ਲੁਧਿਆਣਾ: ਬੀਤੀ ਰਾਤ ਲੁਧਿਆਣਾ ਦੇ ਨੀਲਾ ਝੰਡਾ ਗੁਰਦੁਆਰਾ ਸਾਹਿਬ ਕੋਲ ਪਾਰਟੀ ਤੋਂ ਵਾਪਸ ਆ ਰਹੇ ਨੋਜਵਾਨ ਉਪਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਨੋਜਵਾਨਾਂ ਵਲੋਂ ਘੇਰ ਕੇ ਗੋਲੀਆਂ ਚਲਾਈਆਂ ਗਈਆਂ ਸਨ। ਨੌਜਵਾਨ ਨੇ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ। ਪੁਲਿਸ ਅਧਿਕਾਰੀਆਂ ਨੂੰ ਪੁੱਛਣ ਉੱਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਕਿ ਰਾਤੀਂ ਗੋਲੀਆ ਚਲਾਈਆਂ ਗਈਆਂ ਸਨ।
ਪਰ, ਜਦੋਂ ਕੋਈ ਕਾਰਵਾਈ ਨਾ ਹੁੰਦੀ ਦਿਖੀ, ਤਾਂ ਪੀੜਤ ਪੱਖ ਨੇ ਜਾਨ ਨੂੰ ਖ਼ਤਰਾ ਹੋਣ (Firing on boy in ludhiana) ਅਤੇ ਇਨਸਾਫ਼ ਲਈ ਥਾਣੇ ਬਾਹਰ ਧਰਨਾ ਲਗਾਇਆ। ਪਰ, ਇਨਸਾਫ਼ ਦੇਣ ਦੀ ਬਜਾਏ ਪੁਲਿਸ ਨੇ ਪੀੜਤ ਪੱਖ ਨੂੰ ਹੀ ਭਜਾ ਭਜਾ ਕੇ ਕੁੱਟਿਆ। ਇਸ ਮੌਕੇ 'ਤੇ ਪੱਤਰਕਾਰਾਂ ਵੱਲੋਂ ਸਵਾਲ ਕਰਨ 'ਤੇ ਪੱਤਰਕਾਰਾਂ ਨੂੰ ਵੀ ਧੱਕੇ ਮਾਰੇ ਗਏ। ਇਸ ਮਾਮਲੇ ਨੂੰ ਲੈਕੇ ਹੁਣ ਪੱਤਰਕਾਰ ਪੁਲਿਸ ਕਮਿਸ਼ਨਰ ਲੁਧਿਆਣਾ ਨਾਲ ਮੁਲਾਕਾਤ ਕਰ ਆਪਣਾ ਵਿਰੋਧ ਦਰਜ ਕਰਵਾਉਣਗੇ।