ਲੁਧਿਆਣਾ: ਡਾਬਾ ਦੇ ਗੁਰਮੇਲ ਨਗਰ ਦੇ ਰਹਿਣ ਵਾਲੇ 11ਵੀਂ ਦੇ ਮੁੰਡੇ ਵੱਲੋਂ ਖੁਦਕੁਸ਼ੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਮਾਮਲੇ 'ਚ ਹੁਣ ਵਿਦਿਆਰਥੀ ਯੂਨੀਅਨ ਵੱਲੋਂ ਸਕੂਲ ਦੇ ਬਾਹਰ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਸਕੂਲ ਦੇ ਬਾਹਰ ਇੱਕਠੇ ਹੋਏ ਹਨ। ਵਿਦਿਆਰਥੀ ਯੂਨੀਅਨ ਵੱਲੋਂ ਮ੍ਰਿਤਕ ਮੁੰਡੇ ਨੂੰ ਇਨਸਾਫ਼ ਦਵਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ 11ਵੀਂ ਦੇ ਮੁੰਡੇ ਦੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਹਨ। ਮੁੰਡੇ ਦੀ ਖੁਦਕੁਸ਼ੀ ਲਈ ਸਕੂਲ ਦੇ ਹੀ ਪ੍ਰਿੰਸੀਪਲ ਅਤੇ ਅਧਿਆਪਕ 'ਤੇ ਦੋਸ਼ ਲਗਾਏ ਸਨ, ਜੋ ਦੋਵੇਂ ਹੀ ਪੁਲਿਸ ਦੀ ਗ੍ਰਿਫ਼ਤ ਤੋਂ ਫਿਲਹਾਲ ਫ਼ਰਾਰ ਚੱਲ ਰਹੇ ਹਨ।