ਲੁਧਿਆਣਾ: ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਐਸਟੀਐਫ ਲੁਧਿਆਣਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਹਰਬੰਸ ਸਿੰਘ ਦੀ ਇਤਲਾਹ ਤੇ ਨਾਕੇਬੰਦੀ ਕਰਕੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਸਕਰਾਂ ਕੋਲੋਂ ਦੋ ਕਿੱਲੋ 17 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਕੀਮਤ ਦੱਸੀ ਜਾ ਰਹੀ ਹੈ।
ਲੁਧਿਆਣਾ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ 2 ਤਸਕਰ ਕਾਬੂ - ਨਸ਼ਾ ਵਿਰੋਧੀ ਮੁਹਿੰਮ
ਬਸਤੀ ਜੋਧੇਵਾਲ ਨੇੜੇ ਨਾਕੇਬੰਦੀ ਕਰਕੇ ਪੁਲਿਸ ਨੇ 709 ਟਰੱਕ ਨੂੰ ਜਦੋਂ ਰੋਕਿਆ ਤਾਂ ਉਸ ਦੀ ਤਲਾਸ਼ੀ ਲੈਣ ਮਗਰੋਂ 2 ਕਿੱਲੋ 17 ਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਕਿ ਟਰੱਕ ਦੇ ਅੰਦਰ ਹੀ ਬੈਟਰੀ ਨੇੜੇ ਬੜੀ ਹੀ ਗੁਪਤ ਢੰਗ ਨਾਲ ਲੁਕੋ ਕੇ ਰਖੀ ਗਈ ਸੀ। ਇਸ ਦੌਰਾਨ ਉਨ੍ਹਾਂ 2 ਤਸਕਰਾਂ ਨੂੰ ਵੀ ਕਾਬੂ ਕੀਤਾ ਹੈ।
ਪੁਲਿਸ ਵੱਲੋਂ ਇਹ ਬਰਾਮਦਗੀ ਬਸਤੀ ਜੋਧੇਵਾਲ ਨੇੜੇ ਸਬਜੀ ਮੰਡੀ ਕੋਲੋਂ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਤਸਕਰਾਂ ਦੀ ਸ਼ਨਾਖਤ ਕਮਲਜੀਤ ਸਿੰਘ ਉਰਫ਼ ਕਮਲ, ਅਤੇ ਭੁਪਿੰਦਰ ਸਿੰਘ ਉਰਫ ਭਿੰਦਾ ਵਜੋਂ ਹੋਈ ਹੈ । ਇਨ੍ਹਾਂ ਦਾ ਕਿੰਗ ਪਿੰਨ ਰਾਜਵੀਰ ਸਿੰਘ ਹੈ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਟੀਐਫ ਰੇਂਜ ਦੇ ਐਸਪੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬਸਤੀ ਜੋਧੇਵਾਲ ਨੇੜੇ ਨਾਕੇਬੰਦੀ ਕਰਕੇ 709 ਟਰੱਕ ਨੂੰ ਜਦੋਂ ਰੋਕਿਆ ਗਿਆ ਤਾਂ ਉਸ ਦੀ ਤਲਾਸ਼ੀ ਲੈਣ ਮਗਰੋਂ 2 ਕਿੱਲੋ 17 ਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਕਿ ਟਰੱਕ ਦੇ ਅੰਦਰ ਹੀ ਬੈਟਰੀ ਨੇੜੇ ਬੜੀ ਹੀ ਗੁਪਤ ਢੰਗ ਨਾਲ ਲੁਕੋ ਕੇ ਰਖੀ ਗਈ ਸੀ। ਮੁਲਜ਼ਮ ਅੰਮ੍ਰਿਤਸਰ ਦੇ ਬਾਰਡਰ ਏਰੀਆ ਤੋਂ ਹੈਰੋਇਨ ਲਿਆ ਕੇ ਅੱਗੇ ਸਪਲਾਈ ਕਰਦੇ ਸਨ। ਕਿੰਗਪਿੰਨ ਰਾਜਵੀਰ ਦੇ ਖਿਲਾਫ ਪਹਿਲਾਂ ਹੀ 3 ਮੁਕੱਦਮੇ ਦਰਜ ਹਨ, ਜਾਂਚ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕੋਲੋਂ ਪੁਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਨ੍ਹਾਂ ਨੂੰ ਉਮੀਦ ਹੈ।