ਲੁਧਿਆਣਾ: ਸ਼ਹਿਰ ਦੀ ਪੁਲਿਸ ਨੇ ਇੱਕ ਅਨੋਖੀ ਪਹਿਲ ਕਰਦਿਆਂ ਡਵੀਜਨ ਨੰਬਰ-1 ਦੇ ਤਹਿਤ ਏਡੀਸੀਪੀ ਦੀਪਕ ਪਾਰਿਕ ਦੀ ਅਗਵਾਈ ਹੇਠ ਲੋਕਾਂ ਦੇ ਘਰਾਂ 'ਚ ਲੱਗੇ ਕੈਮਰਿਆਂ ਦਾ ਵੀ ਐਕਸੈੱਸ ਹਾਸਿਲ ਕੀਤਾ ਹੈ। ਜਿਸ ਨਾਲ ਘੱਟ ਖਰਚੇ 'ਤੇ ਪੁਲਿਸ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਨਜ਼ਰ ਰੱਖ ਸਕੇਗੀ, ਪੁਲਿਸ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਕੈਮਰੇ ਲਗਵਾਉਣ ਤੇ ਜੋ ਕੈਮਰੇ ਬਾਹਰ ਰੋਡ ਵੱਲ ਹਨ ਉਨ੍ਹਾਂ ਦਾ ਐਕਸੈੱਸ ਪੁਲਿਸ ਨੂੰ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਜਿਸ ਨਾਲ ਪੁਲਿਸ 24 ਘੰਟੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਤੇ ਵੀ ਨਜ਼ਰ ਰੱਖ ਸਕੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀਪੀ-1 ਦੀਪਕ ਪਾਰੀਕ ਨੇ ਦੱਸਿਆ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੀ ਇਹ ਸੋਚ ਸੀ ਕਿ ਲੋਕਾਂ ਵੱਲੋਂ ਆਪਣੇ ਘਰਾਂ ਦੇ ਲਗਵਾਏ ਗਏ ਕੈਮਰਿਆਂ ਦਾ ਵੀ ਐਕਸੈੱਸ ਪੁਲਿਸ ਨੂੰ ਦੇਵੇ ਜਿਸ ਤਹਿਤ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।