ਪੰਜਾਬ

punjab

ETV Bharat / city

ਸਿੱਧੂ ਮੂਸੇਵਾਲਾ ਕਤਲ ਮਾਮਲਾ: ਹਥਿਆਰ ਸਪਲਾਈ ਕਰਨ ਵਾਲੇ ਤੀਜੇ ਮੁਲਜ਼ਮ ਦੀ ਹੋਈ ਸ਼ਨਾਖ਼ਤ

ਸਿੱਧੂ ਮੂਸੇਵਾਲਾ ਕਤਲ ਮਾਮਲੇ Sidhu Moosewala murder case ਵਿੱਚ ਇਕ ਨਵਾਂ ਖੁਲਾਸਾ ਹੋਇਆ ਹੈ, ਜਿਸ ਵਿੱਚ ਹਥਿਆਰ ਸਪਲਾਈ ਕਰਨ ਵਾਲੇ ਤੀਜੇ ਮੁਲਜ਼ਮ ਦੀ ਸ਼ਨਾਖ਼ਤ ਗੁਰਮੀਤ ਮੀਤਾ Ludhiana Police has identified Gurmeet Meeta ਵਜੋਂ ਹੋਈ ਹੈ।

Sidhu Moosewala murder case
Sidhu Moosewala murder case

By

Published : Oct 16, 2022, 8:57 PM IST

Updated : Oct 16, 2022, 10:10 PM IST

ਲੁਧਿਆਣਾ: ਸਿੱਧੂ ਮੂਸੇਵਾਲੇ ਕਤਲ ਮਾਮਲੇ Sidhu Moosewala murder case ਵਿੱਚ ਲੁਧਿਆਣਾ ਤੋਂ ਲਗਾਤਾਰ ਇਸ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਜੱਗੂ ਭਗਵਾਨਪੁਰੀਆ ਨੂੰ ਪ੍ਰੋਡੈਕਸ਼ਨ ਵਾਰੰਟ ਉੱਤੇ ਲਿਆ ਕੇ ਪੁਲਿਸ ਵੱਲੋਂ ਪੁੱਛਗਿਛ ਕੀਤੀ ਗਈ, ਜਿਸ ਤੋਂ ਬਾਅਦ ਕਈ ਖੁਲਾਸੇ ਹੋਏ ਹਨ। ਲੁਧਿਆਣਾ ਪੁਲਿਸ ਨੇ ਹੁਣ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮਾਂ 'ਚੋਂ ਤੀਜੇ ਮੁਲਜ਼ਮ ਦੀ ਸ਼ਨਖਤ ਕਰ ਲਈ ਹੈ, ਜੋ ਕਿ ਇੱਕ ਬਟਾਲਾ ਦਾ ਗੁਰਮੀਤ ਮੀਤਾਂ Ludhiana Police has identified Gurmeet Meeta ਹੈ, ਜੋ ਕੌਂਮੀ ਪੱਧਰ ਦਾ ਜੈਵਲਿਨ ਥਰੋ ਦਾ ਖਿਡਾਰੀ ਵੀ ਹੈ।

Ludhiana Police has identified Gurmeet Meeta who supplied arms in the Sidhu Moosewala murder case

ਇਸ ਸਬੰਧੀ ਜਾਣਕਾਰੀ ਸੀਆਈਏ ਸਟਾਫ਼ ਦੇ ਸੀਨੀਅਰ ਅਧਿਕਾਰੀ ਬੇਅੰਤ ਜੁਨੇਜਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਜਿਨ੍ਹਾਂ 3 ਮੁਲਜ਼ਮਾਂ ਵੱਲੋਂ ਹਥਿਆਰ ਸਪਲਾਈ ਕੀਤੇ ਗਏ ਸਨ, ਉਨ੍ਹਾਂ ਵਿਚੋਂ ਤੀਜੇ ਦੀ ਸ਼ਨਾਖਤ ਹੋ ਗਈ ਹੈ। ਮੁਲਜ਼ਮ ਪੰਜਾਬ ਪੁਲਿਸ ਦੇ ਵਿਚ ਬਤੌਰ ਸਿਪਾਹੀ ਰਿਹਾ ਹੈ, 2020 ਦੇ ਵਿੱਚ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ।

ਮੁਲਜ਼ਮ ਨੂੰ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਰੰਟ ਉੱਤੇ ਬਟਾਲਾ ਤੋਂ ਲੁਧਿਆਣਾ ਲੈ ਕੇ ਆਈ.ਸੀ ਅਤੇ ਰਿਮਾਂਡ ਦੇ ਦੌਰਾਨ ਉਸ ਨੇ ਕਈ ਖੁਲਾਸੇ ਕੀਤੇ ਹਨ, ਹਥਿਆਰ ਸਪਲਾਈ ਕਰਨ ਵਿਚ ਦੋ ਮੁਲਜ਼ਮ ਪਹਿਲਾਂ ਹੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹੋਏ ਹਨ। ਜਿਨ੍ਹਾਂ ਵਿਚ ਸਤਵੀਰ ਸਿੰਘ ਅਤੇ ਮਨਪ੍ਰੀਤ ਸ਼ਾਮਲ ਹਨ, ਮੁਲਜ਼ਮ ਮਿਤਾ ਜੱਗੂ ਭਗਵਾਨਪੁਰੀਆ ਦਾ ਕਾਫੀ ਕਰੀਬੀ ਦੱਸਿਆ ਜਾ ਰਿਹਾ ਹੈ। ਹੁਣ ਤੱਕ ਪੁਲਿਸ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂ ਕੇ 36 ਮੁਲਜ਼ਮਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ।

ਇਹ ਵੀ ਪੜੋ:-ਮੋਗਾ ਦੀ ਅਦਾਲਤ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

Last Updated : Oct 16, 2022, 10:10 PM IST

ABOUT THE AUTHOR

...view details