ਪੰਜਾਬ

punjab

ETV Bharat / city

ਸਾਈਬਰ ਕ੍ਰਾਇਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਲੁਧਿਆਣਾ ਪੁਲਿਸ ਨੇ ਨਵੀਂ ਮੁਹਿੰਮ ਕੀਤੀ ਸ਼ੁਰੂ

ਅੱਜ ਦੀ ਡਿਜੀਟਲ ਦੁਨੀਆਂ 'ਚ ਸਾਈਬਰ ਕ੍ਰਾਈਮ ਅਪਰਾਧੀਆਂ ਦਾ ਨਵਾਂ ਹਥਿਆਰ ਹੈ। ਜਿਵੇਂ-ਜਿਵੇਂ ਲੋਕ ਡੀਜ਼ੀਟਲ ਭੁਗਤਾਨ ਵੱਲ ਵੱਧ ਰਹੇ ਹਨ, ਉਂਝ ਹੀ ਲਗਾਤਾਰ ਆਨਲਾਈਨ ਠੱਗੀਆਂ ਤੇ ਸਾਈਬਰ ਕ੍ਰਾਈਮ ਦੇ ਮਾਮਲੇ ਵੱਧਦੇ ਜਾ ਰਹੇ ਹਨ। ਲੁਧਿਆਣਾ ਪੁਲਿਸ ਵੱਲੋਂ ਆਨਲਾਈਨ ਠੱਗੀ ਤੋਂ ਬਚਾਅ ਸਬੰਧੀ ਨਵੀਂ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਸ ਸਬੰਧੀ ਲੁਧਿਆਣਾ ਸਾਈਬਰ ਸੈੱਲ ਦੀ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਈਟੀਵੀ ਭਾਰਤ ਨਾਲ ਜਾਣਕਾਰੀ ਸਾਂਝੀ ਕੀਤੀ।

ਸਾਈਬਰ ਕ੍ਰਾਇਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ
ਸਾਈਬਰ ਕ੍ਰਾਇਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ

By

Published : Dec 14, 2020, 4:13 PM IST

ਲੁਧਿਆਣਾ : ਆਏ ਦਿਨ ਪੰਜਾਬ 'ਚ ਸਾਈਬਰ ਕ੍ਰਾਇਮ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੰਜਾਬ 'ਚ ਲਗਾਤਾਰ ਵੱਧ ਰਹੇ ਸਾਈਬਰ ਕ੍ਰਾਇਮ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਲੁਧਿਆਣਾ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ।

ਸਾਈਬਰ ਕ੍ਰਾਇਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ

ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਾਈਬਰ ਸੈੱਲ ਲੁਧਿਆਣਾ ਦੀ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾਂ ਸਾਈਬਰ ਕ੍ਰਾਇਮ ਤੇ ਆਨਲਾਈਨ ਠੱਗੀ ਸਬੰਧੀ ਕਈ ਸ਼ਿਕਾਇਤਾਂ ਆਉਂਦੀਆਂ ਹਨ। ਇਸ ਨੂੰ ਮੱਦੇਨਜ਼ਰ ਰੱਖਦਿਆਂ ਲੁਧਿਆਣਾ ਪੁਲੀਸ ਕਮਿਸ਼ਨਰੇਟ ਵੱਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਤਹਿਤ ਲੋਕਾਂ ਨੂੰ ਆਨਲਾਈਨ ਠੱਗੀ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਅਜਿਹੀਆਂ ਠੱਗੀਆਂ ਤੋਂ ਬਚ ਸਕਣ।

ਸਾਈਬਰ ਕ੍ਰਾਇਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ

ਏਡੀਸੀਪੀ ਨੇ ਦੱਸਿਆ ਕਿ ਇਸ ਦੇ ਤਹਿਤ ਸਾਈਬਰ ਸੈੱਲ ਵੱਲੋਂ ਸ਼ਹਿਰ ਭਰ 'ਚ ਹੋਰਡਿੰਗਸ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਅਪਰਾਧਿਆਂ ਵੱਲੋਂ ਵੱਖ-ਵੱਖ ਤਰੀਕੀਆਂ ਰਾਹੀਂ ਕੀਤੀ ਜਾਣ ਵਾਲੀ ਠੱਗੀਆਂ, ਮਹਿਲਾਵਾਂ ਨਾਲ ਹੋਣ ਵਾਲੇ ਸਾਈਬਰ ਕ੍ਰਾਇਮ, ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਦੇ ਲਈ ਪੁਲਿਸ ਵਿਭਾਗ ਵੱਲੋਂ ਸੋਸ਼ਲ ਮੀਡੀਆ ਉੱਤੇ ਵੀ ਲਗਾਤਾਰ ਪ੍ਰਚਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਹਰਾਸਮੈਂਟ ਦਾ ਸਭ ਤੋਂ ਜਿਆਦਾ ਸ਼ਿਕਾਰ ਬੱਚੇ ਤੇ ਔਰਤਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਸਾਈਬਰ ਅਪਰਾਧੀ ਆਨਲਾਈਨ ਸ਼ਾਪਿੰਗ ਤੇ ਡੇਟਿੰਗ ਕਰਨ ਵਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੇ ਪੁਲਿਸ ਨੇ ਆਨਲਈਨ ਠੱਗੀ ਮਾਰਨ ਵਾਲੇ ਕੁੱਝ ਮੁਲਜ਼ਮਾਂ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੇ ਪੰਜਾਬ ਸਣੇ ਦੇਸ਼ ਦੇ ਹੋਰਨਾਂ ਕਈ ਸੂਬਿਆਂ 'ਚ ਆਨਲਾਈਨ ਠੱਗੀ ਕੀਤੀ ਸੀ।

ਸਾਈਬਰ ਕ੍ਰਾਇਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ

ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਲੋਕਾਂ ਨੂੰ ਆਨਲਾਈਨ ਸ਼ੌਪਿੰਗ, ਡੇਟਿੰਗ ਤੇ ਚੈਟਿੰਗ ਦੇ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸ਼ਾਪਿੰਗ, ਸੋਸ਼ਲ ਮੀਡੀਆ 'ਤੇ ਡੇਟਿੰਗ ਅਤੇ ਬੈਂਕ ਸਬੰਦੀ ਕੰਮ ਕਰਦਿਆਂ ਵਿਸ਼ੇਸ਼ ਸਾਵਧਾਨੀ ਵਰਤਣਗੇ ਤਾਂ ਉਹ ਅਜਿਹੇ ਅਪਰਾਧਾਂ ਤੋਂ ਬੱਚ ਸਕਦੇ ਹਨ।

ABOUT THE AUTHOR

...view details