ਪੰਜਾਬ

punjab

ETV Bharat / city

ਐਮਾਜ਼ੋਨ ਗੋਦਾਮ ਲੁੱਟ ਮਾਮਲਾ: ਪੁਲਿਸ ਨੇ ਸੁਲਝਾਇਆ ਕੇਸ, 3 ਲੁਟੇਰੇ ਕਾਬੂ - Amazon warehouse case

ਲੁਧਿਆਣਾ ਦੇ ਐਮਾਜ਼ੋਨ ਗੋਦਾਮ 'ਚ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਫੜ੍ਹੇ ਗਏ ਮੁਲਜ਼ਮਾਂ ਤੋਂ ਲੁੱਟ ਦੀ ਕੁਝ ਰਕਮ ਤੇ ਹਥਿਆਰ ਬਰਾਮਦ ਕੀਤੇ ਹਨ।

ਫ਼ੋਟੋ

By

Published : Jul 26, 2019, 9:50 PM IST

ਲੁਧਿਆਣਾ: ਸ਼ਹਿਰ ਦੇ ਸ਼ਿਮਲਾਪੁਰੀ 'ਚ ਸਥਿਤ ਐਮਾਜ਼ੋਨ ਕੰਪਨੀ ਦੇ ਗੋਦਾਮ 'ਚ ਪਿਛਲੀ ਦਿਨੀਂ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਸਥਾਨਕ ਪੁਲਿਸ ਨੇ ਇਸ ਮਾਮਲੇ 'ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ ਲੁੱਟ ਦੀ ਕੁਝ ਰਕਮ ਦੇ ਨਾਲ-ਨਾਲ ਮੋਬਾਈਲ, ਕਾਰ, ਮੋਟਰਸਾਈਕਲ, ਲੈਪਟਾਪ, ਡੀਵੀਆਰ ਤੇ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ

ਡੀ.ਸੀ.ਪੀ. ਗਗਨ ਅਜੀਤ ਸਿੰਘ ਨੇ ਪੱਤਕਾਰਾਂ ਨੂੰ ਦੱਸਿਆ ਕਿ ਪਿਛਲੇ ਐਤਵਾਰ ਸਵੇਰੇ ਕੁਝ ਅਣਪਛਾਤੇ ਮੁਲਜ਼ਮਾਂ ਨੇ ਐਮਾਜ਼ੋਨ ਦੇ ਗੋਦਾਮ 'ਚ ਗਾਰਡ ਨੂੰ ਜ਼ਖ਼ਮੀ ਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਲਗਭਗ 1 ਲੱਖ 44 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ, ਜਿਨ੍ਹਾਂ ਤੋਂ ਲੁੱਟ ਦੇ ਕੁੱਝ ਰੁਪਏ ਬਰਾਮਦ ਕਰ ਲਏ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜੋ- ਲੁਧਿਆਣਾ: ਲੋਹੇ ਦੀ ਫੈਕਟਰੀ 'ਚ ਧਮਾਕਾ, 1 ਦੀ ਮੌਤ, ਦਰਜਨਾਂ ਜ਼ਖਮੀ

ਡੀ.ਸੀ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 2 ਹੋਰ ਮੁਲਜ਼ਮ ਹਰਪ੍ਰੀਤ ਅਤੇ ਬਿੱਟੂ 'ਤੇ ਪਹਿਲਾਂ ਤੋਂ ਹੀ ਚੋਰੀ ਦੇ ਮੁਕੱਦਮੇ ਦਰਜ ਹਨ। ਜ਼ਿਕਰਯੋਗ ਹੈ ਕਿ ਪੁਲਿਸ ਨੇ ਭਾਵੇਂ ਇਸ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ ਪਰ ਲੁੱਟ ਦੀ ਬਾਕੀ ਰਕਮ ਤੇ ਹੋਰ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਕਾਰਗਿਲ ਵਿਜੇ ਦਿਵਸ ਮੌਕੇ ਕਰਵਾਇਆ ਵਿਸ਼ੇਸ਼ ਸਮਾਗਮ

ABOUT THE AUTHOR

...view details