ਪੰਜਾਬ

punjab

ETV Bharat / city

ਪੰਜਾਬ ਕਰਫਿਊ: ਡਿਊਟੀ ਨਿਭਾਉਣ ਵਾਲਿਆਂ ਲਈ ਅੱਗੇ ਆਈ ਲੁਧਿਆਣਾ ਟ੍ਰੈਫਿਕ ਪੁਲਿਸ - ਪੰਜਾਬ 'ਚ ਕਰਫਿਊ

ਕੋਰੋਨਾ ਵਾਇਰਸ ਦੇ ਚਲਦੇ ਪੰਜਾਬ 'ਚ ਕਰਫਿਊ ਜਾਰੀ ਹੈ। ਲੁਧਿਆਣਾ ਦੀ ਟ੍ਰੈਫਿਕ ਪੁਲਿਸ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਕਰਫਿਊ ਦੌਰਾਨ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ, ਮੀਡੀਆ ਤੇ ਸਿਹਤ ਕਰਮੀਆਂ ਨੂੰ ਦਵਾਈਆਂ ਵੰਡਣ ਤੇ ਵਾਹਨਾਂ ਦਾ ਰਿਪੇਅਰਿੰਗ ਦਾ ਕੰਮ ਕਰ ਰਹੀ ਹੈ। ਇਸ ਨਾਲ ਡਿਊਟੀ ਤੇ ਤਾਇਨਾਤ ਲੋਕ ਅਸਾਨੀ ਨਾਲ ਆਪਣੀ ਡਿਊਟੀ ਨਿਭਾ ਸਕਣਗੇ।

ਫੋਟੋ
ਫੋਟੋ

By

Published : Mar 28, 2020, 8:08 PM IST

ਲੁਧਿਆਣਾ: ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਤੇ ਸਮਾਜ ਸੇਵੀ ਸੰਸਥਾਵਾਂ ਡਿਊਟੀ ਕਰ ਰਹੇ ਮੁਲਾਜ਼ਮਾਂ, ਸਿਹਤ ਤੇ ਮੀਡੀਆ ਕਰਮਚਾਰੀਆਂ ਦੀ ਮਦਦ ਕਰਨ ਲਈ ਅੱਗੇ ਆਈਆਂ ਹਨ।

ਲੁਧਿਆਣਾ ਟ੍ਰੈਫਿਕ ਪੁਲਿਸ ਦਾ ਉਪਰਾਲਾ

ਕਰਫਿਊ ਦੇ ਦੌਰਾਨ ਲਗਾਤਾਰ ਪੁਲੀਸ ਵੱਲੋਂ ਸਖ਼ਤ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ। ਡਿਊਟੀ ਦੇ ਦੌਰਾਨ ਅਕਸਰ ਕਈ ਪੁਲਿਸ ਮੁਲਾਜ਼ਮ ਬਿਮਾਰ ਵੀ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਵਾਹਨ ਪੰਚਰ ਹੋ ਜਾਂਦੇ ਹਨ। ਡਿਊਟੀ 'ਤੇ ਤਾਇਨਾਤ ਸਿਹਤ, ਮੀਡੀਆ ਤੇ ਪੁਲਿਸ ਮੁਲਾਜ਼ਮਾਂ ਦੀ ਮਦਦ ਲਈ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਸਥਾਨਕ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਹੋਰ ਪੜ੍ਹੋ :ਕਰਫਿਊ ਦੌਰਾਨ ਤਰਨ-ਤਾਰਨ ਪੁਲਿਸ ਨੇ ਅੰਮ੍ਰਿਤਧਾਰੀ ਸਿੱਖ ਨਾਲ ਕੀਤੀ ਕੁੱਟਮਾਰ, ਗੰਭੀਰ ਜ਼ਖਮੀ

ਇਸ ਬਾਰੇ ਦੱਸਦੇ ਹੋਏ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਪੁਨੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇੱਕ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਹੋਰਨਾਂ ਕਈ ਥਾਵਾਂ ਉੱਤੇ ਦਵਾਈਆਂ ਦਾ ਸਟਾਲ ਲਗਾਇਆ ਹੈ।

ਜੇਕਰ ਕਿਸੇ ਲੋੜਵੰਦ ਨੂੰ ਵੀ ਦਵਾਈਆਂ ਦੀ ਲੋੜ ਹੈ ਤਾਂ ਉਨ੍ਹਾਂ ਕੋਲੋਂ ਆ ਕੇ ਲੈ ਸਕਦਾ ਹੈ। ਇਸ ਤੋਂ ਇਲਾਵਾ ਡਿਊਟੀ ਨਿਭਾ ਰਹੇ ਸਿਹਤ, ਮੀਡੀਆ ਜਾਂ ਪੁਲਿਸ ਮੁਲਾਜ਼ਮਾਂ ਦੇ ਵਾਹਨਾਂ ਨੂੰ ਪੰਚਰ ਆਦਿ ਵੀ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਏ ਜਾਂਦੇ ਹਨ। ਇਸ ਨਾਲ ਉਹ ਸਮੇਂ ਸਿਰ ਆਪਣੀ ਡਿਊਟੀ ਤੇ ਪਹੁੰਚ ਸਕਣ।

ABOUT THE AUTHOR

...view details