ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਲੁਧਿਆਣਾ ਉੱਤਰੀ (Ludhiana North Assembly Constituency) ਸੀਟ ਤੋਂ ਕਾਂਗਰਸ (Congress) ਦੇ ਰਾਕੇਸ਼ ਪਾਂਡੇ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਲੁਧਿਆਣਾ ਉੱਤਰੀ ਸੀਟ (Ludhiana North Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਲੁਧਿਆਣਾ ਉੱਤਰੀ (Ludhiana North Assembly Constituency)
ਜੇਕਰ ਲੁਧਿਆਣਾ ਉੱਤਰੀ (Ludhiana North Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਰਾਕੇਸ਼ ਪਾਂਡੇ ਵਿਧਾਇਕ ਹਨ। ਰਾਕੇਸ਼ ਪਾਂਡੇ (RRakesh Pandey) ਨੇ ਜਿੱਤ ਹਾਸਲ ਕੀਤੀ ਸੀ। ਰਾਕੇਸ਼ ਪਾਂਡੇ 2017 ਵਿੱਚ ਇਥੋਂ ਛੇਵੀਂ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਲੁਧਿਆਣਾ ਉੱਤਰੀ ਤੋਂ ਸੱਤਵੀਂ ਵਾਰ ਵਾਰ ਚੋਣ ਲੜੀ ਸੀ ਤੇ ਭਾਜਪਾ (BJP) ਦੇ ਪ੍ਰਵੀਨ ਬਾਂਸਲ (Parveen Bansal) ਨੂੰ ਮਾਤ ਦਿੱਤੀ ਸੀ।
ਲੋਕ ਇੰਸਾਫ ਪਾਰਟੀ (LIP) ਦੇ ਉਮੀਦਵਾਰ ਰਣਧੀਰ ਸਿੰਘ ਸੀਵੀਆ (Randhir Singh Sivia) ਤੀਜੇ ਸਥਾਨ ’ਤੇ ਰਹੇ ਸੀ। ਆਜਾਦ ਉਮੀਦਵਾਰ ਮਦਨ ਲਾਲ ਬੱਗਾ (Madan Lal Bagga) ਚੰਗੀਆਂ ਵੋਟਾਂ ਲੈ ਕੇ ਚੌਥੇ ਸਥਾਨ ’ਤੇ ਰਹੇ ਸੀ। ਇਸ ਵਾਰ ਉਪਰੋਕਤ ਚਾਰੇ ਚਿਹਰੇ ਫੇਰ ਚੋਣ ਮੈਦਾਨ ਵਿੱਚ ਹਨ ਤੇ ਅਕਾਲੀ ਦਲ ਨੇ ਆਰਡੀ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਨੇਬੱਗਾ ਨੂੰ ਉਮੀਦਵਾਰ ਲਿਆ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਲੁਧਿਆਣਾ ਉੱਤਰੀ ਸੀਟ (Ludhiana North Constituency) ’ਤੇ 67.75 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਕਾਂਗਰਸ ਦੇ ਰਾਕੇਸ਼ ਪਾਂਡੇ ਵਿਧਾਇਕ ਬਣੇ ਸੀ। ਉਨ੍ਹਾਂ ਨੇ ਭਾਜਪਾ ਦੇ ਪ੍ਰਵੀਨ ਬਾਂਸਲ ਨੂੰ ਮਾਤ ਦਿੱਤੀ ਸੀ, ਜਦੋਂਕਿ ਲੋਕ ਇੰਸਾਫ ਪਾਰਟੀ ਦੇ ਰਣਧੀਰ ਸਿੰਘ ਸੀਵੀਆ ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਰਾਕੇਸ਼ ਪਾਂਡੇ ਨੂੰ 44864 ਵੋਟਾਂ ਮਿਲੀਆਂ ਸੀ, ਜਦੋਂਕਿ ਭਾਜਪਾ (BJP) ਦੇ ਪ੍ਰਵੀਨ ਬਾਂਸਲ ਨੂੰ 39732 ਵੋਟਾਂ ਪ੍ਰਾਪਤ ਹੋਈਆਂ ਸੀ ਤੇ ਲੋਕ ਇਨਸਾਫ ਪਾਰਟੀ ਦੇ ਰਣਧੀਰ ਸਿੰਘ ਸੀਵੀਆ ਨੂੰ 20387 ਵੋਟਾਂ ਪਈਆਂ ਸੀ। ਆਜਾਦ ਉਮੀਦਵਾਰ ਮਦਨ ਲਾਲ ਬੱਗਾ ਨੇ12136 ਵੋਟਾਂ ਲਈਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ