ਪੰਜਾਬ

punjab

ਗਣਤੰਤਰ ਦਿਵਸ ਮੌਕੇ ਪੰਛੀਆਂ ਨੂੰ ਮਿਲੀ ਆਜ਼ਾਦੀ, ਖ਼ਰੀਦ-ਫਰੋਖਤ 'ਤੇ ਲੱਗੀ ਪਾਬੰਦੀ

By

Published : Jan 26, 2020, 10:33 PM IST

ਲੁਧਿਆਣਾ 'ਚ ਪੰਛੀਆਂ ਨੂੰ ਆਜ਼ਾਦੀ ਦਿੱਤੀ ਗਈ ਹੈ। ਸ਼ਹਿਰ 'ਚ ਲੋਕਾਂ ਵੱਲੋਂ ਪੰਛੀਆਂ ਨੂੰ ਆਪਣੇ ਫਾਇਦੇ ਲਈ ਖ਼ਰੀਦਣ ਤੇ ਵੇਚਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

ਪੰਛੀਆਂ ਦੀ ਖ਼ਰੀਦ-ਫਰੋਖਤ 'ਤੇ ਪਾਬੰਦੀ
ਪੰਛੀਆਂ ਦੀ ਖ਼ਰੀਦ-ਫਰੋਖਤ 'ਤੇ ਪਾਬੰਦੀ

ਲੁਧਿਆਣਾ: ਅੱਜ ਦੇਸ਼ ਭਰ 'ਚ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। 26 ਜਨਵਰੀ ਸਾਲ 1950 ਨੂੰ ਸਾਡਾ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ। ਭਾਰਤੀ ਸੰਵਿਧਾਨ ਮੁਤਾਬਕ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦਰਜਾ ਮਿਲਿਆ ਹੈ। ਇਸ ਤੋਂ ਇਲਾਵਾ ਹੁਣ ਪਸ਼ੂ ਤੇ ਪੰਛੀਆਂ ਉੱਤੇ ਵੀ ਕਿਸੇ ਤਰ੍ਹਾਂ ਦਾ ਜ਼ੁਲਮ ਕਰਨ ਦੀ ਮਨਾਹੀ ਹੈ।

ਪੰਛੀਆਂ ਦੀ ਖ਼ਰੀਦ-ਫਰੋਖਤ 'ਤੇ ਪਾਬੰਦੀ

ਇਸ ਦੇ ਤਹਿਤ ਗਣਤੰਤਰ ਦਿਹਾੜੇ ਨੂੰ ਸਮਰਪਿਤ ਲੁਧਿਆਣਾ 'ਚ ਹੁਣ ਪੰਛੀਆਂ ਨੂੰ ਪਿੰਜਰੇ ਵਿੱਚ ਕੈਦ ਕਰਕੇ ਰੱਖਣ ਤੇ ਉਨ੍ਹਾਂ ਦੀ ਖ਼ਰੀਦ-ਫਰੋਖਤ ਕਰਨ ਉੱਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ। ਈਟੀਵੀ ਭਾਰਤ ਅਤੇ ਸਮਾਜ ਸੇਵਿਕਾ ਜਾਨਵੀ ਬਹਿਲ ਤੇ ਯਤਨਾਂ ਸਦਕਾ ਪੰਜਾਬ ਪੁਲਿਸ ਨੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਸ਼ਹਿਰ 'ਚ ਪੰਛੀਆਂ ਦੀ ਖ਼ਰੀਦ ਫਰੋਕਤ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਹੁਣ ਕੋਈ ਵੀ ਵਿਅਕਤੀ ਪੰਛੀਆਂ ਨੂੰ ਆਪਣੇ ਫ਼ਾਇਦੇ ਲਈ ਖ਼ਰੀਦ ਜਾਂ ਵੇਚ ਨਹੀਂ ਸਕੇਗਾ।

ਉਧਰ ਦੂਜੇ ਪਾਸੇ ਲੁਧਿਆਣਾ ਦੇ ਮਾਡਲ ਟਾਊਨ ਦੇ ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਸਮਾਜ ਸੇਵਿਕਾ ਜਾਨਵੀ ਬਹਿਲ ਦੇ ਲਗਾਤਾਰ ਯਤਨਾਂ ਤੋਂ ਬਾਅਦ ਹੁਣ ਪੰਛੀਆਂ ਨੂੰ ਆਜ਼ਾਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਛੀਆਂ ਦੀ ਖ਼ਰੀਦ ਤੇ ਫਰੋਖਤ ਕਰਨ, ਜਾਂ ਫਿਰ ਪੰਛੀਆਂ ਪਿੰਜਰਿਆਂ 'ਚ ਕੈਦ ਕਰਕੇ ਰੱਖੇ ਜਾਣ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ। ਅਜਿਹਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਸਮਾਜ ਸੇਵਿਕਾ ਜਾਨਵੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੰਛੀਆਂ ਨੂੰ ਕੈਦ ਕਰਨ ਨੂੰ ਬੇਹਦ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ ਕਿ ਇਨਸਾਨਾਂ ਵਾਂਗ ਹੀ ਪੰਛੀਆਂ ਨੂੰ ਵੀ ਆਜ਼ਾਦ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ।

ABOUT THE AUTHOR

...view details