ਲੁਧਿਆਣਾ:ਜ਼ਿਲ੍ਹੇ ਨੂੰ ਭਾਵੇਂ ਸਾਈਕਲ ਇੰਡਸਟਰੀ ਦੇ ਹੱਬ ਵੱਜੋਂ ਜਾਣਿਆ ਜਾਂਦਾ ਹੈ, ਪਰ ਹੁਣ ਵੀ ਲੁਧਿਆਣਾ ਦੀ ਸਾਈਕਲ ਇੰਡਸਟਰੀ ਨੂੰ ਬਹੁਤ ਸਾਰੇ ਪਾਟ ਚੀਨ ਆਦਿ ਵਰਗੇ ਦੇਸ਼ਾਂ ਤੋਂ ਇੰਪੋਰਟ ਕਰਵਾਉਣੇ ਪੈਂਦੇ ਸਨ, ਪਰ ਹੁਣ ਇਸ ਵਿੱਚ ਇੱਕ ਨਵੀਂ ਪੁਲਾਂਘ ਪੁੱਟਦਿਆਂ ਲੁਧਿਆਣਾ ਵਿੱਚ ਡਿਸਕ ਬਰੇਕ ਬਣਨੀਆਂ ਸ਼ੁਰੂ ਹੋ ਗਈਆਂ ਹਨ।
ਇਸ ਦਾ ਪਲਾਂਟ ਵਿਸ਼ਵਕਰਮਾ ਗਰੁੱਪ ਵੱਲੋਂ ਲਗਾਇਆ ਗਿਆ ਹੈ ਜੋ ਕਿ ਬੀਤੇ ਕਈ ਦਹਾਕਿਆਂ ਤੋਂ ਸਾਈਕਲ ਦੀਆਂ ਅਫ਼ਰੀਕਾ ਬਣਾਉਂਦੇ ਹਨ ਅਤੇ ਹੁਣ ਡਿਸਕ ਬ੍ਰੇਕ ਕਿੱਟ ਲੁਧਿਆਣਾ ਦੇ ਸਾਈਕਲ ਵਪਾਰੀਆਂ ਨੂੰ ਸਸਤੀ ਅਤੇ ਚੰਗੀ ਕੁਆਲਿਟੀ ਦੀਆਂ ਮੁਹੱਈਆ ਹੋਣਗੀਆਂ ਜਿਸ ਨਾਲ ਸਾਈਕਲ ਦੀ ਕੀਮਤ ’ਚ ਵੀ ਕੁਝ ਕਟੌਤੀ ਹੋਣ ਦੀ ਆਸ ਬੱਝੀ ਹੈ।
ਇਹ ਵੀ ਪੜੋ: ਮਾਮਾ ਦੇ ਮੁੰਡੇ ਨਾਲ ਫ਼ੋਨ 'ਤੇ ਗੱਲ ਕਰਨ ਨੂੰ ਲੈ ਕੇ ਲੜਕੀਆਂ ਦੀਆਂ ਬੇਰਹਿਮੀ ਨਾਲ ਕੁੱਟਮਾਰ
ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਸਾਈਕਲ ਨੂੰ ਇੱਕ ਚੰਗਾ ਬਦਲ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਲੁਧਿਆਣਾ ਨੂੰ ਸਾਇਕਲ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤ ਦੇ ਵਿੱਚ 90 ਫ਼ੀਸਦੀ ਸਾਈਕਲ ਲੁਧਿਆਣਾ ਤੋਂ ਹੀ ਬਣ ਕੇ ਜਾਂਦਾ ਹੈ।