ਪੰਜਾਬ

punjab

ਲੁਧਿਆਣਾ: ਦੁਕਾਨਦਾਰਾਂ ਨੇ ਭੀਖ ਮੰਗ ਕੇ ਕੀਤਾ ਪੰਜਾਬ ਸਰਕਾਰ ਦੇ ਨਵੇਂ ਆਦੇਸ਼ਾਂ ਦਾ ਵਿਰੋਧ

By

Published : Aug 22, 2020, 3:02 PM IST

ਕੋਰੋਨਾ ਤੋਂ ਬਚਾਅ ਰੱਖਣ ਲਈ ਪੰਜਾਬ ਸਰਕਾਰ ਨੇ ਨਵੇਂ ਆਦੇਸ਼ਾਂ ਜਾਰੀ ਕੀਤੇ ਹਨ, ਪਰ ਸਥਾਨਕ ਦੁਕਾਨਦਾਰ ਸਰਕਾਰ ਦੀ ਗਾਈਡ ਲਾਈਨ ਤੋਂ ਸਹਿਮਤ ਨਹੀਂ ਹਨ। ਲੁਧਿਆਣਾ ਦੇ ਦੁਕਾਨਦਾਰਾਂ ਨੇ ਭੀਖ ਮੰਗ ਕੇ ਅਨੋਖੇ ਢੰਗ ਨਾਲ ਸਰਕਾਰ ਦੇ ਆਦੇਸ਼ਾਂ ਦਾ ਵਿਰੋਧ ਕੀਤਾ ਹੈ।

ਦੁਕਾਨਦਾਰਾਂ ਨੇ ਕੀਤਾ ਪੰਜਾਬ ਸਰਕਾਰ ਦੇ ਨਵੇਂ ਆਦੇਸ਼ਾਂ ਦਾ ਵਿਰੋਧ
ਦੁਕਾਨਦਾਰਾਂ ਨੇ ਕੀਤਾ ਪੰਜਾਬ ਸਰਕਾਰ ਦੇ ਨਵੇਂ ਆਦੇਸ਼ਾਂ ਦਾ ਵਿਰੋਧ

ਲੁਧਿਆਣਾ: ਪੰਜਾਬ 'ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਕੋਰੋਨਾ ਤੋਂ ਬਚਾਅ ਰੱਖਣ ਲਈ ਪੰਜਾਬ ਸਰਕਾਰ ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ, ਪਰ ਸਥਾਨਕ ਦੁਕਾਨਦਾਰ ਸਰਕਾਰ ਦੀਆਂ ਹਦਾਇਤਾਂ ਤੋਂ ਸਹਿਮਤ ਨਹੀਂ ਹਨ। ਲੁਧਿਆਣਾ ਦੇ ਦੁਕਾਨਦਾਰਾਂ ਨੇ ਭੀਖ ਮੰਗ ਕੇ ਅਨੋਖੇ ਢੰਗ ਨਾਲ ਸਰਕਾਰ ਦੇ ਆਦੇਸ਼ਾਂ ਦਾ ਵਿਰੋਧ ਕੀਤਾ ਹੈ।

ਦੁਕਾਨਦਾਰਾਂ ਨੇ ਕੀਤਾ ਪੰਜਾਬ ਸਰਕਾਰ ਦੇ ਨਵੇਂ ਆਦੇਸ਼ਾਂ ਦਾ ਵਿਰੋਧ

ਪੰਜਾਬ ਸਰਕਾਰ ਨੇ ਨਵੀਂ ਗਾਈਡ ਲਾਈਨ ਜਾਰੀ ਕਰ ਵੀਕੈਂਡ ਲੌਕਡਾਊਨ ਦੌਰਾਨ ਦੁਕਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ ਪਰ ਸਥਾਨਕ ਦੁਕਾਨਦਾਰ ਸਰਕਾਰ ਦੇ ਨਵੇਂ ਆਦੇਸ਼ਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ। ਦੁਕਾਨਦਾਰਾਂ ਨੇ ਆਖਿਆ ਕਿ ਲੌਕਡਾਊਨ ਕਾਰਨ ਉਹ ਪਹਿਲਾਂ ਹੀ ਮੰਦੀ ਦੀ ਮਾਰ ਝੇਲ ਰਹੇ ਹਨ। ਪਹਿਲਾਂ ਵੀ ਨਿਰਦੇਸ਼ਾਂ ਮੁਤਾਬਕ ਉਹ ਹਫ਼ਤੇ ਦੇ ਪੰਜ ਦਿਨਾਂ 'ਚ ਇੱਕ ਦਿਨ ਛੱਡ ਕੇ ਦੁਕਾਨ ਖੋਲ੍ਹਦੇ ਹਨ। ਹੁਣ ਨਵੇਂ ਆਦੇਸ਼ਾਂ ਮੁਤਾਬਕ ਵੀਕੈਂਡ ਲੌਕਡਾਊਨ 'ਤੇ ਵੀ ਉਨ੍ਹਾਂ ਨੂੰ ਦੁਕਾਨਾਂ ਬੰਦ ਰੱਖਣੀ ਪਵੇਗੀ। ਦੁਕਾਨਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਮਾੜੀ ਨੀਤੀ ਵਪਾਰੀਆਂ ਨੂੰ ਮਾਰ ਦੇਵੇਗੀ। ਉਨ੍ਹਾਂ ਕਿਹਾ ਸਰਕਾਰ ਨੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ, ਜਦਕਿ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ। ਕੀ ਅਜਿਹਾ ਕਰਨ ਨਾਲ ਕੋਰੋਨਾ ਵਾਇਰਸ ਨਹੀਂ ਫੈਲੇਗਾ?

ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਉਹ ਕੰਮ ਨਹੀਂ ਕਰਨਗੇ ਤਾਂ ਆਪਣਾ ਗੁਜ਼ਾਰਾ ਕਿਵੇਂ ਕਰਨਗੇ। ਲੌਕਡਾਊਨ ਦੇ ਕਾਰਨ ਉਹ ਪਹਿਲਾਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਮਜਬੂਰ ਹੋ ਕੇ ਸਰਕਾਰ ਦੇ ਨਵੇਂ ਆਦੇਸ਼ਾਂ ਦਾ ਵਿਰੋਧ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੂੰ ਆਪਣੇ ਖਰਚੇ ਕੱਢਣੇ ਵੀ ਮੁਸ਼ਕਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭੇਜੇ ਗਏ ਬਿਜਲੀ ਦੇ ਬਿਲ ਤੇ ਟੈਕਸ ਅਦਾ ਕਰਨ ਲਈ ਭੀਖ ਮੰਗੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਵੇਂ ਠੇਕੇ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਉਝ ਹੀ ਦੁਕਾਨਾਂ ਖੋਲ੍ਹਣ ਦੀ ਵੀ ਆਗਿਆ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਘਰ ਚਲਾ ਸਕਣ।

ABOUT THE AUTHOR

...view details