲਈ ਦਿਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਦਾ ਟੀਚਾ ਹੁੰਦਾ ਹੈ ਕਿ ਜੋ ਪਹਿਲਾਂ ਤੋਂ ਹੀ ਲਵਾਰਿਸ ਉਨ੍ਹਾਂ ਦਾ ਪਰਿਵਾਰਕ ਮੈਂਬਰ ਬਣ ਕੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:Raju Srivastava passes away: ਟੈਲੀਵਿਜ਼ਨ ਤੋਂ ਲੈ ਕੇ ਵੱਡੇ ਪਰਦੇ ਤੱਕ ਸਫਲਤਾ ਦੀ ਪੌੜੀ ਚੜ੍ਹਨ ਵਾਲਾ ਕਾਮੇਡੀਅਨ