ਲੁਧਿਆਣਾ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ। ਸਰਕਾਰ ਨੇ ਕੁੱਝ ਹਿਦਾਇਤਾਂ ਨਾਲ ਲੋਕਾਂ ਨੂੰ ਘਰੋਂ ਬਾਹਰ ਜਾਣ ਦੀ ਮੰਜ਼ੂਰੀ ਦਿੱਤੀ ਹੈ। ਅਜਿਹੇ 'ਚ ਲੋਕਾਂ ਵੱਲੋਂ ਨਾ ਤਾਂ ਸਮਾਜਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਨਾ ਹੀ ਸਰਕਾਰੀ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ।
ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 'ਤੇ ਕਸਿਆ ਸ਼ਿਕੰਜਾ ਇਸ ਮੌਕੇ ਡੀਸੀਪੀ ਟ੍ਰੈਫਿਕ ਨੇ ਖੁਦ ਵੱਖ-ਵੱਖ ਨਾਕਿਆਂ 'ਤੇ ਜਾ ਕੇ ਲੋਕਾਂ ਦੇ ਚਲਾਨ ਕੱਟੇ। ਇਹ ਲੋਕ ਕੋਰੋਨਾ ਵਾਇਰਸ ਦੌਰਾਨ ਦਿੱਤੀਆਂ ਗਈਆਂ ਹਿਦਾਇਤਾਂ ਦੀ ਉਲੰਘਣਾ ਕਰ ਰਹੇ ਸਨ। ਇਸ ਮੌਕੇ ਡੀਸੀਪੀ ਨੇ ਕਿਹਾ ਕਿ ਜੋ ਵਾਹਨ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਨਹੀਂ ਸੁਧਰ ਰਹੇ ਉਨ੍ਹਾਂ 'ਤੇ ਅੱਜ ਕਾਰਵਾਈ ਕੀਤੀ ਜਾ ਰਹੀ ਹੈ।
ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 'ਤੇ ਕਸਿਆ ਸ਼ਿਕੰਜਾ ਡੀਸੀਪੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਲੋਕਾਂ ਨੂੰ ਇਹ ਸਾਫ਼ ਕਿਹਾ ਗਿਆ ਹੈ ਕਿ ਦੋ ਪਹੀਆ ਵਾਹਨ 'ਤੇ ਸਿਰਫ਼ ਇੱਕ ਸਵਾਰੀ ਜਦੋਂ ਕਿ ਚਾਰ ਪਹੀਆ ਵਾਹਨ 'ਤੇ ਸਿਰਫ ਤਿੰਨ ਸਵਾਰੀਆਂ ਹੀ ਅੰਦਰ ਬੈਠਣ ਦੀ ਇਜਾਜ਼ਤ ਹੈ। ਪਰ ਇਸ ਦੇ ਬਾਵਜੂਦ ਲੋਕ ਨਹੀਂ ਸੁਧਰ ਰਹੇ। ਉਹ ਲਗਾਤਾਰ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 'ਤੇ ਕਸਿਆ ਸ਼ਿਕੰਜਾ ਇਸ ਕਰਕੇ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਲੁਧਿਆਣਾ ਦੇ ਵੱਖ ਵੱਖ ਚੌਕਾਂ 'ਤੇ ਨਾਕੇਬੰਦੀ ਕਰਕੇ ਇਨ੍ਹਾਂ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ। ਡੀਸੀਪੀ ਸੁਖਪਾਲ ਸਿੰਘ ਨੇ ਕਿਹਾ ਕਿ ਚਲਾਨ ਕੱਟਣ ਦੇ ਨਾਲ ਨਾਲ ਬੋਂਡ ਵੀ ਕੀਤੇ ਗਏ ਹਨ।