ਪੰਜਾਬ

punjab

ETV Bharat / city

ਲੁਧਿਆਣਾ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਕੀਤਾ ਹੱਲ, 3 ਮੁਲਾਜ਼ਮ ਕਾਬੂ - robbery incident

ਲੁਧਿਆਣਾ ਪੁਲਿਸ ਨੇ ਫੋਕਲ ਪੁਆਇੰਟ ‘ਚ ਬੀਤੇ ਦਿਨੀਂ ਹੋਈ ਲੁੱਟ ਦੀ ਵਾਰਦਾਤ (Incident of robbery) ਨੂੰ ਹੱਲ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹਨਾਂ ਮੁਲਾਜ਼ਮਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

ਲੁੱਟ ਦੀ ਵਾਰਦਾਤ ਨੂੰ ਕੀਤਾ ਹੱਲ
ਲੁੱਟ ਦੀ ਵਾਰਦਾਤ ਨੂੰ ਕੀਤਾ ਹੱਲ

By

Published : Dec 8, 2021, 7:08 AM IST

ਲੁਧਿਆਣਾ: ਪੁਲਿਸ ਨੇ ਬੀਤੇ ਦਿਨੀਂ ਫੋਕਲ ਪੁਆਇੰਟ ਇਲਾਕੇ ਵਿੱਚ ਹੋਈ ਲੁੱਟ ਦੀ ਵਾਰਦਾਤ (Incident of robbery) ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ (Commissioner of Police, Ludhiana) ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜੋ:ਬੇਰਹਿਮ ਹੋਈ ਪਾਕਿ ਸਰਕਾਰ, ਆਪਣੇ ਘਰ ਜਾਣ ਤੋਂ ਰੋਕਿਆ ਪਰਿਵਾਰ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 15 ਨਵੰਬਰ ਨੂੰ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਲੁਟੇਰਿਆਂ ਨੇ ਪੀੜਤ ਦੀ ਦੁਕਾਨ ‘ਚ ਵੜ ਕੇ ਉਸ ’ਤੇ ਦਾਤ ਨਾਲ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਦੀ ਲੱਤ ‘ਚ ਗੋਲੀ ਮਾਰੀ ਗਈ, ਇਨ੍ਹਾਂ ਹੀ ਨਹੀਂ ਹਵਾਈ ਫਾਇਰ ਕਰਕੇ ਦੁਕਾਨ ਵਿੱਚ ਪਿਆ ਸਾਮਾਨ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ।

ਲੁੱਟ ਦੀ ਵਾਰਦਾਤ ਨੂੰ ਕੀਤਾ ਹੱਲ

ਉਹਨਾਂ ਨੇ ਕਿਹਾ ਕਿ ਜਿਸ ਤੋਂ ਬਾਅਦ ਪੁਲਿਸ ਨੇ ਲਗਾਤਾਰ ਇਨ੍ਹਾਂ ਦੀ ਭਾਲ ਕੀਤੀ ਅਤੇ ਵਾਰਦਾਤ ‘ਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਵਾਰਦਾਤ ‘ਚ ਵਰਤਿਆ ਹਥਿਆਰ ਅਤੇ ਲੁੱਟੀ ਗਈ ਸਮੱਗਰੀ ਵੀ ਬਰਾਮਦ ਕਰ ਲਈ ਹੈ।

ਇਹ ਵੀ ਪੜੋ:ਕਪੂਰਥਲਾ ’ਚ ਕਾਂਗਰਸੀ ਹੋਏ ਦੋਫਾੜ, ਵਰਕਰਾਂ ਨੇ ਰਾਣਾ ਗੁਰਜੀਤ ਦੇ ਟੈਂਟ ਪੁੱਟੇ

ਪੁਲਿਸ ਨੇ ਇਸ ਵਾਰਦਾਤ ਨੂੰ ਸੁਲਝਾਉਣ ਵਾਲੇ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ‘ਤੇ ਪਹਿਲਾਂ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਮੁਕੱਦਮੇ ਸਨ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਸ ਦੀ ਬਕਾਇਦਾ ਰੇਕੀ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇੱਕ ਗੈਂਗ ਹੈ ਅਤੇ ਰਿਮਾਂਡ ਲੈਣ ਤੋਂ ਬਾਅਦ ਇਨ੍ਹਾਂ ਕੋਲੋਂ ਹੋਰ ਵੀ ਵਾਰਦਾਤਾਂ ਦੇ ਖੁਲਾਸੇ ਹੋ ਸਕਦੇ ਹਨ।

ABOUT THE AUTHOR

...view details