ਲੁਧਿਆਣਾ: ਨਵੇਂ ਸਾਲ ਦੇ ਮੌਕੇ 'ਤੇ ਸਥਾਨਕ ਪੁਲਿਸ ਨੇ ਟਰੈਵਲ ਏਜੰਟਾਂ 'ਤੇ ਨਕੇਲ ਪਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਹ ਆਮ ਲੋਕਾਂ ਲਈ ਇੱਕ ਸੌਗਾਤ ਦੇ ਬਰਾਬਰ ਹੈ ਕਿਉਂਕਿ ਇਹ ਫ਼ਰਜ਼ੀ ਏਜੰਟਾਂ ਦੇ ਝਾਂਸੇ 'ਚ ਆ ਕੇ ਕਈ ਲੋਕਾਂ ਦੇ ਪੈਸੇ ਸਣੇ ਉਨ੍ਹਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਹੋਈਆਂ ਹਨ। ਇਸ ਦੀ ਜਾਣਕਾਰੀ ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਿੱਤੀ।
ਫ਼ਰਜ਼ੀ ਏਜੰਟਾਂ ਦੇ ਖਿਲਾਫ ਸਖ਼ਤ ਕਾਰਵਾਈ
- ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫ਼ਰਜ਼ੀ ਏਜੰਟਾਂ 'ਤੇ ਸ਼ਿੰਕਜਾ ਕੱਸਣ ਲਈ 45 ਟੀਮਾਂ ਦਾ ਗਠਨ ਕੀਤਾ ਗਿਆ ਹੈ।
- ਇਹ ਟੀਮਾਂ ਵੱਖ-ਵੱਖ ਥਾਂਵਾਂ 'ਤੇ ਇਲਾਕਿਆਂ 'ਤੇ ਟਰੈਵਲ ਏਜੰਟਾਂ ਦੇ ਖਿਲਾਫ ਛਾਪੇਮਾਰੀ ਕਰੇਗੀ।
- ਉਨ੍ਹਾਂ ਨੇ ਦੱਸਿਆ ਕਿ ਪਹਿਲੇ ਦਿਨ ਹੀ ਅਜਿਹੇ 84 ਮਾਮਲੇ ਦਰਜ ਕੀਤੇ ਗਏ ਹਨ ਤੇ 184 ਏਜੰਟਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
- ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਇਹ ਸਭ ਦੇਖਿਆ ਜਾਵੇਗਾ ਕਿ ਇਨ੍ਹਾਂ ਏਜੰਟਾਂ ਕੋਲ ਮਾਨਤਾ ਹੈ ਜਾਂ ਨਹੀਂ, ਡੀਸੀ ਦਫ਼ਤਰ ਦੀ ਮਨਜ਼ੂਰੀ ਨੂੰ ਵੀ ਯਕੀਨੀ ਬਣਾਇਆ ਜਾਵੇਗਾ।