ਪੰਜਾਬ

punjab

ETV Bharat / city

ਲੁਧਿਆਣਾ ਪੁਲਿਸ ਨੇ ਸੁਲਝਾਇਆ ਹਾਈ ਪ੍ਰੋਫਾਈਲ ਅਗਵਾ ਦਾ ਮਾਮਲਾ, 2 ਸਾਲਾ ਬੱਚਾ ਮਿਲਿਆ

ਸਥਾਨਕ ਹੋਟਲ ਮਾਲਕ ਦੀ 2 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ । ਪੁਲਿਸ ਨੇ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਤੇ ਨਾਲ ਹੀ ਬੱਚੇ ਨੂੰ ਸਹੀ ਸਲਾਮਤ ਘਰ ਦਿਆਂ ਦੇ ਹਵਾਲੇ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਡਰਾਇਵਰ ਨੇ ਹੀ 2 ਸਾਲਾ ਬੱਚੇ ਨੂੰ ਅਗਵਾ ਕੀਤਾ ਸੀ ।

ਪ੍ਰਾਪਰਟੀ ਕਾਰੋਬਾਰੀ ਦੀ ਅਗਵਾ ਹੋਈ ਬੱਚੀ ਮਿਲੀ
ਪ੍ਰਾਪਰਟੀ ਕਾਰੋਬਾਰੀ ਦੀ ਅਗਵਾ ਹੋਈ ਬੱਚੀ ਮਿਲੀ

By

Published : Dec 2, 2020, 6:00 PM IST

ਲੁਧਿਆਣਾ: ਸਥਾਨਕ ਹੋਟਲ ਮਾਲਕ ਦੇ 2 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ । ਪੁਲਿਸ ਨੇ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਤੇ ਨਾਲ ਹੀ ਬੱਚੇ ਨੂੰ ਸਹੀ ਸਲਾਮਤ ਘਰ ਦਿਆਂ ਦੇ ਹਵਾਲੇ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਡਰਾਇਵਰ ਨੇ ਹੀ 2 ਸਾਲਾ ਬੱਚੇ ਨੂੰ ਅਗਵਾ ਕੀਤਾ ਸੀ ।

ਪੁਲਿਸ ਕਮੀਸ਼ਨਰ ਨੇ ਦਿੱਤੀ ਜਾਣਕਾਰੀ

ਪੁਲਿਸ ਕਮੀਸ਼ਨਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਰਾਇਵਰ ਬੱਚੇ ਨੂੰ ਘੁਮਾਉਣ ਦੇ ਬਹਾਨੇ ਘਰੋਂ ਲੈ ਕੇ ਗਿਆ ਤੇ ਵਾਪਿਸ ਨਹੀਂ ਪਰਤਿਆ। ਇਸ ਘਟਨਾ ਨੂੰ ਅੰਜਾਮ ਡਰਾਇਵਰ ਨੇ ਹੀ ਦਿੱਤਾ। ਉਹ ਬੱਚੇ ਨੂੰ ਅਗਵਾ ਕਰ ਮੋਗੇ ਲੈ ਗਿਆ। ਪੂਰੀ ਰਾਤ ਬੱਚੇ ਨੂੰ ਲੱਭਣ ਲਈ ਮੁਹਿੰਮ ਚਲਾਈ ਗਈ, ਜਿਸ ਤੋਂ ਬਾਅਦ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਡਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।

ਲੁਧਿਆਣਾ ਪੁਲਿਸ ਨੇ ਸੁਲਝਾਇਆ ਹਾਈ ਪ੍ਰੋਫਾਈਲ ਅਗਵਾ ਦਾ ਮਾਮਲਾ, 2 ਸਾਲਾ ਬੱਚੀ ਮਿਲੀ

ਡਰਾਇਵਰ 'ਤੇ ਦਰਜ ਪਹਿਲਾਂ ਹੀ ਪਰਚੇ

ਪੁਲਿਸ ਕਮੀਸ਼ਨਰ ਨੇ ਦੱਸਿਆ ਕਿ ਡਰਾਇਵਰ 'ਤੇ ਪਹਿਲਾਂ ਹੀ 5 ਪਰਚੇ ਦਰਜ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

4 ਕਰੋੜ ਦੀ ਮੰਗ

ਬੱਚੇ ਦੇ ਪਿਤਾ ਪੰਕਜ ਗੁਪਤਾ ਨੇ ਦੱਸਿਆ ਕਿ ਬੱਚੇ ਨਾਲ ਗਿਆ ਉਹ ਪਰਤਿਆ ਨਹੀਂ ਤੇ ਬਾਅਦ 'ਚ ਫੋਨ ਕਰ ਉਨ੍ਹਾਂ ਨੇ 4 ਕਰੋੜ ਦੀ ਫ਼ਿਰੌਤੀ ਦੀ ਮੰਗ ਕੀਤੀ। ਉਨ੍ਹਾਂ ਲੁਧਿਆਣਾ ਪੁਲਿਸ ਦਾ ਧੰਨਵਾਦ ਕਰਦੇ ਕਿਹਾ ਕਿ ਇਨ੍ਹਾਂ ਦੀ ਮਦਦ ਨਾਲ ਬੱਚਾ ਸਹੀ ਸਲਾਮਤ ਘਰ ਆ ਗਿਆ।

ABOUT THE AUTHOR

...view details