ਲੁਧਿਆਣਾ: ਪੰਜਾਬ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਇਹ ਦਾਅਵੇ ਕਰ ਰਿਹਾ ਹੈ ਕਿ ਫੈਕਟਰੀਆਂ ਖੁੱਲ੍ਹ ਗਈਆਂ ਹਨ। ਇਸ ਤੋਂ ਬਾਅਦ ਵੀ ਪ੍ਰਵਾਸੀ ਮਜ਼ਦੂਰ ਇਥੇ ਰਹਿਣਾ ਨਹੀਂ ਚਾਹੁੰਦੇ ਹਨ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਰਜਿਸਟਰੇਸ਼ਨ ਕਰਵਾਉਣ ਲਈ ਪਹੁੰਚ ਰਹੇ ਹਨ।
ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਮਜ਼ਦੂਰਾਂ ਦਾ ਹੜ੍ਹ ਦੱਸਣਯੋਗ ਹੈ ਕਿ ਅੱਜ ਯੂਪੀ ਬਿਹਾਰ ਲਈ ਰਜਿਸਟਰੇਸ਼ਨ ਦਾ ਆਖ਼ਰੀ ਦਿਨ ਹੈ। ਹਾਲਾਂਕਿ ਇਸ ਦੌਰਾਨ ਮੀਡੀਆ ਦੀ ਐਂਟਰੀ ਆਉਣਾ ਪੂਰੀ ਤਰ੍ਹਾਂ ਬੈਨ ਕੀਤੀ ਹੋਈ ਹੈ। ਮੀਡੀਆ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਪਰ ਇਸ ਤੋਂ ਬਾਅਦ ਵੀ ਈਟੀਵੀ ਭਾਰਤ ਦੀ ਟੀਮ ਗੁਰੂ ਨਾਨਕ ਸਟੇਡੀਅਮ 'ਚ ਪਹੁੰਚੀ ਤੇ ਪਾਠਕਾਂ ਨੂੰ ਅੰਦਰ ਦੀਆਂ ਤਾਜ਼ਾ ਤਸਵੀਰਾਂ ਵਿਖਾਈਆਂ।
ਲੁਧਿਆਣਾ 'ਚ ਘਰ ਵਾਪਸੀ ਲਈ ਰਜਿਸਟਰੇਸ਼ਨ ਕਰਵਾਉਣ ਪਹੁੰਚੇ ਪ੍ਰਵਾਸੀ ਮਜ਼ਦੂਰਾਂ ਦਾ ਆਇਆ ਹੜ੍ਹ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਜੋ ਲੋਕ ਯੂਪੀ ਬਿਹਾਰ ਜਾਣਾ ਚਾਹੁੰਦੇ ਹਨ, ਉਹ ਸ਼ੁੱਕਰਵਾਰ ਯਾਨੀ ਅੱਜ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਅੱਜ ਰਜਿਸਟਰੇਸ਼ਨ ਦਾ ਆਖ਼ਰੀ ਦਿਨ ਹੈ। ਇਸ ਤੋਂ ਬਾਅਦ ਵੱਡੀ ਤਦਾਦ 'ਚ ਪ੍ਰਵਾਸੀ ਮਜ਼ਦੂਰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਪਹੁੰਚ ਰਹੇ ਹਨ।
ਲੁਧਿਆਣਾ 'ਚ ਘਰ ਵਾਪਸੀ ਲਈ ਰਜਿਸਟਰੇਸ਼ਨ ਕਰਵਾਉਣ ਪਹੁੰਚੇ ਪ੍ਰਵਾਸੀ ਮਜ਼ਦੂਰਾਂ ਦਾ ਆਇਆ ਹੜ੍ਹ ਇਸ ਦੌਰਾਨ ਸੋਸ਼ਲ ਡਿਸਪੈਂਸਿੰਗ ਦੀਆਂ ਵੀ ਰੱਜ ਕੇ ਧੱਜੀਆਂ ਉਡਾਈਆਂ ਗਈਆਂ। ਮਜ਼ਦੂਰਾਂ ਨੂੰ ਕਤਾਰਾਂ ਵਿੱਚ ਤਾਂ ਬੈਠਾ ਦਿੱਤਾ ਗਿਆ ਪਰ ਕਤਾਰਾਂ ਦੇ ਵਿੱਚ ਜੋ ਫ਼ਾਸਲਾ ਸੀ ਉਹ ਮੈਨਟੇਨ ਨਹੀਂ ਕੀਤਾ ਗਿਆ, ਨਾ ਤਾਂ ਸਟੇਡੀਅਮ ਦੇ ਵਿੱਚ ਕੋਈ ਪਾਣੀ ਦਾ ਪ੍ਰਬੰਧ ਸੀ ਤੇ ਨਾ ਹੀ ਮਜ਼ਦੂਰਾਂ ਲਈ ਕਿਸੇ ਤਰ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਹਾਲਾਂਕਿ ਟੈਂਟ ਲਗਾ ਕੇ ਜ਼ਰੂਰ ਮਜ਼ਦੂਰਾਂ ਨੂੰ ਸਟੇਡੀਅਮ ਦੇ ਵਿੱਚ ਬੈਠਾ ਦਿੱਤਾ ਗਿਆ ਪਰ ਇਸ ਦੌਰਾਨ ਉਹ ਗਰਮੀ ਨਾਲ ਵਿਲਕਦੇ ਵੀ ਵਿਖਾਈ ਦਿੱਤੇ।